ਡੀ ਟੀ ਐੱਫ ਵੱਲੋਂ 22 ਮਈ ਦੇ ਦੇਸ਼ ਵਿਆਪੀ ਰੋਸ ਦਿਵਸ ਦੀ ਹਮਾਇਤ

0
21

ਮਾਨਸਾ 21 ਮਈ (  (ਸਾਰਾ ਯਹਾ/ ਜੋਨੀ ਜਿੰਦਲ)  ਡੈਮੋਕਰੈਟਿਕ ਟੀਚਰਜ ਫਰੰਟ ਨੇ ਦੇਸ ਦੀਆਂ ਟਰੇਡ ਯੂਨੀਅਨਾਂ ਵੱਲੋਂ 22 ਮਈ ਨੂੰ ਕੀਤੇ ਜਾ ਰਹੇ ਦੇਸ
ਵਿਆਪੀ ਰੋਸ ਪ੍ਰਦਰਸ਼ਨਾ ਦਾ ਸਮਰਥਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਗੁਰਪਿਆਰ ਕੋਟਲੀ , ਸੂਬਾ ਕਮੇਟੀ ਮੈਂਬਰ
ਓਮ ਪ੍ਰਕਾਸ਼ ਸਰਦੂਲਗੜ੍ਹ, ਸਕੱਤਰ ਅਮੋਲਕ ਡੇਲੂਆਣਾ, ਮੀਤ ਪ੍ਰਧਾਨ ਕਰਮਜੀਤ ਤਾਮਕੋਟ ਨੇ ਦੱਸਿਆ ਕਿ  ਕੇਂਦਰ ਦੀ ਮਜ਼ਦੂਰ ਵਿਰੋਧੀ ਮੋਦੀ ਸਰਕਾਰ
‘ਕਰੋਨਾ ਸੰਕਟ’ ਦੀ ਅਾੜ ਹੇਠ  ਦੇਸ਼ ਦੇ ਜਨਤਕ ਅਦਾਰਿਆਂ ਨੂੰ ਸਰਮਾਏਦਾਰਾਂ ਕੋਲ ਕੌਡੀਆਂ ਦੇ ਭਾਅ ਵੇਚ ਕੇ ਨਿੱਜੀਕਰਨ ਦਾ ਪਸਾਰਾ ਕਰ ਰਹੀ ਹੈ, ਜਿਸ
ਤਹਿਤ ਕੇਂਦਰੀ ਮੁਲਾਜ਼ਮਾਂ ਦਾ ਜੂਨ 2021 ਤੱਕ ਦਾ ਡੀ.ਏ. ਜਾਮ ਕਰ ਦਿੱਤਾ ਗਿਆ ਹੈ । ਕਿਰਤ ਕਾਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਸੋਧਾਂ ਕਰਕੇ ਸਰਮਾੲੇਦਾਰਾਂ
ਦੀ ਲੁੱਟ ਹੋਰ ਵਧਾਈ ਜਾ ਰਹੀ ਹੈ ।ਮਜ਼ਦੂਰਾਂ ਦੇ ਕੰਮ ਕਰਨ ਦਾ ਸਮਾਂ 8 ਘੰਟੇ ਤੋਂ ਵਧਾ ਕੇ 12 ਘੰਟੇ ਕੀਤਾ ਜਾ ਰਿਹਾ ਹੈ, ਜਦ ਕਿ ਉਹਨਾਂ ਦੀਆਂ ਤਨਖਾਹਾਂ
ਘਟਾਈਆਂ ਜਾ ਰਹੀਆਂ ਹਨ । ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ ਜਨਵਰੀ 2018 ਤੋਂ ਜਾਮ ਕੀਤਾ ਹੋਇਆ ਹੈ ਅਤੇ 148 ਮਹੀਨੇ ਦਾ
ਬਕਾਇਆ ਵੀ ਦੱਬਿਆ ਹੋਇਆ ਹੈ । 01-03-2020 ਤੋਂ ਮਜ਼ਦੂਰਾਂ ਦੀ ਘੱਟੋ ਘੱਟ ਉਜ਼ਰਤ ਵਿੱਚ ਵਾਧਾ ਕਰਨ ਵਾਲੇ ਕਿਰਤ ਵਿਭਾਗ ਦੇ ਪੱਤਰ ਨੂੰ ਰੱਦ ਕਰਕੇ
ਪੰਜਾਬ ਸਰਕਾਰ ਨੇ ਆਪਣੀ ਮਜ਼ਦੂਰ ਵਿਰੋਧੀ ਨੀਤੀ ਨੂੰ ਸਪੱਸ਼ਟ ਕਰ ਦਿੱਤਾ ਹੈ । ਹਜ਼ਾਰਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ,ਮਿਡ ਡੇ ਮੀਲ ਅਤੇ
ਆਸ਼ਾ ਵਰਕਰਾਂ ਕੋਲੋਂ ਨਿਗੂਣੇ ਭੱਤਿਆਂ ‘ਤੇ ਕੰਮ ਕਰਵਾਇਆ ਜਾ ਰਿਹਾ ਹੈ ।ਆਰ.ਐਸ.ਐਸ. ਅਤੇ ਭਾਜਪਾ ਵੱਲੋਂ ਕਰੋਨਾ ਵਰਗੀ ਮਹਾਂਮਾਰੀ ਦੇ ਦੌਰ ਵਿੱਚ ਵੀ


ਸਮਾਜ ਨੂੰ ਫ਼ਿਰਕੂ ਅਧਾਰ ‘ਤੇ ਵੰਡਣ ਦਾ ਸਿਲਸਿਲਾ ਲਗਾਤਾਰ ਤੇਜ਼ ਕੀਤਾ ਜਾ ਰਿਹਾ ਹੈ ਅਤੇ ਸਰਕਾਰੀ ਅਦਾਰੇ ਧੜਾ ਧੜ ਵੇਚੇ ਜਾ ਰਹੇ ਹਨ। ਕੇਂਦਰੀ ਟਰੇਡ
ਯੂਨੀਅਨਾਂ ਦੇ ਸੱਦੇ ‘ਤੇ 22 ਮੲੀ 2020 ਨੂੰ ਦੇਸ਼ ਵਿਆਪੀ ਵਿਰੋਧ ਦਿਵਸ ਮਨਾਉਣ ਦੀ ਹਮਾਇਤ ਕਰਦਿਆਂ ਡੈਮੋਕਰੈਟਿਕ ਟੀਚਰਜ ਫਰੰਟ ਵੱਲੋਂ ਪੰਜਾਬ ਦੇ
ਸਮੂਹ ਅਧਿਆਪਕਾਂ  ਨੂੰ ਇਸ ਦਿਨ ਆਪਣੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਅੰਦਰ ਆਪਣੀ ਆਪਣੀ ਜਥੇਬੰਦੀ ਦੇ ਝੰਡੇ ਅਤੇ ਤਖ਼ਤੀਆਂ ਮਾਟੋ ਲੈ ਕੇ ਮੁਜ਼ਾਹਰੇ
ਰੈਲੀਆਂ ਕਰਨ ਅਤੇ ਸਰਕਾਰ ਦੇ ਫਾਸ਼ੀਵਾਦੀ ਏਜੰਡੇ ਦਾ ਵਿਰੋਧ ਕਰਨ ਦੀ ਅਪੀਲ ਕੀਤੀ। ਇਸ ਸਮੇਂ ਉਪਰੋਕਤ ਤੋਂ ਇਲਾਵਾ ਗੁਰਤੇਜ ਉੱਭਾ, ਹੰਸਾ ਸਿੰਘ, ਕੌਰ
ਸਿੰਘ ਫੱਗੂ, ਨਾਹਰ ਸਿੰਘ, ਗੁਰਲਾਲ ਸਿੰਘ ਗੁਰਨੇ, ਗੁਰਦਾਸ ਸਿੰਘ ਗੁਰਨੇ, ਕ੍ਰਿਸ਼ਨ ਰੱਗੜਿਆਲ, ਅਸਵਨੀ ਖੁਡਾਲ, ਪਰਮਿੰਦਰ ਮਾਨਸਾ, ਸੁਖਬੀਰ ਸਿੰਘ ਆਦਿ
ਹਾਜਰ ਸਨ।

NO COMMENTS