ਡੇਰਾ ਪ੍ਰੇਮੀਆਂ ਨੇ 12ਵੇਂ ਪਰਿਵਾਰ ਨੂੰ ਰਾਸ਼ਨ ਦੇਕੇ ਇਨਸਾਨੀ ਫ਼ਰਜ ਨਿਭਾਇਆ।

0
55

ਮਾਨਸਾ 20 ਅਪ੍ਰੈਲ 2020(ਸਾਰਾ ਯਹਾ, ਬਲਜੀਤ ਸ਼ਰਮਾ) ਵਿਸ਼ਵ ਵਿੱਚ ਫੈਲੀ ਕਰੋਨਾ ਵਾਇਰਸ ਮਹਾਂਮਾਰੀ ਕਾਰਣ ਚੱਲ ਰਹੇ ਕਰਫਿਊ ਦੌਰਾਨ ਡੇਰਾ ਸੱਚਾ ਸੌਦਾ ਨਾਲ ਸਬੰਧਤ ਮਾਨਸਾ ਦੇ ਸਰਧਾਲੂਆਂ ਵੱਲੋਂ ਲੋੜਵੰਦ ਲੋਕਾਂ ਦੀ ਮੱਦਦ ਲਗਾਤਾਰ ਜਾਰੀ ਹੈ।ਡੇਰਾ ਪ੍ਰੇਮੀਆ ਵੱਲੋਂ 20 ਅਪ੍ਰੈਲ ਸੋਮਵਾਰ ਨੂੰ 12ਵੇਂ ਜਰੂਰਤਮੰਦ ਪਰਿਵਾਰ ਨੂੰ ਘਰੇਲੂ ਵਰਤੋਂ ਅਤੇ ਖਾਣ ਪੀਣ ਲਈ ਲੋੜੀਦਾ ਰਾਸ਼ਨ ਦਿੱਤਾ ਗਿਆ।
ਕਰੋਨਾ ਵਾਇਰਸ ਦੇ ਚੱਲ ਰਹੇ ਸੰਕਟ ਦੋਰਾਨ ਪਿਛਲੇ ਇੱਕ ਮਹੀਨੇ ਤੋਂ ਲਾਗੂ ਕਰਫਿਊ ਵਿੱਚ ਕੰਮਾਕਾਰਾਂ ਲਈ ਆਮ ਲੋਕਾਂ ਦਾ ਘਰਾਂ ਵਿੱਚੋਂ ਨਿਕਲ ਸਕਣਾ ਬੰਦ ਹੈ। ਇਸ ਲਈ ਰੋਜਾਨਾ ਕਮਾਕੇ ਪਰਿਵਾਰਾਂ ਦਾ ਪੇਟ=ਅਲਤਬਸ ਭਰਨ ਵਾਲੇ ਗਰੀਬ ਵਰਗ ਦੇ ਲੋਕਾਂ ਲਈ ਕਰੋਨਾ ਵਾਇਰਸ ਨੇ ਬਹੁਤ ਵੱਡੀਆਂ ਮੁਸ਼ਕਿਲਾਂ ਪੈਦਾ ਕੀਤੀਆਂ ਹੋਈਆਂ ਹਨ। ਅਜਿਹੇ ਮਜਬੂਰ ਜਰੂਰਤਮੰਦ ਲੋਕਾਂ ਦੀ ਮੱਦਦ ਲਈ ਮਾਨਸਾ ਦੇ ਡੇਰਾ ਸੱਚਾ ਸੌਦਾ ਨਾਲ ਸਬੰਧਤ ਸ਼ਰਧਾਲੂ ਲਗਾਤਾਰ ਜੁਟੇ ਹੋਏ ਹਨ। ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਮਾਨਸਾ ਦੇ ਵਲੰਟੀਅਰਾਂ ਵੱਲੋ ਜਿਲ੍ਹਾ ਪ੍ਰਸ਼ਾਸ਼ਨ ਮਾਨਸਾ ਵੱਲੋਂ ਦਿੱਤੇ ਗਏ ਇਲਾਕੇ ਅੰਦਰ ਸਥਿਤ ਝੂੱਗੀਆਂ ਝੋਪੜੀਆਂ ਅਤੇ ਨੇੜਲੇ ਘਰਾਂ ਵਿੱਚ ਰਹਿੰਦੇ ਅਤਿ ਗਰੀਬ 300 ਲੋਕਾਂ ਨੂੰ ਲਗਾਤਾਰ ਤਿੰਨ ਸਮੇਂ ਦਾ ਭੋਜਨ=ਅਲਤਬਸ ਹਰ ਰੋਜ ਮੁਹੱਈਆ ਕਰਵਾਉਣ ਦੇ ਨਾਲ ਨਾਲ ਲੋੜਵੰਦ 11 ਪਰਿਵਾਰਾਂ ਵੱਲੋਂ ਸੁੱਕੇ ਰਾਸ਼ਨ ਦੀ ਕੀਤੀ ਗਈ ਮੰਗ ਨੂੰ ਪੂਰਾ ਕੀਤਾ ਗਿਆ।
ਮੁਸ਼ੀਬਤ ਦੇ ਚੱਲ ਰਹੇ ਇਸ ਸਮੇਂ ਵਿੱਚ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਮਾਨਸਾ ਦੇ ਵਲੰਟੀਅਰਾਂ ਵੱਲੋਂ ਇਹ ਖਾਸ ਧਿਆਨ ਰੱਖਿਆ ਜਾ ਰਿਹਾ ਹੈ ਕਿ ਕੋਈ ਵੀ ਲੋੜਵੰਦ ਵਿਅਕਤੀ ਭੁੱਖਾ ਨਾ ਰਹੇ 20 ਅਪ੍ਰੈਲ ਸੋਮਵਾਰ ਨੂੰ ਸਥਾਨਕ ਸ਼ਹਿਰ ਦੇ ਸ਼ਮਸ਼ਾਨਘਾਟ ਰੋਡ `ਤੇ ਸਥਿਤ ਕਲੋਨੀ ਵਿੱਚ ਰਹਿੰਦੇ ਇੱਕ ਪਰਿਵਾਰ ਕੋਲ ਖਾਣ ਪੀਣ ਅਤੇ ਘਰੇਲੂ ਵਰਤੋਂ ਲਈ ਰਾਸ਼ਨ ਨਾ ਹੋਣ ਦਾ ਪਤਾ ਲੱਗਣ ਤੇ ਡੇਰਾ ਪ੍ਰੇਮੀਆਂ ਨੇ ਇਸ 12ਵੇਂ ਪਰਿਵਾਰ ਲਈ ਆਟਾ, ਦਾਲਾਂ, ਸਰ੍ਹੋਂ ਦਾ ਤੇਲ, ਘਿਊ, ਸਾਬਣਾਂ, ਚਾਵਲ, ਨਮਕ, ਮਿਰਚ, ਮਸਾਲਾ, ਹਲਦੀ, ਚਾਹ ਪੱਤੀ, ਖੰਡ ਆਦਿ ਸਮੇਤ ਹੋਰ ਲੋੜੀਂਦਾ ਰਾਸ਼ਨ ਖਰੀਦ ਕੇ=ਅਲਤਬਸ ਉਪਰੋਕਤ ਪਰਿਵਾਰ ਨੂੰ ਦਿੱਤਾ ਗਿਆ। ਇਸ ਮੌਕੇ ਸ਼ਾਹ ਸਤਿਨਾਮ ਜੀ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਪ੍ਰਿਤਪਾਲ ਸਿੰਘ ਇੰਸਾਂ ਨੇ ਦੱਸਿਆ ਕਿ ਕਰੋਨਾ ਵਾਇਰਸ ਕਾਰਣ ਮੁਸ਼ਕਿਲ ਦੀ ਇਸ ਘੜੀ ਵਿੱਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਹਰ ਸਮੇਂ ਤਿਆਰ ਹਨ। ਸੇਵਾਦਾਰ ਆਪਣੀਆਂ ਜਾਨਾਂ ਦੀ ਪ੍ਰਵਾਹ ਕੀਤੇ ਬਿਨਾਂ ਮਨੁੱਖਤਾ ਦੀ ਸੇਵਾ ਵਿੱਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਾਨ ਮਾਨਸਾ ਨੂੰ ਜਿੱਥੇ ਜਰੂਰਤ ਹੋਵੇਗੀ ਡੇਰਾ ਸ਼ਰਧਾਲੂ ਉੱਥੇ ਡੇਰਾ ਦੀ ਮਰਿਆਦਾ ਮੁਤਾਬਕ ਸੇਵਾਵਾਂ ਪ੍ਰਦਾਨ ਕਰਵਾਉਣ ਲਈ ਬਿਲਕੁਲ ਤਿਆਰ ਹਨ।
ਇਸ ਮੌਕੇ 15 ਮੈਂਬਰ ਅੰਮ੍ਰਿਤਪਾਲ ਸਿੰਘ, ਨਾਮ ਜਾਮ ਸੰਮਤੀ ਦੇ ਜਿੰਮੇਵਾਰ ਨਰੇਸ਼ ਕੁਮਾਰ, ਬਜੁਰਗ ਸੰਮਤੀ ਦੇ ਜਿੰਮੇਵਾਰ ਇੰਸਪੈਕਟਰ ਬੁੱਧ ਰਾਮ ਸ਼ਰਮਾ, ਸ਼ਹਿਰੀ ਭੰਗੀਦਾਸ ਠੇਕੇਦਾਰ ਗੁਰਜੰਟ ਸਿੰਘ ਤੋਂ ਇਲਾਵਾ, ਨਾਜਰ ਸਿੰਘ ਸੇਵਾ ਬਲਾਕ ਪ੍ਰਇਮਰੀ ਸਿੱਖੀਆ ਅਫਸਰ, ਖੁਸ਼ਵੰਤ ਪਾਲ, ਕੁਲਦੀਪ ਸਿੰਘ, ਬੌਬੀ, ਸੁਨੀਲ ਕੁਮਾਰ ਅਤੇ ਹੋਰ ਸੇਵਾਦਾਰ ਹਾਜਰ ਸਨ।

NO COMMENTS