*ਡੀ ਏ ਵੀ ਪਬਲਿਕ ਸਕੂਲ ਵਿੱਚ ਮਨਾਇਆ ਤੀਜ ਦਾ ਤਿਓਹਾਰ*

0
25

ਮਾਨਸਾ 18 ਅਗਸਤ (ਸਾਰਾ ਯਹਾਂ/ਵਿਨਾਇਕ ਸ਼ਰਮਾ):

ਐਸ ਡੀ ਕੇ ਐਲ ਡੀ ਏ ਵੀ ਪਬਲਿਕ ਸਕੂਲ, ਮਾਨਸਾ ਵਿਖੇ ਨੌਵੀਂ ਤੋ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ ਤੀਜ ਦੇ ਮੌਕੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਵਿਚ ਵਿਦਿਆਰਥੀਆਂ ਦੁਆਰਾ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਪੋਸ਼ਾਕਾਂ ਵਿੱਚ ਸੋਲੋ ਡਾਂਸ, ਗਰੁੱਪ ਡਾਂਸ,ਗਿੱਧਾ, ਭੰਗੜਾ ਅਤੇ ਗੀਤ ਗਾ ਕੇ ਤੀਜ ਤਿਉਹਾਰ ਨੂੰ ਮਨਾਇਆ ਗਿਆ। ਇਹ ਤਿਉਹਾਰ ਸੌਂਦਰਿਆ ਅਤੇ ਪ੍ਰੇਮ ਦਾ ਤਿਉਹਾਰ ਹੈ। ਇਸ ਦਿਨ ਦਾ ਪੂਰੇ ਸਾਲ ਇੰਤਜ਼ਾਰ ਰਹਿੰਦਾ ਹੈ। ਤੀਜ ਨੂੰ ਉਪਵਾਸ, ਗਾਇਨ,ਨ੍ਰਿਤ ਅਤੇ ਵੱਖ-ਵੱਖ ਅਨੁਸ਼ਠਾਨਾਂ ਦੁਆਰਾ ਮਨਾਇਆ ਜਾਂਦਾ ਹੈ। ਇਸਤੋਂ ਇਲਾਵਾ ਵਿਦਿਆਰਥੀਆਂ ਤੋ ਸਭਿਆਚਾਰਕ ਪ੍ਰਸ਼ਨਾਵਲੀ ਅਤੇ ਸਭਿਆਚਾਰਕ ਪਹਿਰਾਵੇ ਵਿਚ ਪੂਰਨ ਵਿਦਿਆਰਥੀ ਨੂੰ ਮਿਸ ਤੀਜ ਕੱਢਿਆ ਗਿਆ, ਜਿਸ ਵਿਚ ਨੋਵੀ ਜਮਾਤ ਦੀ ਵਿਦਿਆਰਥਣ ਗੁਰਮਨ ਕੌਰ ਨੂੰ ਮਿਸ ਤੀਜ ਦਾ ਖਿਤਾਬ ਦਿੱਤਾ ਗਿਆ।          ਪੰਜਾਬੀ ਅਧਿਆਪਕਾ ਸ੍ਰੀਮਤੀ ਮਨਜੀਤ ਕੌਰ ਧਾਲੀਵਾਲ ਨੇ ਵਿਦਿਆਰਥੀਆਂ ਨੂੰ ਪੰਜਾਬੀ ਸਭਿਆਚਾਰ ਬਾਰੇ ਜਾਣਕਾਰੀ ਦਿੱਤੀ। ਅੰਤ ਵਿੱਚ ਪ੍ਰਿੰਸੀਪਲ ਸ੍ਰੀ ਵਿਨੋਦ ਰਾਣਾ ਜੀ ਨੇ ਵਿਦਿਆਰਥੀਆਂ ਦੀ ਸਰਾਹਨਾ ਕੀਤੀ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਅਜਿਹੀ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।

NO COMMENTS