*ਡੀ ਏ ਵੀ ਪਬਲਿਕ ਸਕੂਲ ਮਾਨਸਾ ਵਿਖੇ ਮਨਾਇਆ ਜਨਮ-ਅਸ਼ਟਮੀ ਦਾ ਤਿਓਹਾਰ*

0
6

ਮਾਨਸਾ 07 ਸਤੰਬਰ(ਸਾਰਾ ਯਹਾਂ/ਵਿਨਾਇਕ ਸ਼ਰਮਾ ):

 ਸਥਾਨਕ ਡੀ ਏ ਵੀ ਪਬਲਿਕ ਸਕੂਲ ਮਾਨਸਾ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਬਹੁਤ ਹੀ ਉਤਸ਼ਾਹਪੂਰਵਕ ਮਨਾਇਆ ਗਿਆ। ਜਨਮ ਅਸ਼ਟਮੀ ਸ਼੍ਰੀ ਕ੍ਰਿਸ਼ਨ ਜੀ ਦੀ ਜੈਅੰਤੀ ਮੌਕੇ ਮਨਾਈ ਜਾਂਦੀ ਹੈ। ਇਸ ਦਿਨ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਜਾਂ ਗੋਕੂਲ ਅਸ਼ਟਮੀ ਵੀ ਕਿਹਾ ਜਾਂਦਾ ਹੈ।        ਜਨਮ ਅਸ਼ਟਮੀ ਦੇ ਮੌਕੇ ‘ਤੇ ਪ੍ਰੀ-ਨਰਸਰੀ ਦੇ  ਵਿਦਿਆਰਥੀਆਂ ਵੱਲੋਂ ਰਾਧਾ ਕ੍ਰਿਸ਼ਨ ਦੀ ਰੰਗ ਬਿਰੰਗੀ ਪੌਸ਼ਾਕਾਂ ਪਾ ਕੇ ਨਿੱਤ ਪ੍ਰਸਤੁਤ ਕੀਤਾ ਗਿਆ। ਇਸ ਤੋਂ ਇਲਾਵਾ ਬੱਚਿਆ ਵੱਲੋਂ ਰਾਧਾ ਕ੍ਰਿਸ਼ਨ ਦੀਆਂ ਜੋੜੀਆਂ ਬਣਾਕੇ  ਝਾਕੀਆਂ ਵੀ ਦਿਖਾਈਆਂ ਗਈਆਂ। ਉਨ੍ਹਾਂ ਨੇ ਰਾਧਾ ਕ੍ਰਿਸ਼ਨ ਬਣ ਕੇ ਸਭ ਦਾ ਮਨ ਮੋਹ ਲਿਆ।                  ਬੱਚਿਆਂ ਨੂੰ ਮੁਰਲੀ ਅਤੇ ਮੋਰ ਪੰਖ ਸ਼ਬਦਾਂ ਨਾਲ ਜਾਣੂ ਕਰਵਾਇਆ ਗਿਆ।ਇਸ ਤੋਂ ਇਲਾਵਾ ਕ੍ਰਿਸ਼ਨ ਜੀ ਦੇ ਵਿਭਿੰਨ ਨਾਮਾਂ ਗੋਪਾਲ, ਕ੍ਰਿਸ਼ਨ, ਮੋਹਨ ਆਦਿ ਤੋਂ ਵੀ ਭਲੀਭਾਂਤ ਜਾਣੂ ਕਰਵਾਇਆ ਗਿਆ।        ਇਹ ਪ੍ਰੋਗਰਾਮ ਪ੍ਰਿੰਸੀਪਲ ਸ਼੍ਰੀ ਵਿਨੋਦ ਰਾਣਾ ਜੀ ਦੀ ਮੌਜੂਦਗੀ ਵਿੱਚ ਬੱਚਿਆਂ ਵੱਲੋਂ ਪ੍ਰਸਤੂਤ ਕੀਤਾ ਗਿਆ। ਉਹਨਾਂ ਨੇ ਸਾਰਿਆਂ ਨੂੰ ਸ੍ਰੀ ਕ੍ਰਿਸ਼ਨ ਜਨਮ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ ਤੋਂ ਹਮੇਸ਼ਾ ਕੁਝ ਸਿੱਖਦੇ ਰਹਿਣਾ ਚਾਹੀਦਾ ਹੈ। ਸਾਨੂੰ ਫਲ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਆਪਣੇ ਕਰਮ ਤੇ ਧਿਆਨ ਦੇਣਾ ਚਾਹੀਦਾ ਹੈ ਤਾਂ ਹੀ ਆਪਾਂ ਜੀਵਨ ਵਿੱਚ ਸਫਲ ਰਹਾਂਗੇ।

NO COMMENTS