*ਡੀ ਏ ਵੀ ਪਬਲਿਕ ਸਕੂਲ ਵਿਖੇ ਦੀਵਾਲੀ ਦੇ ਮੱਦੇਨਜ਼ਰ ਵਿਦਿਆਰਥੀਆਂ ਲਈ ਕਰਵਾਈਆਂ ਭਿੰਨ-ਭਿੰਨ ਪ੍ਰਤੀਯੋਗਿਤਾਵਾਂ*

0
20

ਮਾਨਸਾ 08 ਨਵੰਬਰ (ਸਾਰਾ ਯਹਾਂ/ਵਿਨਾਇਕ ਸ਼ਰਮਾ): ਸਥਾਨਕ ਐਸ.ਡੀ.ਕੇ. ਐਲ. ਡੀ. ਏ. ਵੀ. ਪਬਲਿਕ ਸਕੂਲ ਮਾਨਸਾ ਵਿਖੇ ਦੀਵਾਲੀ ਤਿਓਹਾਰ ਦੇ ਮੱਦੇਨਜ਼ਰ ਯੂਕੇਜੀ ਜਮਾਤ ਤੋਂ ਬਾਹਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਭਿੰਨ-ਭਿੰਨ ਪ੍ਰਤੀਯੋਗਿਤਾਵਾਂ ਕਰਵਾਈਆਂ ਗਈਆਂ।  ਇਸ ਪ੍ਰਤੀਯੋਗੀਤਾਵਾਂ ਦਾ ਉਦੇਸ਼ ਬੱਚਿਆਂ ਨੂੰ ਭਾਰਤੀ ਸੰਸਕ੍ਰਿਤੀ ਪ੍ਰਤੀ ਜਾਗਰੂਕ ਕਰਨਾ ਹੈ।ਇਸ ਦੌਰਾਨ ਯੂਕੇਜੀ ਦੇ ਵਿਦਿਆਰਥੀਆਂ ਨੇ ਕੈਂਡਲ ਸਜਾਵਟ, ਪਹਿਲੀ ਤੋਂ ਤੀਜੀ ਜਮਾਤ ਦੇ ਵਿਦਿਆਰਥੀਆਂ ਨੇ ਦੀਆ ਸਜਾਵਟ, ਪੰਜਵੀਂ ਅਤੇ ਛੱਟੀ ਜਮਾਤ ਦੇ ਵਿਦਿਆਰਥੀਆਂ ਨੇ ਥਾਲੀ ਸਜਾਵਟ, ਸੱਤਵੀਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਪੇਪਰ ਬੈਗ ਅਤੇ ਨੌਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਰੰਗੋਲੀ ਪ੍ਰਤੀਯੋਗਿਤਾ ਵਿੱਚ ਭਾਗ ਲਿਆ!ਪ੍ਰਤੀਭਾਗੀਆ ਨੇ ਕਲਸ਼, ਦੀਆ ਅਤੇ ਰਾਧਾ – ਕ੍ਰਿਸ਼ਨ ਦੀ ਆਕ੍ਰਿਤੀਆਂ ਨੂੰ ਰੰਗੋਲੀ ਦੇ ਮਾਧਿਅਮ ਤੋਂ ਉਕੇਰਿਆ।ਪ੍ਰਧਾਨਾਚਾਰਿਆ ਸ਼੍ਰੀ ਵਿਨੋਦ ਰਾਣਾ ਜੀ ਨੇ ਜੇਤੂ ਵਿਦਿਆਰਥੀਆਂ ਨੂੰ ਪੁਰਸਕਾਰ ਨਾਲ ਸਨਮਾਨਿਤ ਕਰਦੇ ਹੋਏ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਗਰੀਨ ਦਿਵਾਲੀ ਮਨਾਉਣ ਦੀ ਪ੍ਰੇਰਨਾ ਦਿੱਤੀ!

NO COMMENTS