*–ਡੀ ਏ ਵੀ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਨੇ ਬਣਾਈ ਮਨਮੋਹਕ ਰੰਗੋਲੀ*

0
72

ਮਾਨਸਾ 17 ਅਕਤੂਬਰ (ਸਾਰਾ ਯਹਾਂ/ ਜੋਨੀ ਜਿੰਦਲ )  :  ਸਥਾਨਕ ਡੀ ਏ ਵੀ ਪਬਲਿਕ ਸਕੂਲ ਮਾਨਸਾ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਨੇ ਰੰਗੋਲੀ ਗਤੀਵਿਧੀ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ।        ਸਕੂਲ ਪ੍ਰਿੰਸੀਪਲ ਸ਼੍ਰੀ ਵਿਨੋਦ ਰਾਣਾ ਨੇ ਦੱਸਿਆ ਕਿ ਰੰਗੋਲੀ ਖੁਸ਼ੀ ਅਤੇ ਖੁਸ਼ਹਾਲੀ ਦਾ ਪ੍ਰਤੀਕ ਹੈ। ਇਹ ਵਿਸ਼ੇਸ਼ ਕਰਕੇ ਤਿਓਹਾਰਾਂ ਨੂੰ ਮੁੱਖ ਰੱਖਕੇ ਬਣਾਈ ਜਾਂਦੀ ਹੈ।        ਸਕੂਲ ਵਿਦਿਆਰਥੀਆਂ ਵੱਲੋਂ ਵੱਖ ਵੱਖ ਡਿਜਾਇਨ ਬਣਾ ਕੇ ਬਹੁਤ ਸੁੰਦਰ ਰੰਗੋਲੀ ਬਣਾਈ। ਇਸ ਨਾਲ ਵਿਦਿਆਰਥੀਆਂ ਨੂੰ ਰੰਗਾਂ ਦੀ ਪਹਿਚਾਣ ਹੁੰਦੀ ਹੈ। ਇਸ ਨਾਲ ਵਿਦਿਆਰਥੀਆਂ ਦਾ ਮਾਨਸਿਕ ਵਿਕਾਸ ਵੀ ਹੁੰਦਾ ਹੈ। ਵਿਦਿਆਰਥੀਆਂ ਨੇ ਵੱਖ ਵੱਖ ਰੰਗਾਂ ਦਾ ਪ੍ਰਯੋਗ ਕਰਕੇ ਸਕੂਲ ਨੂੰ ਰੰਗੀਨ ਬਣਾ ਦਿੱਤਾ।         ਪ੍ਰਿੰਸੀਪਲ ਸ਼੍ਰੀ ਵਿਨੋਦ ਰਾਣਾ ਅਤੇ ਸਥਾਨਕ ਪ੍ਰਬੰਧਕ ਕਮੇਟੀ ਦੇ ਵਰਿਸ਼ਟ ਮੈਂਬਰ ਸ਼੍ਰੀ ਸੂਰਜ ਪ੍ਰਕਾਸ਼ ਗੋਇਲ, ਸ਼੍ਰੀ ਅਸ਼ੋਕ ਗਰਗ ਅਤੇ ਸ਼੍ਰੀ ਆਰ. ਸੀ ਗੋਇਲ ਨੇ ਵਿਦਿਆਰਥੀਆਂ ਦੀ ਪ੍ਰਸੰਸਾ ਕੀਤੀ ਅਤੇ ਉਨ੍ਹਾਂ ਨੂੰ ਇਸੇ ਤਰ੍ਹਾਂ ਭਵਿੱਖ ਵਿੱਚ ਗਤੀਵਿਧੀਆਂ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ।

NO COMMENTS