*ਡੀ.ਏ.ਵੀ ਪਬਲਿਕ ਸਕੂਲ ਵਿਖੇ ਆਨਲਾਈਨ ਤਰੀਕੇ ਨਾਲ ਮਨਾਇਆ ਫਾਦਰਜ਼ ਡੇਅ*

0
130

ਮਾਨਸਾ 19 ਜੂਨ  (ਸਾਰਾ ਯਹਾਂ/ਬੀਰਬਲ ਧਾਲੀਵਾਲ )  -ਸਥਾਨਕ ਡੀ ਏ ਵੀ ਪਬਲਿਕ ਸਕੂਲ ਮਾਨਸਾ ਵਿਖੇ ਐਲ ਕੇ ਜੀ ਅਤੇ ਯੂ.ਕੇ.ਜੀ ਦੇ ਵਿਦਿਆਰਥੀਆਂ ਵੱਲੋਂ ਆਨਲਾਈਨ ਫਾਦਰਜ਼ ਡੇਅ (ਪਿਤਾ ਦਿਵਸ) ਸਬੰਧੀ ਗਤੀਵਿਧੀਆਂ ਕੀਤੀਆਂ ਗਈਆਂ। ਇਸ ਮੌਕੇ ਪ੍ਰਿੰਸੀਪਲ ਸ਼੍ਰੀ ਵਿਨੋਦ ਰਾਣਾ ਨੇ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਫਾਦਰਜ਼ ਡੇਅ ਹਰ ਸਾਲ ਪੂਰੇ ਵਿਸ਼ਵ ਵਿੱਚ ਜੂਨ ਮਹੀਨੇ ਦੇ ਤੀਸਰੇ ਐਤਵਾਰ ਨੂੰ ਮਨਾਇਆ ਜਾਂਦਾ ਹੈ।          ਉਨ੍ਹਾਂ ਦੱਸਿਆ ਕਿ ਇਹ ਦਿਨ ਪਿਤਾ ਦੇ ਸਨਮਾਨ ਵਜੋਂ ਮਨਾਇਆ ਜਾਂਦਾ ਹੈ। ਪਿਤਾ ਆਪਣੇ ਬੱਚਿਆਂ ਲਈ ਧਰਤੀ ਉੱਪਰ ਰੱਬ ਦਾ ਰੂਪ ਹੁੰਦੇ ਹਨ। ਪਿਤਾ ਘਰ ਦਾ ਮੁਖੀਆ ਹੁੰਦਾ ਹੈ ਜੋ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ। ਉਹ ਆਪਣੇ ਬੱਚਿਆਂ ਲਈ ਆਦਰਸ਼, ਮਾਰਗ ਦਰਸ਼ਕ ਅਤੇ ਸੁਪਰ ਹੀਰੋ ਹੁੰਦੇ ਹਨ।      ਇਸ ਮੌਕੇ ਬੱਚਿਆਂ ਨੇ ਆਪਣੇ ਪਿਤਾ ਲਈ ਕਵਿਤਾ ਅਤੇ ਗਾਣਾ ਗਾਕੇ ਉਨ੍ਹਾਂ ਦਾ ਸਨਮਾਨ ਵਧਾਇਆ ਅਤੇ ਉਨ੍ਹਾਂ ਨਾਲ ਭਿੰਨ-ਭਿੰਨ ਤਰ੍ਹਾਂ ਦੀਆਂ ਗਤੀਵਿਧੀਆਂ ਕਰਦੇ ਹੋਏ ਸਮਾਂ ਬਿਤਾਇਆ। ਕਈ ਬੱਚਿਆਂ ਨੇ ਇਸ ਸ਼ੁਭ ਅਵਸਰ ਤੇ ਆਪਣੇ ਪਿਤਾ ਨਾਲ ਪੌਦੇ ਲਗਾਕੇ ਇਸ ਦਿਨ ਦੀ ਮਹੱਤਤਾ ਵਧਾਈ।

NO COMMENTS