ਮਾਨਸਾ, 09 ਅਕਤੂਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਡੇਰਾਬੱਸੀ-1 ਦੀਆਂ ਬਲਾਕ ਪੱਧਰੀ ਖੇਡਾਂ ਇਸ ਵਾਰ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਹੈਬਤਪੁਰ ਦੇ ਵਿਹੜੇ ਵਿੱਚ ਸ਼ਾਨੋ ਸ਼ੋਕਤ ਨਾਲ ਸ਼ੁਰੂ ਹੋਈਆਂ । ਬੱਚਿਆਂ ਦੀ ਹੌਸਲਾ ਅਫਜ਼ਾਈ ਲਈ ਵਿਸ਼ੇਸ਼ ਤੌਰ ‘ਤੇ ਡਿਪਟੀ ਡੀ ਈ ਓ ਮੈਡਮ ਸ੍ਰੀਮਤੀ ਪਰਮਿੰਦਰ ਕੌਰ ਪਹੁੰਚੇ। ਉਹਨਾਂ ਦਾ ਸੁਆਗਤ ਬਲਾਕ ਸਿੱਖਿਆ ਅਫਸਰ ਸ੍ਰੀਮਤੀ ਜਸਬੀਰ ਕੌਰ, ਗ੍ਰਾਮ ਪੰਚਾਇਤ ਹੈਬਤਪੁਰ,ਪਸਵਕ ਕਮੇਟੀ ਤੇ ਸਮੂਹ ਅਧਿਆਪਕਾਂ ਨੇ ਕੀਤਾ। ਖੇਡਾਂ ਦਾ ਆਗਾਜ਼ ਨੰਨੇ ਮੁੰਨੇ ਬਾਲਾਂ ਨੇ ਮਾਰਚ ਪਾਸ ਕਰ ਕੇ ਕੀਤਾ।ਹੈਬਤਪੁਰ ਸਕੂਲ ਦੇ ਬੱਚਿਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਤੇ ਸਾਰਿਆਂ ਨੂੰ ਜੀ ਆਇਆਂ ਕਿਹਾ। ਪਹਿਲੇ ਦਿਨ ਬੱਚਿਆਂ ਨੂੰ ਰਿਫਰੈਸ਼ਮੈਂਟ ਨਿਸ਼ਚੇ ਟੀਮ ਗੁਰਪ੍ਰੀਤ ਸਿੰਘ ਤੇ ਪਿੰਡ ਹੈਬਤਪੁਰ ਵਾਸੀ ਸ੍ਰੀ ਮਨਜੀਤ ਸੈਣੀ ਵੱਲੋਂ ਦਿੱਤੀ ਗਈ। ਦੂਸਰੇ ਦਿਨ ਸਰਪੰਚ ਸ੍ਰੀ ਵਿਕਾਸ ਸੈਣੀ ਜੀ ਵੱਲੋਂ ਬੱਚਿਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ। ਨਿਸ਼ਚੇ ਸੇਵਾ ਸੁਸਾਇਟੀ ਨੇ ਬਲਾਕ ਜੇਤੂ ਬੱਚਿਆਂ ਨੂੰ ਖੇਡ ਕਿੱਟਾਂ ਦੇਣ ਦਾ ਭਰੋਸਾ ਦਿੱਤਾ। ਹੈਬਤਪੁਰ ਵਾਸੀ ਸ੍ਰੀ ਮਾਨ ਸਿੰਘ ਨੇ ਸਕੂਲ ਨੂੰ 5100 ਰੁਪਏ ਦਾ ਸਹਿਯੋਗ ਦਿੱਤਾ। ਸ੍ਰੀ ਜਸਵੀਰ ਸੈਣੀ ਨੇ ਆਪਣੀ ਨੇਕ ਕਮਾਈ ਵਿੱਚੋਂ 1100 , ਜਗਦੀਪ ਸਿੰਘ ਯੂ ਐੱਸ ਏ ਨੇ 11000, ਕਰਮਜੀਤ ਸਿੰਘ ਨੇ 2100, ਜਸਵੀਰ ਸਿੰਘ ਨੇ 2100, ਹਰਦੀਪ ਸਿੰਘ ਪੰਚ 2100,ਪਰੀਤ ਸੈਣੀ ਨੇ 1500 ਦਾ ਸਹਿਯੋਗ ਦਿੱਤਾ। ਸਮੂਹ ਸਟਾਫ਼ ਵੱਲੋਂ ਉਹਨਾਂ ਦਾ ਬਹੁਤ ਧੰਨਵਾਦ ਕੀਤਾ ਗਿਆ। ਹੰਸਾ ਟਿਊਬ ਪ੍ਰਾਈਵੇਟ ਲਿਮਟਿਡ ਕੰਪਨੀ ਡੇਰਾਬੱਸੀ ਵੱਲੋਂ ਸਕੂਲ ਦਾ ਟ੍ਰੈਕ ਬਣਾਉਣ ਲਈ ਬਲਾਕ ਦੀ ਸੇਵਾ ਕੀਤੀ। ਪੀ ਐਸ ਪੀ ਐਲ ਡੇਰਾਬੱਸੀ ਵੱਲੋਂ ਸਕੂਲ ਨੂੰ 11000 ਰੁਪਏ ਨਗਦ ਦਿੱਤੇ ਅਤੇ ਸਕੂਲ ਵਿੱਚ ਸਬਮਰਸੀਬਲ ਲਗਾਉਣ ਦਾ ਭਰੋਸਾ ਦਿੱਤਾ। ਸੌਰਵ ਕੈਮੀਕਲ ਲਿਮਟਿਡ ਕੰਪਨੀ ਵੱਲੋਂ ਸਕੂਲ ਨੂੰ ਤਿੰਨ ਅਲਮਾਰੀਆਂ,ਤਿੰਨ ਟੀਚਰ ਟੇਬਲ ਅਤੇ ਕੁਰਸੀਆਂ ਦਿੱਤੀਆਂ ਗਈਆਂ। ਇਸ ਸਾਰੇ ਪ੍ਰੋਗਰਾਮ ਵਿੱਚ ਸ੍ਰੀ ਵਿਕਾਸ ਸੈਣੀ ,ਸ੍ਰੀ ਸਤਿਨਾਮ ਸਿੰਘ,ਸ੍ਰੀ ਅਵਤਾਰ ਸਿੰਘ,ਸ੍ਰੀ ਗੁਰਵਿੰਦਰ ਸਿੰਘ,ਸ੍ਰੀ ਮਨਜੀਤ ਸੈਣੀ, ਸ੍ਰੀ ਰਾਜੇਸ਼ ਕੁਮਾਰ ਸ੍ਰੀ ਚਰਨਜੀਤ ਸਿੰਘ ਨੇ ਪੂਰੀ ਤਨਦੇਹੀ ਨਾਲ ਪ੍ਰਬੰਧਕ ਦੇ ਤੌਰ ਤੇ ਸੇਵਾ ਨਿਭਾਈ। ਖੀਰ ਵਿੱਚ ਬਲਾਕ ਸਿੱਖਿਆ ਅਫਸਰ ਸ੍ਰੀ ਮਤੀ ਜਸਬੀਰ ਕੌਰ ਵੱਲੋਂ ਜੇਤੂ ਬੱਚਿਆਂ ਨੂੰ ਇਨਾਮ ਵੰਡੇ ਗਏ ਤੇ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਤੇ ਸਾਰੇ ਅਧਿਆਪਕ ਸਾਥੀਆਂ ਨੂੰ ਵਧਾਈ ਦਿੱਤੀ।