*ਡੀ.ਏ.ਵੀ ਸਕੂਲ ਵਿੱਚ ਮਨਾਇਆ ਗਿਆ ਅਟਲ ਟਿੰਕਰਿੰਕ ਇਵੈਂਟ*

0
24

ਮਾਨਸਾ  (ਸਾਰਾ ਯਹਾਂ/ ਜੋਨੀ ਜਿੰਦਲ  ) ਸਥਾਨਕ ਸ਼ਹਿਰ ਦੇ ਡੀਏਵੀ ਸਕੂਲ ਵਿੱਚ ਬਾਲ ਦਿਵਸ ਦੇ ਮੌਕੇ ਉਤੇ ਭਾਰਤ ਦਾ ਸਭ ਤੋਂ ਵੱਡਾ ਅਟਲ ਟਿੰਕਰਿੰਕ ਇਵੈਂਟ ਸਕੂਲ ਵਿੱਚ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਦੁਆਰਾ ਅਟਲ ਟਿੰਕਰਿੰਕ ਲੈਬ ਵਿੱਚ ਪ੍ਰਜੈਕਟ ਤਿਆਰ ਕਰਕੇ ਮਨਾਇਆ ਗਿਆ। ਇਸ ਵਿੱਚ ਬੱਚਿਆਂ ਦੁਆਰਾ ਮੋਟਰਾਂ, battery ,ਸਿਵਚਾ, ਤਾਰਾ ਆਦਿ ਦਾ ਪ੍ਰਯੋਗ ਕਰਕੇ ਬਿਜਲੀ ਪਰਿਪਥ ਤਿਆਰ ਕੀਤੇ ਗਏ। ਬੱਚਿਆਂ ਨੂੰ ਏ ਸੀ, ਡੀਸੀ ਅਤੇ ਐਲ ਈਡੀ ਦੇ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ। ਸਕੂਲ ਦੇ ਦਸਵੀਂ ਕਲਾਸ ਦੇ ਵਿਦਿਆਰਥੀ ਸਪਰਸ਼ ਅਰੋੜਾ ਨੇ ਇਹ ਟੀ ਐਲ ਲੈਬ ਦੇ ਮਹੱਤਵ ਨਾਲ ਸਬੰਧਤ ਪ੍ਰੈਜਨਟੇਸ਼ਨ ਪ੍ਰਸਤੂਤ ਕੀਤੀ।Zoom app ਦੀ ਮਦਦ ਨਾਲ ਅਟਲ ਇਨੋਵੇਸ਼ਨ ਮਿਸ਼ਨ ਦੁਆਰਾ ਲਗਾਏ ਗਏ online ਸੈਮੀਨਾਰ ਵਿੱਚ ਵੀ ਸਕੂਲੀ ਬੱਚਿਆਂ ਦੁਆਰਾ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ ਗਿਆ। ਜਿਸ ਵਿਚ ਬੱਚਿਆਂ ਨੂੰ ਇਹ ਟੀ ਐੱਲ ਲੈਬ ਦੇ ਮਹੱਤਵ ਦੇ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ।ਇਸ ਮੌਕੇ ਉੱਤੇ ਸਕੂਲ ਪ੍ਰਿੰਸੀਪਲ ਸ੍ਰੀ ਵਿਨੋਦ ਰਾਣਾ ਦੁਆਰਾ ਵੀ ਬੱਚਿਆਂ ਨੂੰ ਪ੍ਰਜੈਕਟ ਤਿਆਰ ਕਰਨ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ। ਉਹਨਾਂ ਨੇ ਦੱਸਿਆ ਕਿ ਅਟਲ ਟਿੰਕਰਿੰਕ ਲੈਬ ਜੋ ਕਿ ਅਟਲ ਇਨੋਵੇਸ਼ਨ ਮਿਸ਼ਨ ਦਾ ਹਿੱਸਾ ਹੈ, ਇੱਕ ਅਨੋਖੀ ਪਹਿਲ ਹੈ। ਜਿਸ ਵਿੱਚ ਸਕੂਲਾਂ ਵਿੱਚ ਨੀਤੀ ਆਯੋਗ ਦੀ ਮੱਦਦ ਨਾਲ ਵਰਕ ਸਪੇਸ ਬਣਾਏ ਜਾਂਦੇ ਹਨ ਤਾਂ ਕਿ ਵਿਦਿਆਰਥੀਆਂ ਵਿੱਚ ਨਵੀਨੀਕਰਨ ਦੇ ਭਾਵ ਨੂੰ ਉਜਾਗਰ ਕੀਤਾ ਜਾ ਸਕੇ!

NO COMMENTS