*ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਵੱਲੋਂ ਲਿਪਸੀ ਮਿੱਤਲ ਦੇ ਕਤਲ ਸਬੰਧੀ ਸੋਗ ਮਤਾ ਪਾਸ*

0
119

ਮਾਨਸਾ, 22 ਫਰਵਰੀ: (ਸਾਰਾ ਯਹਾਂ/ਮੁੱਖ ਸੰਪਾਦਕ)

ਪੰਜਾਬ ਰਾਜ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ, ਮਾਨਸਾ ਦੀ ਵਰਚੁਅਲ ਮੀਟਿੰਗ ਸ੍ਰੀ ਹਰਪ੍ਰੀਤ ਸਿੰਘ ਬਿੱਟੂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸਰਬਸੰਮਤੀ ਨਾਲ ਸੋਗ ਮਤਾ ਪਾਸ ਕੀਤਾ ਗਿਆ।
ਸ੍ਰੀ ਹਰਪ੍ਰੀਤ ਸਿੰਘ ਬਿੱਟੂ ਨੇ ਕਿਹਾ ਕਿ ਮਾਨਸਾ ਦੀ ਧੀ ਸ੍ਰੀਮਤੀ ਲਿਪਸੀ ਮਿੱਤਲ, ਜਿਸ ਦਾ ਉਸਦੇ ਪਤੀ ਵੱਲੋਂ ਸਾਜਿਸ਼ ਤਹਿਤ ਬੇਰਿਹਮੀ ਨਾਲ ਕਤਲ ਕੀਤਾ ਗਿਆ ਦੀ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਪੁਰਜੋਰ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ।
ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਪੰਜਾਬ ਰਾਜ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ, ਮਾਨਸਾ ਪੀੜਤ ਪਰਿਵਾਰ ਦੇ ਨਾਲ ਖੜ੍ਹੀ ਹੈ ਅਤੇ ਸਰਕਾਰ ਨੂੰ ਗੁਜਾਰਿਸ਼ ਕਰਦੀ ਹੈ ਕਿ ਕਾਨੂੰਨ ਅਨੁਸਾਰ ਸ੍ਰੀਮਤੀ ਲਿਪਸੀ ਮਿੱਤਲ ਦੇ ਕਾਤਲਾਂ ਨੂੰ ਬਣਦੀ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।

NO COMMENTS