ਮਾਨਸਾ 04 ਅਕਤੂਬਰ(ਸਾਰਾ ਯਹਾਂ/ਵਿਨਾਇਕ ਸ਼ਰਮਾ): ਸਥਾਨਕ ਐਸ.ਡੀ.ਕੇ.ਐਲ. ਡੀ.ਏ.ਵੀ. ਪਬਲਿਕ ਸਕੂਲ ਮਾਨਸਾ ਵਿਖੇ ਐਕਟੋਮੇਨੀਆ ਇੰਟਰ ਹਾਊਸ ਡਰਾਮਾ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਜਿਸ ਵਿੱਚ ਚਾਰੇ ਹਾਊਸਾਂ ਨੇ ਵੱਖ-ਵੱਖ ਵਿਸ਼ਿਆਂ ‘ਤੇ ਨਾਟਕ ਪੇਸ਼ ਕੀਤੇ।ਜਿਨਾਂ ਦਾ ਵਿਸ਼ਾ ਸੋਸ਼ਲ ਮੀਡੀਆ ‘ਤੇ ਬਣਦੇ,ਵਿਗੜ ਰਹੇ ਅਤੇ ਸੰਵਰ ਰਹੇ ਰਿਸ਼ਤੇ, ਚੰਦਰਯਾਨ-3 ਟ੍ਰਿਬਿਊਟ ਟੂ ਇਸਰੋ, ਮੇਰੇ ਸੁਪਨਿਆਂ ਦਾ ਭਾਰਤ, ਆਰਟੀਫੀਸ਼ੀਅਲ ਇੰਟੈਲੀਜੈਂਸ ਸੀ!ਇਨ੍ਹਾਂ ਵਿਸ਼ਿਆਂ ‘ਤੇ ਮੁਕਾਬਲੇ ਕਰਵਾਉਣ ਦਾ ਮੁੱਖ ਮੰਤਵ ਵਿਦਿਆਰਥੀਆਂ ਵਿੱਚ ਜਾਗਰੂਕਤਾ ਲਿਆਉਣਾ ਹੈ। ਸੋਸ਼ਲ ਮੀਡੀਆ ਨੇ ਰਿਸ਼ਤਿਆਂ ਨੂੰ ਇੱਕ ਦੂਜੇ ਤੋਂ ਦੂਰ ਕਰ ਦਿੱਤਾ ਹੈ, ਇਸਲਈ ਸਾਨੂੰ ਸੋਸ਼ਲ ਮੀਡੀਆ ‘ਤੇ ਆਪਣਾ ਕੀਮਤੀ ਸਮਾਂ ਬਰਬਾਦ ਕਰਨ ਦੀ ਬਜਾਏ ਰਿਸ਼ਤਿਆਂ ਨੂੰ ਮਹੱਤਵ ਦੇਣਾ ਚਾਹੀਦਾ ਹੈ।ਵਿਦਿਆਰਥੀਆਂ ਨੇ ਸਹੁੰ ਚੁੱਕੀ ਕਿ ਉਹ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਨ ਦੀ ਬਜਾਏ ਇਸਦੀ ਬਿਹਤਰ ਵਰਤੋਂ ਕਰਨਗੇ।ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਚੰਦਰਯਾਨ ਬਣਾਉਣ ਦੀ ਤਕਨੀਕ ਤੋਂ ਲੈ ਕੇ ਅੰਤ ਤੱਕ ਲੈਂਡਿੰਗ ਤੱਕ ਚੰਦਰਯਾਨ-3 ਬਾਰੇ ਜਾਣਕਾਰੀ ਦਿੱਤੀ ਗਈ। ਇਨ੍ਹਾਂ ਵਿੱਚੋਂ ਇੱਕ ਵਿਸ਼ਾ ਸੀ- ਮੇਰੇ ਸੁਪਨਿਆਂ ਦਾ ਭਾਰਤ- ਜਿਸ ਵਿੱਚ ਬੇਟੀ ਬਚਾਓ ਬੇਟੀ ਪੜ੍ਹਾਓ ਬਾਰੇ ਜਾਗਰੂਕਤਾ ਕੀਤੀ ਗਿਆ! ਔਰਤਾਂ ਨੂੰ ਸਮਾਜ ਵਿੱਚ ਬਰਾਬਰੀ ਦੇ ਅਧਿਕਾਰ ਬਾਰੇ ਦੱਸਿਆ ਗਿਆ। ਅੰਤ ਵਿੱਚ ਚਾਰ ਹਾਊਸਾਂ ਵਿੱਚੋਂ ਸਾਮਵੇਦ ਹਾਊਸ ਦੀ ਟੀਮ ਜੇਤੂ ਰਹੀ, ਜਿਸ ਦਾ ਵਿਸ਼ਾ ਚੰਦਰਯਾਨ -3 ਸੀ ਅਤੇ ਉਨ੍ਹਾਂ ਨੂੰ ਜੇਤੂ ਹਾਊਸ ਟਰਾਫੀ ਦਿੱਤੀ ਗਈ। ਪ੍ਰਿੰਸੀਪਲ ਸ਼੍ਰੀ ਵਿਨੋਦ ਰਾਣਾ ਜੀ ਨੇ ਆਪਣੇ ਸੰਦੇਸ਼ ਵਿੱਚ ਸਾਰੇ ਪ੍ਰਤੀਯੋਗੀਆਂ ਨੂੰ ਐਕਟੋਮੈਨਿਆ ਮੁਕਾਬਲੇ ਵਿੱਚ ਭਾਗ ਲੈਣ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਭਵਿੱਖ ਵਿੱਚ ਇਸ ਤਰ੍ਹਾਂ ਹੀ ਹੋਰ ਮੁਕਾਬਲਿਆ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।