*ਡੀ ਏ ਵੀ ਪਬਲਿਕ ਸਕੂਲ ਮਾਨਸਾ ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਅਧਿਆਪਕ ਦਿਵਸ*

0
67

ਮਾਨਸਾ 05 ਸਤੰਬਰ (ਸਾਰਾ ਯਹਾਂ/ਵਿਨਾਇਕ ਸ਼ਰਮਾ)

ਡੀ ਏ ਵੀ ਪਬਲਿਕ ਸਕੂਲ ਮਾਨਸਾ ਵਿਖੇ ਅਧਿਆਪਕ ਦਿਵਸ ਉਤਸ਼ਾਹ ਪੂਰਵਕ ਮਨਾਇਆ ਗਿਆ। ਇਹ ਦਿਨ ਡਾ ਸਰਵਪੱਲੀ ਰਾਧਾ ਕ੍ਰਿਸ਼ਨ ਜੀ ਦੇ ਜਨਮ ਦਿਵਸ ਤੇ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਅਧਿਆਪਕ ਦਿਵਸ ਨੂੰ ਮਨਾਉਣ ਲਈ ਅਧਿਆਪਕਾਂ ਦੁਆਰਾ ਵੱਖ-ਵੱਖ ਸੰਸਕ੍ਰਿਤ ਪ੍ਰੋਗਰਾਮ ਪ੍ਰਸਤੁਤ ਕੀਤੇ ਗਏ, ਜਿਸ ਵਿੱਚ ਗਰੁੱਪ ਡਾਂਸ, ਗ਼ਜ਼ਲ, ਨਾਟਕ ਅਤੇ ਮਿਮਿਕਰੀ ਆਦਿ ਸਨ। ਇਸ ਤੋਂ ਇਲਾਵਾ ਅਧਿਆਪਕਾਂ ਦੁਆਰਾ ਭਾਸ਼ਣ ਵੀ ਦਿੱਤੇ ਗਏ ਜਿਸ ਵਿੱਚ ਦੱਸਿਆ ਗਿਆ ਕਿ ਸਾਡੇ ਜੀਵਨ ਵਿੱਚ ਗੁਰੂ ਦਾ ਬਹੁਤ ਮਹੱਤਵ ਹੁੰਦਾ ਹੈ! ਗੁਰੂ ਉਹ ਵਿਅਕਤੀ ਹੁੰਦਾ ਹੈ ਜੋ ਖੁਦ ਇਕ ਸਥਾਨ ਤੇ ਰਹਿ ਕੇ ਦੂਜਿਆਂ ਨੂੰ ਆਪਣੀ ਮੰਜ਼ਿਲ ਤੇ ਪਹੁੰਚਾਉਂਦਾ ਹੈ।  ਪ੍ਰਿੰਸੀਪਲ ਸ੍ਰੀ ਵਿਨੋਦ ਰਾਣਾ ਜੀ ਨੇ ਵੀ ਅਧਿਆਪਕਾਂ ਦੀ ਸਕੂਲ ਅਤੇ ਬੱਚਿਆਂ ਦੇ ਵਿਕਾਸ ਵਿੱਚ ਯੋਗਦਾਨ ਦੇ ਲਈ ਸਰਾਹਨਾ ਕਰਦੇ ਹੋਏ ਇਸੇ ਤਰ੍ਹਾਂ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੁਆਰਾ ਅਧਿਆਪਕਾਂ ਨੂੰ ਬੈਸਟ ਪ੍ਰਮੋਟਰ ਅਤੇ ਅਕੈਡਮਿਕ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ! ਇਸ ਤੋਂ ਇਲਾਵਾ ਸ਼੍ਰੀ ਸੂਰਜ ਪ੍ਰਕਾਸ਼, ਸ੍ਰੀ ਅਸ਼ੋਕ ਗਰਗ ਅਤੇ ਸ੍ਰੀ ਆਰ ਸੀ ਗੋਇਲ ਨੇ ਵੀ ਇਸ ਸਮਾਰੋਹ ਵਿਚ ਸ਼ਾਮਿਲ ਹੋ ਕੇ ਇਸ ਸਮਾਰੋਹ ਦੀ ਸ਼ੋਭਾ ਵਧਾਈ।

NO COMMENTS