*ਡੀ ਡੀ ਅਕੈਡਮੀ ਦੇ ਸਕਾਲਰਸ਼ਿਪ ਟੈਸਟ ਨੂੰ ਮਿਲਿਆ ਭਰਵਾਂ ਹੁੰਗਾਰਾ*

0
12

ਮਾਨਸਾ, 25 ਦਸੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) :ਪੰਜਾਬ ਪੁਲਿਸ ਦੇ ਲਈ ਪਹਿਲੀ ਵਾਰ ਡੀਡੀ ਅਕੈਡਮੀ ਦੁਆਰਾ ਦਸਮੇਸ਼ ਸਕੂਲ ਮਾਨਸਾ ਵਿਖੇ ਹੋਏ ਸਕਾਲਰਸ਼ਿਪ ਟੈਸਟ ਨੂੰ ਰਾਜ ਭਰ ਦੇ ਪ੍ਰੀਖਿਆਰਥੀਆਂ ਵੱਲ੍ਹੋਂ ਭਰਵਾਂ ਹੁੰਗਾਰਾ ਮਿਲਿਆ। ਸਫ਼ਲ ਹੋਣ ਵਾਲੇ 120 ਪ੍ਰੀਖਿਆਰਥੀਆਂ ਨੂੰ 6.15 ਲੱਖ ਦੀ ਫੀਸ ਛੋਟ ਦੀ ਸਕਾਲਰਸ਼ਿਪ ਦਿੱਤੀ ਗਈ। ਸਕਾਲਰਸ਼ਿਪ ਟੈਸਟ ਵਿੱਚ ਪੰਜਾਬ ਦੇ 23 ਜਿਲ੍ਹਿਆਂ ਵਿੱਚੋਂ 17 ਜ਼ਿਲਿਆਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਕਿ ਜਿਸ ਵਿੱਚ ਰੋਪੜ , ਮੋਗਾ , ਅੰਮ੍ਰਿਤਸਰ,ਫਾਜ਼ਿਲਕਾ , ਲੁਧਿਆਣਾ, ਮਾਨਸਾ ਆਦਿ ਦੇ ਜਿਲਿਆਂ ਵਿੱਚੋਂ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ ਗਈ। ਜਿੰਨਾਂ ਵਿੱਚ ਭਾਰੀ ਉਤਸਾਹ ਦੇਖਣ ਨੂੰ ਮਿਲਿਆ ।ਪ੍ਰਬੰਧਕਾਂ ਨੇ ਦੱਸਿਆ ਕਿ ਇਹ ਪੇਪਰ ਬਿਲਕੁਲ ਸਰਕਾਰੀ ਪੇਪਰਾਂ ਦੇ ਪੈਟਰਨ ਵਾਂਗ ਹੀ ਲਿਆ ਗਿਆ ਤਾਂ ਕਿ ਵਿਦਿਆਰਥੀਆਂ ਨੂੰ ਸਰਕਾਰੀ ਪੇਪਰ ਦੇਣ ਦਾ ਅਨੁਭਵ ਹੋ ਸਕੇ। ਡੀਡੀ ਅਕੈਡਮੀ ਦੇ ਐਮ.ਡੀ. ਕੇਸਰ ਸਿੰਘ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਆਉਣ ਵਾਲੇ ਭਵਿੱਖ ਦੇ ਲਈ ਸਿੱਖਿਆ ਦੇ ਖੇਤਰ ਦੇ ਵਿੱਚ ਇਸੇ ਤਰ੍ਹਾਂ ਦੇ ਹੋਰ ਵੀ ਵਧੇਰੇ ਉਪਰਾਲੇ ਲਿਆਂਦੇ ਜਾਣਗੇ ।

NO COMMENTS