*ਡੀ ਸੀ ਦਫਤਰ ਮਾਨਸਾ ਦੇ ਕਰਮਚਾਰੀ ਨੇ ਹੁਣ ਤੱਕ  ਪੈਦਲ ਚੱਲ ਕੇ 15200 ਕਿਲੋਮੀਟਰ ਦੀ ਦੂਰੀ ਕੀਤੀ ਮੁਕੰਮਲ*

0
166

Oplus_131072

ਸਰਦੂਲਗੜ੍ਹ 16 ਜਨਵਰੀ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ/ ਮੋਹਨ ਲਾਲ) ਆਪਣੇ ਆਪ ਨੂੰ ਫਿੱਟ ਰੱਖਣ ਲਈ ਰੋਜਾਨਾ ਪੈਦਲ ਚੱਲਣਾਂ ਹੈ ਬਹੁਤ ਜਰੂਰੀ। ਮਨਜਿੰਦਰ ਸਿੰਘ, ਸੀਨੀਅਰ ਸਕੇਲ ਸਟੈਨੋਗ੍ਰਾਫਰ, ਡੀਸੀ ਦਫ਼ਤਰ ਮਾਨਸਾ ਹਾਲ ਡਿਊਟੀ ਐਸ ਡੀ ਐਮ ਦਫ਼ਤਰ ਸਰਦੂਲਗੜ੍ਹ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਸ ਨੇ ਫਰਵਰੀ 2021 ਵਿੱਚ ਆਪਣੇ ਸਰੀਰ ਨੂੰ ਫਿੱਟ ਰੱਖਣ ਲਈ ਪੈਦਲ ਚੱਲਣਾ ਸ਼ੁਰੂ ਕੀਤਾ ਸੀ ਅਤੇ ਰੋਜ਼ਾਨਾਂ ਦਸ ਹਜ਼ਾਰ ਕਦਮ ਚੱਲਣ ਦਾ ਇਰਾਦਾ ਬਣਾਇਆ ਸੀ। ਸ਼ੁਰੂ ਸ਼ੁਰੂ ਵਿੱਚ ਤਾਂ ਕੁੱਝ ਸਰੀਰਿਕ ਥਕਾਵਟ ਹੋਈ ਪਰ ਇੱਕ ਸਾਲ ਬਾਅਦ ਇਹ ਕੰਮ ਬਹੁਤ ਆਸਾਨ ਲੱਗਣ ਲੱਗ ਪਿਆ ਸੀ। ਕਰਮਚਾਰੀ ਨੇ ਦੱਸਿਆ ਕਿ ਫਰਵਰੀ 2021 ਤੋਂ ਜਨਵਰੀ 2025 ਤੱਕ ਕੁੱਲ 47 ਮਹੀਨਿਆਂ ਵਿੱਚ ਰੋਜ਼ਾਨਾ 10-11 ਕਿਲੋਮੀਟਰ ( ਲਗਭਗ 14 ਹਜ਼ਾਰ ਕਦਮ) ਦੀ ਔਸਤ ਨਾਲ ਉਸ ਨੇ 15200 ਕਿਲੋਮੀਟਰ ਦੀ ਦੂਰੀ ਤੈਅ ਕਰ ਦਿੱਤੀ ਹੈ। ਕਰਮਚਾਰੀ ਨੇ ਆਪਣੇ ਸੰਦੇਸ਼ ਵਿੱਚ ਦੱਸਿਆ ਕਿ ਅੱਜਕੱਲ੍ਹ ਦੀ ਭੱਜ ਦੌੜ ਵਾਲ਼ੀ ਜ਼ਿੰਦਗੀ ਵਿੱਚ ਜੇਕਰ ਹਰੇਕ ਮਨੁੱਖ ਕੁਝ ਸਮਾਂ ਕੱਢ ਕੇ ਪੈਦਲ ਚੱਲਣ ਦੀ ਆਦਤ ਪਾਉਂਦਾ ਹੈ ਤਾਂ ਨਾ ਕੇਵਲ ਉਹ ਬਿਨਾਂ ਕਿਸੇ ਦਵਾਈ ਦੇ ਬਹੁਤ ਸਾਰੀਆਂ ਬਿਮਾਰੀਆਂ ਤੋਂ  ਬਚਿਆ ਰਹਿ ਸਕਦਾ ਹੈ ਸਗੋਂ ਆਪਣੇ ਆਪ ਨੂੰ ਲੰਬੇ ਸਮੇਂ ਤੱਕ ਫਿੱਟ ਰੱਖ ਕੇ ਦੂਸਰੇ ਲੋਕਾਂ ਲਈ ਵੀ ਇੱਕ ਪ੍ਰੇਰਣਾ ਦਾ ਸਰੋਤ ਬਣ ਸਕਦਾ ਹੈ।


NO COMMENTS