*ਡੇਂਗੂ ਤੋਂ ਬਚਾਅ ਲਈ ਮਾਨਸਾ ਜਿਲ੍ਹੇ ਵਿੱਚ ਤੁਰੰਤ ਮੱਛਰ ਮਾਰ ਦਵਾਈਆਂ ਦਾ ਛਿੜਕਾਓ ਅਤੇ ਇਲਾਜ ਦੇ ਢੁੱਕਵੇਂ ਪ੍ਰਬੰਧ ਕਰਨ ਦੀ ਪ੍ਰਸ਼ਾਸਨ ਤੋਂ ਮੰਗ*

0
132

ਮਾਨਸਾ 19 ਅਕਤੂਬਰ (ਸਾਰਾ ਯਹਾਂ/ਜੋਨੀ ਜਿੰਦਲ ) ਪੰਜਾਬ ਅਤੇ ਮਾਨਸਾ ਨਾਲ ਲਗਦੇ ਜਿਲ੍ਹਿਆਂ ਜਿਵੇਂ ਕਿ ਬਠਿੰਡਾ ਮੁਕਤਸਰ ਆਦਿ ਵਿੱਚ ਡੇਂਗੂ ਦੀ ਬਿਮਾਰੀ ਦੇ ਭਿਆਨਕ ਰੂਪ ਅਖਤਿਆਰ ਕਰਨ ਦੇ ਮੱਦੇ ਨਜ਼ਰ ਅੱਜ ਗੁਰਲਾਭ ਸਿੰਘ ਮਾਹਲ ਐਡਵੋਕੇਟ ਅਤੇ ਸੁਰੇਸ਼ ਨੰਦਗੜ੍ਹੀਆ ਚੇਅਰਮੈਨ ਮਾਰਕਿਟ ਕਮੇਟੀ ਮਾਨਸਾ ਵੱਲੋਂ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਮਾਨਸਾ ਨੂੰ ਦਿੱਤਾ ਗਿਆ।
        ਪ੍ਰੈਸ ਬਿਆਨ ਜਾਰੀ ਕਰਦਿਆਂ ਗੁਰਲਾਭ ਸਿੰਘ ਮਾਹਲ ਐਡਵੋਕੇਟ ਨੇ ਦੱਸਿਆ ਕਿ  ਡੇਂਗੂ ਨਾਲ ਬਠਿੰਡਾ ਵਿੱਚ ਤਾਂ ਅਜਿਹਾ ਮਾੜਾ ਹਾਲ ਹੋ ਚੁੱਕਾ ਹੈ ਕਿ ਉਥੇ ਮਰੀਜ਼ਾਂ ਲਈ ਹਸਪਤਾਲਾਂ ਵਿੱਚ ਬੈਡ ਤੱਕ ਵੀ ਉਪਲਬਧ ਨਹੀਂ ਹੋ ਰਹੇ। ਅਜਿਹੀ ਸਥਿਤੀ ਮਾਨਸਾ ਜਿਲ੍ਹੇ ਵਿੱਚ ਉਤਪੰਨ ਨਾ ਹੋਵੇ, ਇਸ ਲਈ ਮੰਗ ਕੀਤੀ ਗਈ ਹੈ ਕਿ ਮਾਨਸਾ ਜਿਲ੍ਹੇ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਘਰ ਘਰ ਮੱਛਰ ਮਾਰ ਦਵਾਈਆਂ ਦਾ ਛਿੜਕਾਓ ਇੱਕ ਮਾਸਟਰ ਪਲਾਨ ਬਣਾਕੇ ਵੱਡੇ ਪੱਧਰ ’ਤੇ ਕਰਨਾ ਜਰੂਰੀ ਹੈ ਕਿਉਂਕਿ ਮਾਨਸਾ ਵਿੱਚ ਸਿਹਤ ਸਹੂਲਤਾਂ ਦੀ ਪਹਿਲਾਂ ਹੀ ਬਹੁਤ ਘਾਟ ਹੈ ਅਤੇ ਕਰੋਨਾ ਕਾਲ ਵਿੱਚ ਵੀ ਸਿਹਤ ਸਹੂਲਤਾਂ ਨਾ ਹੋਣ ਕਾਰਣ ਜਿਲ੍ਹੇ ਦੇ ਲੋਕਾਂ ਵਿੱਚ ਪੈਨਿਕ ਪੈਦਾ ਹੋ ਗਿਆ ਸੀ। ਦਵਾਈ ਦੇ ਛਿੜਕਾਓ ਦੇ ਨਾਲ ਨਾਲ ਪਿੰਡਾਂ ਦੀਆਂ ਪੰਚਾਇਤਾਂ, ਸ਼ਹਿਰਾਂ ਦੇ ਐਮਸੀਜ਼ ਅਤੇ ਸਮਾਜਿਕ ਤੇ ਵਪਾਰਕ ਜਥੇਬੰਦੀਆਂ ਨੂੰ ਨਾਲ ਲੈ ਕੇ ਆਮ ਲੋਕਾਂ ਨੂੰ ਡੇਂਗੂ ਮਹਾਂਮਾਰੀ ਤੋਂ ਬਚਾਓ ਸਬੰਧੀ ਵੀ ਜਾਗਰੂਕਤਾ ਮੁਹਿੰਮ ਚਲਾਉਣੀ ਚਾਹੀਦੀ ਹੈ ਕਿਉਂਕਿ ਡੇਂਗੂ ਕੇਵਲ ਸਾਫ ਸੁਥਰੇ ਪਾਣੀ ਵਿੱਚ ਫੈਲਦਾ ਹੈ। ਜੇਕਰ ਆਮ ਲੋਕਾਂ ਨੂੰ ਆਪਣੇ ਆਸ ਪਾਸ ਪਾਣੀ ਨਾ ਖੜ੍ਹਨ ਦੇਣ ਸਬੰਧੀ ਜਾਗਰੂਕ ਕੀਤਾ ਜਾਵੇ ਤਾਂ ਇਸ ਬਿਮਾਰੀ ਦੇ ਪ੍ਰਕੋਪ ਤੋਂ ਬਚਾਅ ਹੋ ਸਕਦਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਮਹਾਂਮਾਰੀ ਨੂੰ ਰੋਕਣ ਲਈ ਮੱਛਰ ਮਾਰ ਦਵਾਈਆਂ ਦਾ ਤੁਰੰਤ ਛਿੜਕਾਓ ਕੀਤਾ ਜਾਵੇ, ਇਸਤੋਂ ਬਚਾਅ ਦੀ ਜਾਣਕਾਰੀ ਘਰ ਘਰ ਪਹੁੰਚਾਈ ਜਾਵੇ ਅਤੇ ਸਰਕਾਰੀ ਹਸਪਤਾਲਾਂ ਵਿੱਚ ਜਰੂਰੀ ਦਵਾਈਆਂ ਤੇ ਬੈਡਾਂ ਦਾ ਪ੍ਰਬੰਧ ਕੀਤਾ  ਜਾਵੇ।
                  
                                                                       

NO COMMENTS