*ਡੀ.ਏ.ਵੀ. ਸਕੂਲ ਮਾਨਸਾ ਵਿਖੇ ਕਰਵਾਇਆ ਫੈਂਸੀ ਡਰੈਸ ਮੁਕਾਬਲਾ*

0
86

ਮਾਨਸਾ 10,ਨਵੰਬਰ (ਸਾਰਾ ਯਹਾਂ/ਜੋਨੀ ਜਿੰਦਲ) : ਸਥਾਨਕ ਐਸ.ਡੀ.ਕੇ.ਐਲ. ਡੀ.ਏ.ਵੀ. ਪਬਲਿਕ ਸਕੂਲ ਮਾਨਸਾ ਵਿਖੇ ਤੀਜੀ ਅਤੇ ਚੌਥੀ ਜਮਾਤ ਦੇ ਵਿਦਿਆਰਥੀਆਂ ਦੇ ਫੈਂਸੀ ਡਰੈਸ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਛੋਟੇ ਬੱਚਿਆਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ।ਬੱਚਿਆਂ ਦੇ  ਮੁਕਾਬਲੇ ਦੌਰਾਨ ਵਿਦਿਆਰਥੀਆਂ ਵੱਲੋਂ ਵੱਖ—ਵੱਖ ਰਾਜਾਂ ਜਿਵੇਂ ਪੰਜਾਬ, ਗੁਜਰਾਤ, ਮਹਾਂਰਾਸ਼ਟਰ, ਹਰਿਆਣਾ ਆਦਿ ਰਾਜਾਂ ਦੇ ਸਭਿਆਚਾਰਕ ਪਹਿਨਾਵੇ ਪਾਏ ਹੋਏ ਸਨ ਅਤੇ ਬੱਚਿਆਂ ਨੇ ਬਹੁਤ ਹੀ ਆਤਮ—ਵਿਸਵਾਸ਼ ਨਾਲ ਆਪਣੀ ਕਲਾ ਦਾ ਜ਼ੋਹਰ ਦਿਖਾਇਆ। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਵਿਨੋਦ ਰਾਣਾ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਨਾਲ ਵਿਦਿਆਰਥੀਆਂ ਨੂੰ ਭਿੰਨ—ਭਿੰਨ ਰਾਜਾਂ ਦੇ ਸਭਿਆਚਾਰ ਦੀ ਵੀ ਜਾਣਕਾਰੀ ਮਿਲਦੀ ਹੈ।ਅੱਜ ਦੇ ਮੁਕਾਬਲੇ ਦੌਰਾਨ ਜੱਜਾਂ ਦੀ ਭੁਮਿਕਾ ਮੈਡਮ ਸੁਦੇਸ਼ ਅਤੇ ਮੈਡਮ ਅਲੀਸ਼ਾ ਨੇ ਨਿਭਾਈ।ਪ੍ਰਿੰਸੀਪਲ ਨੇ ਇਸ ਮੁਕਾਬਲੇ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਸੰਗੀਤ ਅਧਿਆਪਕ ਡਾ. ਨੀਰੂ ਸ਼ਰਮਾ ਅਤੇ ਮਨਪ੍ਰੀਤ ਕੌਰ ਦੀ ਸ਼ਲਾਘਾ ਕੀਤੀ।ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਵੱਲੋਂ ਸਨਮਾਨਿਤ ਕੀਤਾ ਗਿਆ।

NO COMMENTS