*ਡੇਂਗੂ ਮਲੇਰੀਆ ਆਦਿ ਤੋਂ ਬਚਾਅ ਲਈ ਜਾਗਰੂਕਤਾ ਸੈਮੀਨਾਰ ਦਾ ਆਯੋਜਨ*

0
38

ਮਾਨਸਾ, 24 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ) ਡੇਂਗੂ ਦੇ ਸੀਜ਼ਨ ਤਹਿਤ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਸਿਵਲ ਸਰਜਨ ਮਾਨਸਾ ਡਾ ਹਰਦੇਵ ਸਿੰਘ ਦੀ ਅਗਵਾਈ ਹੇਠ ਮਾਨਸਾ ਸਿਹਤ ਕਰਮਚਾਰੀਆਂ ਵੱਲੋਂ ਜ਼ਿਲੇ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਅੱਜ ਡੀ ਡੀ ਅਕੈਡਮੀ ਮਾਨਸਾ ਵਿਖੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸ੍ਰੀ ਸੰਤੋਸ਼ ਭਾਰਤੀ ਜ਼ਿਲ੍ਹਾ ਐਪੀਡੀਮੋਲੋਜਿਸਟ ਮਾਨਸਾ ਨੇ  ਡੇਂਗੂ, ਮਲੇਰੀਆ ਅਤੇ ਹੋਰ ਵਾਟਰ ਬੌਰਨ ਬਿਮਾਰੀਆਂ ਦੇ ਫੈਲਣ ਦੇ ਕਾਰਨ, ਬਚਾਅ ਅਤੇ ਇਲਾਜ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਸ੍ਰੀ ਰਾਮ ਕੁਮਾਰ ਸਿਹਤ ਸੁਪਰਵਾਈਜ਼ਰ ਨੇ ਹਲਕਾਅ ਅਤੇ ਸਨੇਕ ਬਾਈਟ (ਸੱਪ ਦੇ ਕੱਟਣ) ਦੇ ਇਲਾਜ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕਾਅ ਅਤੇ ਸਨੇਕ ਬਾਈਟ ਦੇ ਟੀਕੇ ਸਰਕਾਰੀ ਸੰਸਥਾਵਾਂ ਵਿਖੇ ਲਗਾਏ ਜਾਂਦੇ ਹਨ। ਸੱਪ ਜਾਂ ਕੁੱਤੇ ਦੇ ਕੱਟ ਜਾਣ ਤੋਂ ਬਾਅਦ ਜਿਨ੍ਹਾਂ ਛੋਤੀ ਹੋ ਸਕੇ ਮਰੀਜ਼ ਨੂੰ ਟੀਕੇ ਲਗਵਾਏ ਜਾਣੇ ਚਾਹੀਦੇ ਹਨ। ਸ੍ਰੀ ਭੋਲਾ ਸਿੰਘ ਸਿਹਤ ਸੁਪਰਵਾਈਜ਼ਰ ਨੇ ਕਾਲਾ ਪੀਲੀਆ ਦੀਆਂ ਕਿਸਮਾਂ, ਲੱਛਣ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਡੀ ਡੀ ਅਕੈਡਮੀ ਮਾਨਸਾ ਦੇ ਪ੍ਰਿੰਸੀਪਲ ਅਤੇ ਡਾਇਰੈਕਟਰ ਸ੍ਰੀ ਕੇਸਰ ਸਿੰਘ ਅਤੇ ਅਕੈਡਮੀ ਦੇ ਸਿਖਿਆਰਥੀ ਹਾਜ਼ਰ ਸਨ।

NO COMMENTS