*ਡੀ.ਏ.ਵੀ. ਸਕੂਲ ਦੇ ਐਨ.ਸੀ.ਸੀ. ਕੈਡਿਟਸ ਵਿਦਿਆਰਥੀਆਂ ਨੇ ਸਫਾਈ ਅਭਿਆਨ ਦੇ ਮੌਕੇ ਤੇ ਸ਼ਹੀਦ ਭਗਤ ਸਿੰਘ ਚੌਂਕ ਵਿਖੇ ਕੀਤੀ ਸਫ਼ਾਈ*

0
4

ਮਾਨਸਾ ਦਸੰਬਰ 17 (ਸਾਰਾ ਯਹਾਂ/ਜੋਨੀ ਜਿੰਦਲ ) —— ਸਥਾਨਕ ਸ਼ਹਿਰ ਦੇ ਐਸ.ਡੀ.ਕੇ.ਐਲ. ਡੀ. ਏ. ਵੀ. ਪਬਲਿਕ ਸਕੂਲ ਮਾਨਸਾ ਵਿਖੇ ਸਵੱਛ ਅਭਿਆਨ ਮੌਕੇ ਐਨ.ਸੀ.ਸੀ. ਕੈਡਿਟਸ ਵੱਲੋਂ ਸ਼ਹੀਦ ਭਗਤ ਸਿੰਘ ਚੌਂਕ ਤੇ ਸਫ਼ਾਈ ਕੀਤੀ ਗਈ। ਇਸ ਸਫ਼ਾਈ ਅਭਿਆਨ ਵਿੱਚ ਪਹਿਲੇ ਅਤੇ ਦੂਜੇ ਬੈਚ ਦੇ 40 ਦੇ ਕਰੀਬ ਵਿਦਿਆਰਥੀਆਂ ਵੱਲੋਂ ਉਤਸ਼ਾਹ ਪੂਰਵਕ ਹਿੱਸਾ ਲਿਆ ਗਿਆ। ਇਸ ਮੌਕੇ ਪ੍ਰਿੰਸੀਪਲ ਸ਼੍ਰੀ ਵਿਨੋਦ ਰਾਣਾ ਨੇ ਸ਼ਹੀਦ—ਏ—ਆਜ਼ਮ ਸ੍ਰ. ਭਗਤ ਸਿੰਘ ਦੀ ਜੀਵਨੀ ਨਾਲ ਸਬੰਧਿਤ ਵਿਚਾਰਾਂ ਨੂੰ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਨਕਸ਼ੇ ਕਦਮ ਤੇ ਚੱਲਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸਾਨੂੰ ਦੇਸ਼ਭਗਤਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ, ਜਿਨ੍ਹਾਂ ਦੀ ਬਦੌਲਤ ਅਸੀਂ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ। ਪ੍ਰਿੰਸੀਪਲ ਨੇ ਦੱਸਿਆ ਸਕੂਲ ਐਨ.ਸੀ.ਸੀ. ਟੀਮ ਇੰਚਾਰਜ ਸ਼੍ਰੀ ਜਸਮਨ ਸਿੰਘ ਅਤੇ ਸਰੀਰਕ ਸਿੱਖਿਆ ਅਧਿਆਪਕ ਜਸਵਿੰਦਰ ਸਿੰਘ ਨੇ ਇਸ ਗਤੀਵਿਧੀ ਦੀ ਅਗਵਾਈ ਕੀਤੀ।ਇਸ ਮੌਕੇ ਕੈਡਿਟਸ ਨੂੰ ਦੱਸਿਆ ਕਿ ਆਪਣੇ ਆਸ—ਪਾਸ ਦੀ ਸਫ਼ਾਈ ਰੱਖਣਾ, ਸਵੱਛ ਵਾਤਾਵਰਨ ਬਣਾਈ ਰੱਖਣਾ ਅਤੇ ਇਸ ਸਬੰਧੀ ਹੋਰਨਾਂ ਨੂੰ ਪ੍ਰੇਰਿਤ ਕਰਨਾ ਵੀ ਦੇਸ਼ ਪ੍ਰੇਮ ਦਾ ਹੀ ਹਿੱਸਾ ਹੈ।ਇਸ ਦੌਰਾਨ ਐਨ.ਐਸ.ਐਸ. ਕੈਡਿਟਸ ਨੇ ਇਹ ਪ੍ਰਣ ਲਿਆ ਕਿ ਆਪਣੇ ਘਰਾਂ ਦੇ ਆਸ—ਪਾਸ, ਸਕੂਲ ਪਰਿਸਰ ਅਤੇ ਹੋਰ ਸਥਾਨਾਂ ਤੇ ਵੀ ਸਾਫ਼—ਸਫ਼ਾਈ ਰੱਖਾਂਗੇ।

NO COMMENTS