ਡੇਂਗੂ ਦਾ ਵੱਧ ਰਿਹੈ ਪ੍ਰਕੋਪ, ਸਿਹਤ ਵਿਭਾਗ ਪੂਰੀ ਤਾਕਤ ਰਿਹੈ ਝੋਕ

0
76

ਮਾਨਸਾ,16 ਅਕਤੂਬਰ (ਸਾਰਾ ਯਹਾ/ਔਲਖ )  ਸਿਵਲ ਸਰਜਨ ਮਾਨਸਾ ਡਾ,ਲਾਲ ਚੰਦ ਠਕਰਾਲ ਜੀ ਦੇ ਨਿਰਦੇਸ਼ਾਂ ਅਨੁਸਾਰ ਡੇਂਗੂ ਬੁਖਾਰ ਦੇ ਵੱਧਦੇ ਕਹਿਰ ਨੂੰ ਰੋਕਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਿਹਤ ਵਿਭਾਗ ਵੱਲੋਂ ਪੂਰੇ ਸ਼ਹਿਰ ਨੂੰ ਦੋ ਭਾਗਾਂ ਵਿੱਚ ਵੰਡ ਕੇ ਟੀਮਾਂ ਲਗਾਈਆਂ ਗਈਆਂ ਹਨ। ਹਰ ਟੀਮ ਵਿੱਚ ਇਕ ਇੰਸੈਕਟ ਕੁਲੈਕਟਰ,ਤਿੰਨ ਬਰੀਡਿੰਗ ਚੈਕਰ ਲਗਾਏ ਗਏ ਹਨ।ਟੀਮਾਂ ਦੀ ਦੇਖ ਰੇਖ ਲਈ ਇਕ ਮਲਟੀਪਰਪਜ਼ ਹੈਲਥ ਵਰਕਰ ਅਤੇ ਸੁਪਰਵਾਈਜ਼ਰ ਦੀ ਡਿਊਟੀ ਲਗਾਈ ਗਈ ਹੈ ਜੋ ਡੇਂਗੂ ਪ੍ਰਭਾਵਿਤ ਏਰੀਏ ਵਿੱਚ ਜਾ ਕੇ ਹਰ ਘਰ ਵਿਚ ਪਹੁੰਚ ਕੇ ਸਪਰੇਅ ਕਰਵਾ ਰਹੇ ਹਨ।ਪਾਣੀ ਦੀਆਂ ਟੈਂਕੀਆਂ, ਕੂਲਰ, ਫਰਿੱਜ, ਗਮਲੇ, ਟਾਇਰਾਂ  ਅਤੇ ਕਬਾੜ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਡੇਂਗੂ ਤੋਂ ਬਚਣ ਲਈ ਜਾਣਕਾਰੀ ਭਰਪੂਰ ਪੈਂਫਲੈਟ ਵੰਡੇ ਜਾ ਰਹੇ ਸਨ। ਜਿਸ ਘਰ ਵਿੱਚੋਂ ਲਾਰਵਾ ਮਿਲਦਾ ਹੈ ਨਸ਼ਟ ਕਰਨ ਉਪਰੰਤ ਰਿਪੋਰਟ ਤੁੁਰੰਤ ਨਗਰ ਕੌਂਸਲ ਨੂੰ ਭੇਜੀ ਜਾਂਦੀ ਹੈ। ਟੀਮਾਂ ਵੱਲੋਂ ਅੱਜ ਜੈੈਨ ਸਕੂੂਲ, ਲਾਭ ਸਿੰਘ ,ਜਗਰ ਦੀ ਚੱਕੀ,ਕਾਕਾ ਐਮ,ਸੀ,ਕੋੋਟ ਦਾ ਟਿੱਬਾ, ਮੱਲੇੇ ਦੇ ਕੋੋਠੇ, ਕਚਹਿਰੀ ਰੋਡ,ਸਰਸਾ ਰੋਡ,ਬਾਗ ਵਾਲਾ ਗੁੁੁਰੂਦੁਵਾਰਾ ਏਰੀਏ ਵਿੱਚ 382 ਘਰਾਂ ਦਾ ਸਰਵੇਖਣ ਕੀਤਾ ਅਤੇ 2 ਘਰਾਂ ਵਿੱਚ ਲਾਰਵਾ ਮਿਲਿਆ।ਜਿਲ੍ਹਾ ਐਪੀਡੀਮਾਲੋਜਿਸਟ ਸੰਤੋਸ਼ ਭਾਰਤੀ ਅਤੇ    ਕੇਵਲ ਸਿੰਘ ਸਹਾਇਕ ਮਲੇਰੀਆ ਅਫਸਰ ਵਲੋਂ ਘਰਾਂ ਵਿੱਚ ਜਾ ਕੇ ਟੀਮਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਭਾਰਤੀ ਨੇ ਕਿਹਾ ਕਿ ਮੌਸਮ ਵਿੱਚ ਥੋੜੀ ਠੰਡਕ ਡੇਂਗੂ ਮੱਛਰ (ਏਡੀਜ) ਦੇ ਵੱਧਣ ਫੁੱਲਣ ਲਈ ਬਹੁਤ ਅਨੁਕੂਲ ਹੁੰਦੀ ਹੈ। ਜਿਸ ਕਰਕੇ ਆਪਣੇ ਆਲੇ ਦੁਆਲੇ ਅਤੇ ਘਰਾਂ ਦੇ ਅੰਦਰ ਦੀ ਸਫਾਈ ਵਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਘਰਾਂ ਵਿੱਚ ਖੜੇ ਪਾਣੀ ਅਤੇ ਵਾਧੂ ਸਮਾਨ ਪ੍ਰਤੀ ਚੌਕਸ ਹੋੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬੁਖਾਰ ਹੋਣ ਦੀ ਸੂਰਤ ਵਿੱਚ ਸਰਕਾਰੀ ਹਸਪਤਾਲ ਪਹੁੰਚ ਕੇ ਡੇਂਗੂ ਟੈਸਟ ਕਰਵਾਉਣਾ ਚਾਹੀਦਾ ਹੈ। ਕੇੇਵਲ ਸਿੰਘ ਸਹਾਇਕ ਮਲੇਰੀਆ ਅਫਸਰ ਨੇ ਕਿਹਾ ਡੇਂਗੂ ਦਾ ਮੱਛਰ ਕਿਉਂਕਿ ਦਿਨ ਵੇਲੇ ਲੜਦਾ  ਜਿਸ ਕਰਕੇ ਆਪਣੇ ਸ਼ਰੀਰ ਨੂੰ ਪੂਰਾ ਢੱਕ ਕੇ ਰੱਖਣਾ ਚਾਹੀਦਾ ਹੈ। ਮੱਛਰ ਦਿਨ ਵੇਲੇ ਬੈਡਾਂ ਦੇ ਹੇਠਾਂ, ਪਰਦਿਆਂ ਦੇ ਪਿੱਛੇ, ਹਨੇਰੀਆਂ ਠੰਢੀਆਂ ਥਾਵਾਂ ਤੇ ਆਰਾਮ ਕਰਦਾ ਹੈ ਜਿਥੇ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕੀਤਾ ਜਾ ਸਕਦਾ ਹੈ। ਟੀਮ ਵਿੱਚ ਕੁਲਵਿੰਦਰ ਸਿੰਘ ਮਲਟੀਪਰਪਜ਼ ਹੈਲਥ ਵਰਕਰ,   ਕ੍ਰਿਸ਼ਨ ਕੁਮਾਰ ਇੰਸੈਕਟ ਕਰੈਕਟਰ, ਸਿਮਰਨ,ਜੀਤ ਸਿੰਘ, ਹਰਮੇਲ ਸਿੰਘ ਬਰੀਡਿੰਗ ਚੈਕਰ ਕੰਮ ਕਰ ਰਹੇ ਹਨ। 

NO COMMENTS