*–ਡੀ ਏ ਵੀ ਪਬਲਿਕ ਸਕੂਲ ਮਾਨਸਾ ਦੇ ਵਿਦਿਆਰਥੀਆਂ ਵੱਲੋਂ ਮਨਾਇਆ ਗਿਆ ਆਨਲਾਈਨ ਮਿਲਕ ਡੇ*

0
36

ਮਾਨਸਾ 02 ਜੂਨ (ਸਾਰਾ ਯਹਾਂ/ ਮੁੱਖ ਸੰਪਾਦਕ )” :  ਸਥਾਨਕ ਡੀ ਏ ਵੀ ਵਿੱਚ ਐਲ.ਕੇ.ਜੀ. ਅਤੇ ਯੂ.ਕੇ.ਜੀ. ਦੇ ਵਿਦਿਆਰਥੀਆਂ ਵੱਲੋਂ ਮਿਲਕ ਡੇਅ ਮਨਾਇਆ ਗਿਆ।      ਪ੍ਰਿੰਸੀਪਲ ਸ਼੍ਰੀ ਵਿਨੋਦ ਰਾਣਾ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਮਿਲਕ ਡੇਅ ਦਾ ਮਹੱਤਵ ਦੱਸਦਿਆਂ ਕਿਹਾ ਕਿ ਸਾਲ 2001 ਤੋਂ ਹਰ ਸਾਲ 01 ਜੂਨ ਨੂੰ ਇਹ ਦਿਵਸ ਮਨਾਇਆ ਜਾਂਦਾ ਹੈ।         ਉਨ੍ਹਾਂ ਦੱਸਿਆ ਕਿ ਵਿਸ਼ਵ ਮਿਲਕ ਡੇਅ ਦਾ ਮੁੱਖ ਉਦੇਸ਼ ਲੋਕਾਂ ਦੇ ਜੀਵਨ  ਵਿੱਚ ਦੁੱਧ ਦੀ ਮਹੱਤਤਾ ਦੇ ਸਬੰਧ ਵਿੱਚ ਜਨ ਜਾਗਰੂਕਤਾ ਵਧਾਉਣਾ ਹੈ। ਇਹ ਜਨਮ ਤੋਂ ਬਾਅਦ ਬੱਚੇ ਵੱਲੋਂ ਲਿਆ ਜਾਣ ਵਾਲਾ ਪਹਿਲਾ ਆਹਾਰ ਹੈ। ਦੁੱਧ ਵਿੱਚ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ।     ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਨੂੰ ਚੰਗੀ ਸਿਹਤ ਲਈ ਦੁੱਧ ਨੂੰ ਆਪਣੇ ਆਹਾਰ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ।

NO COMMENTS