*ਡੀ ਏ ਵੀ ਪਬਲਿਕ ਸਕੂਲ ਵਿੱਚ ਮਨਾਇਆ ਜੂਸੀ ਫਰੁਟੀ ਡੇਅ*

0
27

ਮਾਨਸਾ 26 ਜੁਲਾਈ (ਸਾਰਾ ਯਹਾਂ/ ਮੁੱਖ ਸੰਪਾਦਕ ) – -ਸਥਾਨਕ ਡੀ ਏ ਵੀ ਪਬਲਿਕ ਸਕੂਲ ਵਿੱਚ ਐਲ.ਕੇ.ਜੀ ਅਤੇ ਯੂ.ਕੇ.ਜੀ ਦੇ ਵਿਦਿਆਰਥੀਆਂ ਵੱਲੋਂ ਜੂਸੀ ਫਰੁਟੀ ਡੇਅ ਮਨਾਇਆ ਗਿਆ।     ਇਸ ਮੌਕੇ ਪ੍ਰਿੰਸੀਪਲ ਸ਼੍ਰੀ ਵਿਨੋਦ ਰਾਣਾ ਵੱਲੋਂ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਫਲਾਂ ਦੇ ਮਹੱਤਵ ਬਾਰੇ ਦੱਸਿਆ ਗਿਆ।      ਉਨ੍ਹਾਂ ਬੱਚਿਆਂ ਨੂੰ ਦੱਸਿਆ ਕਿ ਫਲ ਸਰੀਰ ਲਈ ਬਹੁਤ ਲਾਹੇਵੰਦ ਹੁੰਦੇ ਹਨ। ਫਲ ਖਾਣ ਨਾਲ ਸਾਨੂੰ ਭਰਪੂਰ ਮਾਤਰਾ ਵਿੱਚ ਵਿਟਾਮਿਨ, ਕੈਲਸ਼ੀਅਮ ਅਤੇ ਤਾਕਤ ਮਿਲਦੀ ਹੈ ਇਸ ਲਈ ਸਾਨੂੰ ਫਲ ਖਾਣੇ ਚਾਹੀਦੇ ਹਨ।        ਉਨ੍ਹਾਂ ਦੱਸਿਆ ਕਿ ਫਲ ਸਾਡੇ ਸਰੀਰ ਨੂੰ ਵਧਣ ਵਿੱਚ ਵੀ ਮਦਦ ਕਰਦੇ ਹਨ। ਇਹ ਸਾਡੇ ਸਰੀਰ ਨੂੰ ਤੰਦਰੁਸਤ ਅਤੇ ਚੁਸਤ ਰੱਖਦੇ ਹਨ। ਫਲਾਂ ਤੋਂ ਜੂਸ, ਸ਼ੇਕ, ਆਈਸਕ੍ਰੀਮ ਆਦਿ ਬਣਾਏ ਜਾਂਦੇ ਹਨ। ਫਲ ਸਾਨੂੰ ਦਰੱਖਤਾਂ ਤੋਂ ਮਿਲਦੇ ਹਨ। ਇਸ ਲਈ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਫਲਦਾਰ ਦਰੱਖਤ ਲਗਾਉਣੇ ਚਾਹੀਦੇ ਹਨ।

NO COMMENTS