*ਡੀ.ਏ.ਵੀ. ਸਕੂਲ ਵਿਖੇ ਦੁਸਹਿਰਾ, ਅਸ਼ਟਮੀ ਦਿਵਸ ਅਤੇ ਅੰਤਰਰਾਸ਼ਟਰੀ ਗਰਲਜ਼ ਡੇ ਬੜੀ ਧੂਮਧਾਮ ਨਾਲ ਮਨਾਇਆ ਗਿਆ* 

0
21

ਮਾਨਸਾ 10  ਅਕਤੂਬਰ –(ਸਾਰਾ ਯਹਾਂ/ਵਿਨਾਇਕ ਸ਼ਰਮਾ)    

      ਸਥਾਨਕ ਐੱਸ.ਡੀ.ਕੇ.ਐਲ.  ਡੀ.ਏ.ਵੀ. ਪਬਲਿਕ ਸਕੂਲ ਵਿੱਚ ਦੁਸਹਿਰਾ, ਅਸ਼ਟਮੀ ਦਿਵਸ ਅਤੇ ਅੰਤਰਰਾਸ਼ਟਰੀ ਗਰਲਜ਼ ਡੇ ਬੜੀ ਧੂਮਧਾਮ ਨਾਲ ਮਨਾਇਆ ਗਿਆ।  ਸਕੂਲੀ ਤਿਉਹਾਰ ਕੇਵਲ ਮਨੋਰੰਜਕ ਹੀ ਨਹੀਂ ਹੁੰਦੇ ਸਗੋਂ ਬੱਚਿਆਂ ਦੇ ਚਰਿੱਤਰ ਨਿਰਮਾਣ ਅਤੇ ਸੱਭਿਆਚਾਰਕ ਸਿੱਖਿਆ ਦਾ ਵੀ ਅਹਿਮ ਹਿੱਸਾ ਹੁੰਦੇ ਹਨ।          

                   ਸਮਾਗਮ ਦੀ ਸ਼ੁਰੂਆਤ ਸਕੂਲ ਦੇ ਵਿਹੜੇ ਵਿੱਚ ਹਨੂੰਮਾਨ ਚਾਲੀਸਾ ਨਾਲ ਹੋਈ।  ਵਿਦਿਆਰਥੀਆਂ ਨੇ ਵੱਖ-ਵੱਖ ਸਰੂਪਾਂ ਵਿੱਚ ਸਜ ਕੇ ਲੀਲਾ ਦਾ ਮੰਚਨ ਕੀਤਾ।  ਬੱਚੇ ਭਗਵਾਨ ਸ਼੍ਰੀ ਰਾਮ, ਮਾਤਾ ਸੀਤਾ, ਲਕਸ਼ਮਣ, ਹਨੂੰਮਾਨ, ਰਾਵਣ ਆਦਿ ਦੀ ਵੇਸ਼ਭੂਸ਼ਾ ਵਿੱਚ ਪਹੁੰਚੇ।  ਉਨ੍ਹਾਂ ਆਪਣੇ ਨਾਚ ਅਤੇ ਨਾਟਕ ਰਾਹੀਂ ਸਾਰੇ ਵਿਦਿਆਰਥੀਆਂ ਨੂੰ ਦੁਸਹਿਰਾ ਮਨਾਉਣ ਦੇ ਕਾਰਨ ਅਤੇ ਮਹੱਤਤਾ ਤੋਂ ਜਾਣੂ ਕਰਵਾਇਆ।

               ਇਸ ਤੋਂ ਬਾਅਦ ਹਰ ਸਾਲ 11 ਅਕਤੂਬਰ ਨੂੰ ਮਨਾਏ ਜਾਂਦੇ ‘ਅੰਤਰਰਾਸ਼ਟਰੀ ‘ਬਾਲਿਕਾ ਦਿਵਸ’ ਸਬੰਧੀ ਡਾਂਸ ਅਤੇ ਨਾਟਕ ਮੰਚਨ ਰਾਹੀਂ ‘ਬੇਟੀ ਬਚਾਓ, ਬੇਟੀ ਪੜ੍ਹਾਓ’ ‘ਤੇ ਜ਼ੋਰ ਦਿੱਤਾ ਗਿਆ। 

                     ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਮਾਂ ਦੁਰਗਾ, ਮਾਂ ਕਾਲੀ ਅਤੇ ਮਹਿਸ਼ਾਸੁਰ ਦਾ ਰੂਪ ਧਾਰਨ ਕੀਤਾ ਅਤੇ ਦੇਵੀ ਦੀਆਂ ਸ਼ਕਤੀਆਂ ਨੂੰ ਸਮਝਾਉਣ ਲਈ ਅਦਭੁਤ ਡਾਂਸ ਪੇਸ਼ ਕੀਤਾ।

                    ਅਧਿਆਪਕ ਅਰੁਣ ਅਰੋੜਾ ਨੇ ਸਾਰਿਆਂ ਨੂੰ ਦੁਸਹਿਰੇ ਦੀ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਮਰਿਯਾਦਾ ਪੁਰਸ਼ੋਤਮ ਸ਼੍ਰੀ ਰਾਮ ਦੇ ਆਦਰਸ਼ਾਂ ‘ਤੇ ਚੱਲਣ ਲਈ ਪ੍ਰੇਰਿਤ ਕੀਤਾ |

                   ਪ੍ਰੋਗਰਾਮ ਦੇ ਅੰਤ ਵਿੱਚ ਪ੍ਰਿੰਸੀਪਲ ਸ਼੍ਰੀ ਵਿਨੋਦ ਰਾਣਾ ਜੀ ਵੱਲੋਂ ਰਾਵਣ ਦਹਨ ਕੀਤਾ ਗਿਆ, ਜਿਸ ਰਾਹੀਂ ਵਿਦਿਆਰਥੀਆਂ ਨੂੰ ਸੰਦੇਸ਼ ਮਿਲਦਾ ਹੈ ਕਿ ਬੁਰਾਈ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ, ਚੰਗਿਆਈ ਦੀ ਹਮੇਸ਼ਾ ਜਿੱਤ ਹੁੰਦੀ ਹੈ।

NO COMMENTS