*ਡੀ ਏ ਵੀ ਪਬਲਿਕ ਸਕੂਲ ਮਾਨਸਾ ਵਿਖੇ ਐਥਲੀਟ ਮੀਟ 2022-23 ਦਾ ਹੋਇਆ ਸਮਾਪਨ ਸਮਾਰੋਹ*

0
73

ਮਾਨਸਾ 25 ਨਵੰਬਰ  (ਸਾਰਾ ਯਹਾਂ/ ਮੁੱਖ ਸੰਪਾਦਕ ) – ਸਥਾਨਕ ਐਸ.ਡੀ.ਕੇ.ਐਲ. ਡੀ. ਏ.ਵੀ.ਪਬਲਿਕ ਸਕੂਲ ਮਾਨਸਾ ਵਿਖੇ ਪ੍ਰਿੰਸੀਪਲ ਸ਼੍ਰੀ ਵਿਨੋਦ ਰਾਣਾ ਜੀ ਦੇ ਮਾਰਗ-ਦਰਸ਼ਨ ਹੇਠ ਸਲਾਨਾ ਖੇਡ ਮੇਲਾ (2022-2023) ਦਾ ਆਯੋਜਨ 16 ਨਵੰਬਰ ਤੋਂ 24 ਨਵੰਬਰ 2022 ਤੱਕ ਕੀਤਾ ਗਿਆ, ਜਿਸ ਵਿੱਚ ਸਕੂਲ ਦੇ ਐਲ. ਕੇ. ਜੀ. ਤੋਂ ਲੈ ਕੇ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ ।
ਇਸ ਖੇਡ ਮੇਲੇ ਵਿੱਚ ਸਕੂਲ ਦੇ ਖੇਡ ਵਿਭਾਗ ਵੱਲੋਂ ਵੱਖ-ਵੱਖ ਮੁਕਾਬਲੇ ਕਰਵਾਏ ਗਏ, ਜਿਸ ਵਿਚ ਸਕੂਲ ਦੇ ਹਰ ਵਿਦਿਆਰਥੀ ਵੱਲੋਂ ਭਾਗ ਲਿਆ ਗਿਆ।
ਇਸ ਖੇਡ ਮੇਲੇ ਵਿੱਚ ਸਕੂਲ ਦੇ 4 ਹਾਊਸਾਂ ਵਿੱਚੋਂ ਸਭ ਤੋਂ ਵੱਧ ਗੋਲਡ ਮੈਡਲ ਡਿਗਨੀਟੀ ਹਾਊਸ ਦੇ ਵਿਦਿਆਰਥੀਆਂ ਨੇ ਜਿੱਤੇ। ਇਸ ਕਰਕੇ ਇਸ ਹਾਊਸ ਨੂੰ ਟਰਾਫੀ ਦੇ ਕੇ ਸਨਮਾਨਤ ਕੀਤਾ ਗਿਆ।
ਸਕੂਲ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਸੂਰਜ ਪ੍ਰਕਾਸ਼,ਅਸ਼ੋਕ ਕੁਮਾਰ ਅਤੇ ਆਰ.ਸੀ. ਗੋਇਲ ਦੇ ਨਾਲ ਸਕੂਲ ਦੇ ਮੁੱਖ ਅਧਿਆਪਕ ਅਤੇ ਖੇਡ ਵਿਭਾਗ ਦੇ ਅਧਿਆਪਕ , ਵਿਜੇਤਾ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ।
ਇਸ ਸਮਾਰੋਹ ਦੀ ਸ਼ੁਰੂਆਤ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਦੇ ਰੰਗਾਰੰਗ ਪ੍ਰੋਗਰਾਮ ਨਾਲ ਹੋਈ ਅਤੇ ਆਖਿਰ ਵਿੱਚ ਛੇਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਕੀਤੇ ਗਏ ਭੰਗੜੇ ਨਾਲ ਹੋਈ।
ਇਸ ਮੌਕੇ ਸਕੂਲ ਪ੍ਰਬੰਧਕਾ ਕਮੇਟੀ ਅਤੇ ਪ੍ਰਿੰਸੀਪਲ ਵੱਲੋਂ ਵਿਦਿਆਰਥੀਆਂ ਨੂੰ ਗੋਲਡ, ਸਿਲਵਰ ਅਤੇ ਬਰਾਊਂਜ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।

NO COMMENTS