ਮਾਨਸਾ 27 ਜਨਵਰੀ (ਸਾਰਾ ਯਹਾਂ/ਮੁੱਖ ਸੰਪਾਦਕ) ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਦਰਜਾ-3 ਮਾਨਸਾ, ਜਿਲ੍ਹਾ ਮਾਨਸਾ ਦੇ ਪ੍ਰਧਾਨ ਅਤੇ ਸਮੂਹ ਅਹੁਦੇਦਾਰਾਂ ਦੀ ਚੋਣ ਸਰਵ ਸੰਮਤੀ ਨਾਲ ਕੀਤੀ ਗਈ। ਜਿਸ ਵਿੱਚ ਸ਼੍ਰੀ ਹਰਪ੍ਰੀਤ ਸਿੰਘ ਬਿੱਟੂ ਸੀਨੀਅਰ ਸਹਾਇਕ, ਰੀਡਰ ਟੂ ਏ.ਡੀ.ਸੀ. ਮਾਨਸਾ ਨੂੰ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਸ਼੍ਰੀ ਸੁਖਵਿੰਦਰ ਸਿੰਘ ਨੂੰ ਜਨਰਲ ਸਕੱਤਰ ਅਤੇ ਸ਼੍ਰੀ ਮਨੋਜ ਕੁਮਾਰ ਬਤੌਰ ਖਚਾਨਚੀ ਚੁਣੇ ਗਏ। ਇਸ ਮੌਕੇ ਸ਼੍ਰੀ ਹਰਪ੍ਰੀਤ ਸਿੰਘ ਪ੍ਰਧਾਨ ਵਲੋਂ ਸਮੂਹ ਕਰਮਚਾਰੀਆਂ ਨੂੰ ਵਿਸ਼ਵਾਸ਼ ਦਿਵਾਇਆ ਗਿਆ ਕਿ ਉਹ ਤਨਦੇਹੀ ਅਤੇ ਇਮਾਨਦਾਰੀ ਨਾਲ ਮੁਲਾਜ਼ਮਾਂ ਦੇ ਹੱਕਾਂ ਦੀ ਰਾਖੀ ਕਰਨਗੇ, ਇਸ ਤੋਂ ਇਲਾਵਾ ਭਵਿੱਖ ਵਿੱਚ ਸੂਬਾ ਬਾਡੀ ਵਲੋਂ ਮੁਲਾਜ਼ਮਾਂ ਦੀਆਂ ਜਾਇਜ ਅਤੇ ਹੱਕੀ ਮੰਗਾਂ ਲਈ ਦਿੱਤੇ ਗਏ ਹਰ ਸੰਘਰਸ਼ ਨੂੰ ਮੁਕੰਮਲ ਰੂਪ ਵਿੱਚ ਲਾਗੂ ਕੀਤਾ ਜਾਵੇਗਾ। ਇਸ ਸਮੇਂ ਸ਼੍ਰੀ ਸੁਖਰਾਜ ਸਿੰਘ ਪੀ.ਏ. ਟੂ ਡਿਪਟੀ ਕਮਿਸ਼ਨਰ, ਮਾਨਸਾ, ਸ਼੍ਰੀਮਤੀ ਸ਼ਕੁੰਤਲਾ ਰਾਣੀ ਸੁਪਰਡੰਟ (ਜਨਰਲ), ਸ਼੍ਰੀਮਤੀ ਪਰਮਿੰਦਰ ਕੌਰ ਸੁਪਰਡੰਟ (ਮਾਲ), ਸ਼੍ਰੀਮਤੀ ਹਰਬੰਸ ਕੌਰ ਸੀਨੀਅਰ ਸਹਾਇਕ, ਸ਼੍ਰੀ ਹਰੀਸ਼ ਕੁਮਾਰ ਸੀਨੀਅਰ ਸਹਾਇਕ, ਰੀਡਰ ਟੂ ਡੀ.ਸੀ. ਮਾਨਸਾ, ਸ਼੍ਰੀ ਕ੍ਰਿਸ਼ਨ ਕੁਮਾਰ ਸੀਨੀਅਰ ਸਹਾਇਕ, ਸ਼੍ਰੀ ਜਸਵੰਤ ਸਿੰਘ ਮੌਜੋ ਸੂਬਾ ਪ੍ਰੈੱਸ ਸਕੱਤਰ, ਸ਼੍ਰੀ ਸੁਸ਼ੀਲ ਕੁਮਾਰ ਸੀਨੀਅਰ ਸਹਾਇਕ, ਸ਼੍ਰੀ ਗੁਰਮੀਤ ਸਿੰਘ ਗਾਗੋਵਾਲ ਸੀਨੀਅਰ ਸਹਾਇਕ, ਸ਼੍ਰੀ ਨਵਨੀਤ ਸਿੰਘ ਮਰਾੜ੍ਹ ਕਲਰਕ, ਸ਼੍ਰੀ ਸੁਖਚੈਨ ਸਿੰਘ ਕਲੇਰ ਕਲਰਕ, ਸ਼੍ਰੀ ਮੋਹਨ ਲਾਲ ਕਲਰਕ, ਸ਼੍ਰੀ ਅਰਵਿੰਦਰ ਸਿੰਘ ਜੂਨੀਅਰ ਸਹਾਇਕ, ਮਿਸ ਜਸਪ੍ਰੀਤ ਕੌਰ ਸ਼੍ਰੀਮਤੀ ਪੂਜਾ, ਜੂਨੀਅਰ ਸਹਾਇਕ ਆਦਿ ਬਹੁ-ਗਿਣਤੀ ਮੁਲਾਜ਼ਮ ਸ਼ਾਮਲ ਰਹੇ।