*ਡੀ.ਏ.ਵੀ ਸਕੂਲ ਕਰੋਨਾ ਕਾਲ ਤੋਂ ਬਾਦ ਖੁੱਲੇ ਸਕੂਲਾਂ ਅੰਦਰ ਬੱਚਿਆਂ ਦਾ ਪੁੱਜਣ ਤੇ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ*

0
109

 ਮਾਨਸਾ 05,ਅਗਸਤ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਕਰੋਨਾ ਕਾਲ ਤੋਂ ਬਾਦ ਖੁੱਲੇ ਸਕੂਲਾਂ ਅੰਦਰ ਬੱਚਿਆਂ ਦਾ ਪੱੁਜਣ ਤੇ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ।ਸਥਾਨਕ ਡੀ.ਏ.ਵੀ ਸਕੂਲ ਵਿਖੇ ਵੀ ਬੱਚਿਆਂ ਦੇ ਪੁੱਜਣ ਤੇ ਪ੍ਰਿੰਸੀਪਲ ਵਿਨੋਦ ਰਾਣਾ ਦੀ ਅਗਵਾਈ ਹੇਠ ਫੁੱਲਾਂ ਅਤੇ ਗੁਬਾਰਿਆਂ ਨਾਲ ਭਰਵਾਂ ਸਵਾਗਤ ਕੀਤਾ।ਇਸ ਮੌਕੇ ਵਿਨੋਦ ਰਾਣਾ ਨੇ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ ਅਤੇ ਸਕੂਲ ਖੁੱਲਣ ਨਾਲ ਜਿੱਥੇ ਬੱਚਿਆਂ ਅੰਦਰ ਖੁਸ਼ੀ ਦੀ ਲਹਿਰ ਹੈ ਉੱਥੇ ਅਧਿਆਪਕਾਂ ਵਿੱਚ ਵੀ ਖੁਸ਼ੀ ਪਾਈ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਰ ਬੱਚੇ ਨੂੰ ਮਾਸਕ ਅਤੇ ਵਾਰ ਵਾਰ ਹੱਥ ਧੋਣ ਦੀਆਂ  ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।ਉਨ੍ਹਾਂ ਕਿਹਾ ਕਿ ਕਰੋਨਾ ਕਾਲ ਦੌਰਾਨ ਸਕੂਲਾਂ ਦੇ ਜਿਆਦਾ ਦੇਰ ਬੰਦ ਰਹਿਣ ਤੇ ਬੱਚਿਆਂ ਦੀ ਪੜਾਈ ਦਾ ਨੁਕਸਾਨ ਜਰੂਰ ਹੋਇਆ ਹੈ ਪ੍ਰੰਤੂ ਉਸ ਨੂੰ ਕਵਰ ਕਰਨ ਲਈ ਹਰ ਸੰਭਵ ਯਤਨ ਜੁਟਾਏ ਜਾਣਗੇ। ਇਸ ਮੌਕੇ ਤੇ ਸਕੂਲ ਦੇ ਐਲ ਐਮ ਸੀ ਮੈਂਬਰ ਸ੍ਰੀ ਸੂਰਜ ਪ੍ਰਕਾਸ਼ ਗੋਇਲ, ਅਸ਼ੋਕ ਗਰਗ ਅਤੇ ਆਰਸੀ ਗੋਇਲ ਵੀ ਹਾਜ਼ਰ ਸਨ।

NO COMMENTS