*ਡੀ ਏ ਵੀ ਪਬਲਿਕ ਸਕੂਲ ਮਾਨਸਾ ਵਿਖੇ ਮਨਾਇਆ ਗਿਆ ਵਿਸ਼ਵ ਵਾਤਾਵਰਨ ਦਿਵਸ*

0
23

ਮਾਨਸਾ, 5 ਜੂਨ  (ਸਾਰਾ ਯਹਾਂ/ਜੋਨੀ ਜਿੰਦਲ) : ਡੀ ਏ ਵੀ ਪਬਲਿਕ ਸਕੂਲ ਮਾਨਸਾ ਵਿਖੇ ਐਲ.ਕੇ.ਜੀ ਅਤੇ ਯੂ.ਕੇ.ਜੀ ਦੇ ਵਿਦਿਆਰਥੀਆਂ ਵੱਲੋਂ ਆਨਲਾਈਨ ਵਿਸ਼ਵ ਵਾਤਾਵਰਨ ਦਿਵਸ ਨਾਲ ਸਬੰਧਿਤ ਗਤੀਵਿਧੀਆਂ ਕੀਤੀਆਂ ਗਈਆਂ।           ਇਸ ਮੌਕੇ ਸਕੂਲ ਪ੍ਰਿੰਸੀਪਲ ਸ਼੍ਰੀ ਵਿਨੋਦ ਰਾਣਾ ਨੇ ਕਿਹਾ ਕਿ ਧਰਤੀ ਤੇ ਜੀਵਨ ਦੀ ਹੋੰਦ ਇੱਕ ਅਨੁਕੂਲ ਵਾਤਾਵਰਨ ਨਾਲ ਹੀ ਸੰਭਵ ਹੈ। ਧਰਤੀ ਉਪਰ  ਸਾਰੀਆਂ ਪ੍ਰਜਾਤੀਆਂ ਵਾਤਾਵਰਨ ਦੀ ਸੰਰਚਨਾ ਵਿੱਚ ਆਪਣਾ ਯੋਗਦਾਨ ਪਾਉਂਦੀਆਂ ਹਨ ਪਰ ਸਿਰਫ ਇਨਸਾਨ ਹੈ ਜੋ ਆਪਣੇ ਕੰਮਾਂ ਨਾਲ ਵਾਤਾਵਰਨ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਇਸ ਨਾਲ ਧਰਤੀ ਤੇ ਹੋਰ ਜੀਵਨ ਖਤਰੇ ਵਿੱਚ ਪੈ ਗਏ ਹਨ ਅਤੇ ਆਪਣੀ ਹੋਂਦ ਖੋ ਰਹੇ ਹਨ।       ਅੱਜ ਇਹ ਸਮਝਾਉਣ ਦੀ ਲੋੜ ਹੈ ਕਿ ਧਰਤੀ ਸਿਰਫ ਇਨਸਾਨਾਂ ਦੀ ਨਹੀਂ ਹੈ ਜੋ ਅਸੀਂ ਇਸਦਾ ਨੁਕਸਾਨ ਕਰਦੇ ਰਹੀਏ। ਸਾਡੀ ਧਰਤੀ ਹੈ, ਸਾਡਾ ਵਾਤਾਵਰਨ ਹੈ। ਤਾਂ ਇਸਨੂੰ ਸੰਭਾਲਣ ਦੀ ਜਿੰਮੇਵਾਰੀ ਵੀ ਸਾਨੂੰ ਹੀ ਚੁੱਕਣੀ ਪਵੇਗੀ ਅਤੇ ਇਸ ਜਿੰਮੇਵਾਰੀ ਨੂੰ ਨਿਭਾਉਣ ਦਾ ਸਭ ਤੋਂ ਸੌਖਾ ਤਰੀਕਾ ਰੁੱਖ ਲਗਾਉਣਾ ਹੈ।        ਉਨ੍ਹਾਂ ਕਿਹਾ ਕਿ ਹਰ ਵਿਅਕਤੀ, ਹਰ ਵਿਦਿਆਰਥੀ ਆਪਣੇ ਜਨਮਦਿਨ ਤੇ ਇੱਕ ਪੌਦਾ ਜਰੂਰ ਲਗਾਏ। ਉਨ੍ਹਾਂ ਕਿਹਾ ਕਿ ਸਾਡੇ ਬੱਚਿਆਂ ਦੇ ਆਉਣ ਵਾਲੇ ਭਵਿੱਖ ਵਿੱਚ ਸਾਫ ਹਵਾ ਅਤੇ ਸ਼ੁੱਧ ਪਾਣੀ ਦਾ ਨਾ ਮਿਲਣਾ ਸਭ ਤੋਂ ਵੱਡੀ ਚੁਣੌਤੀ ਹੋਵੇਗਾ।      ਇਸ ਲਈ ਆਪਣੇ ਬੱਚਿਆਂ ਦੇ ਉੱਜਵਲ, ਸਿਹਤਮੰਦ ਅਤੇ ਖੁਸ਼ਹਾਲ ਕੱਲ ਲਈ ਸਾਰਿਆਂ ਨੂੰ ਸਮੂਹਿਕ ਰੂਪ ਨਾਲ ਰੁੱਖ ਲਗਾਉਣ, ਪਾਣੀ ਬਚਾਉਣ ਅਤ ਬਿਜਲੀ ਦੀ ਸੁਚੱਜੀ ਵਰਤੋਂ ਕਰਕੇ ਵਾਤਾਵਰਨ ਸੰਭਾਲ ਵਿੱਚ ਆਪਣਾ ਯੋਗਦਾਨ ਦੇਣ ਦੀ ਜਰੂਰਤ ਹੈ।

NO COMMENTS