*ਡੀਏਵੀ ਸਕੂਲ ਵਿੱਚ ਸਾਇੰਸ ਅਧਿਆਪਕਾਂ ਦੁਆਰਾ ਵਿਗਿਆਨ ਮੇਲੇ ਦਾ ਆਯੋਜਨ ਕੀਤਾ ਗਿਆ*

0
95

ਸਥਾਨਕ ਸ਼ਹਿਰ ਦੇ ਡੀਏਵੀ ਸਕੂਲ ਵਿੱਚ ਅਧਿਆਪਕ ਮਾਪੇ ਮਿਲਣੀ ਦੇ ਮੌਕੇ ਉੱਤੇ ਵਿਦਿਆਰਥੀਆਂ ਵਿੱਚ ਵਿਗਿਆਨਕ ਰੁਚੀ ਨੂੰ ਵਿਕਸਿਤ ਕਰਨ ਦੇ ਉਦੇਸ਼ ਨਾਲ ਸਾਇੰਸ ਅਧਿਆਪਕਾਂ ਦੁਆਰਾ ਵਿਗਿਆਨ ਮੇਲੇ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸੱਤਵੀਂ ਤੋਂ ਲੈ ਕੇ ਬਾਰ੍ਹਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ। ਵਿਦਿਆਰਥੀਆਂ ਦੁਆਰਾ ਕੁੱਲ ਸਤਵੰਜਾ ਮਾਡਲ ਬਣਾਏ ਗਏ ਜੋ ਕਿ ਮੀਟਿੰਗ ਵਿੱਚ ਆਏ ਮਾਪਿਆਂ ਦੇ ਲਈ ਇੱਕ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਬਣੇ। ਸਕੂਲੀ ਵਿਦਿਆਰਥੀਆਂ ਦੁਆਰਾ ਮਨੁਖ ਸ਼ਰੀਰ ਦੇ ਡਾਇਲਿਸਿਸ ਸਿਸਟਮ, ਮੈਟਲ ਡਿਟੈਕਟਰ, ਵਾਟਰ ਡੈਮ, ਜਲ ਸੁਰੱਖਿਆ ਅਤੇ ਬਚਤ ਸਬੰਧੀ, ਐਨਰਜੀ ਕੰਜਰਵੇਸ਼ਨ, smart ਡਸਟਬਿਨ , smart glasses, ਖਾਣ ਵਾਲੀਆਂ ਚੀਜ਼ਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਵਾਲੇ ਪੋਲੀਥੀਨ, ਰੇਲ ਦੁਰਘਟਨਾਵਾਂ ਤੋਂ ਸੁਰੱਖਿਆ ਸਬੰਧੀ, smart plant water system , ਡਾਈਜੈਸਟ ਸਿਸਟਮ, ਐਲਪੀਜੀ ਡਿਟੈਕਟਰ ਸਕਿਓਰਟੀ ਅਲਾਰਮ ਭੂਚਾਲ ਦੀ ਜਾਣਕਾਰੀ ਸੰਬੰਧੀ , ਵੈਕੳਮ ਕਲੀਨਰ , ਉਪਜੈਕਟ ਟਰੈਕਰ ਸਬੰਧੀ ਬਹੁਤ ਬਹੁਤ ਸੁੰਦਰ model

ਬਣਾਏ ਗਏ।ਸਾਇੰਸ ਐਗਜ਼ੀਬਿਸ਼ਨ ਵਿਚ ਜੇਤੂ ਟੀਮਾਂ ਦੀ ਚੌਣ ਵਿਦਿਆਰਥੀਆਂ ਦੇ ਮਾਪਿਆਂ ਦੁਆਰਾ ਵੋਟਿੰਗ ਕਰਵਾ ਕੇ ਕੀਤੀ ਗਈ।ਇਸ ਮੌਕੇ ਉੱਤੇ ਸਕੂਲ ਪ੍ਰਬੰਧਕ ਕਮੇਟੀ ਮੈਂਬਰ ਸ੍ਰੀ ਸੂਰਜ ਪ੍ਰਕਾਸ਼ ਗੋਇਲ, ਐਡਵੋਕੇਟ ਸ੍ਰੀ ਆਰਸੀ ਗੋਇਲ, ਸ੍ਰੀ ਅਸ਼ੋਕ ਗਰਗ ਅਤੇ ਸਕੂਲ ਪ੍ਰਿੰਸੀਪਲ ਸ੍ਰੀ ਵਿਨੋਦ ਰਾਣਾ ਦੁਆਰਾ ਬੱਚਿਆਂ ਦੁਆਰਾ ਮਾਡਲ ਸਬੰਧੀ ਦਿੱਤੇ ਭਾਸ਼ਣ ਨੂੰ ਬਹੁਤ ਧਿਆਨ ਨਾਲ ਸੁਣਿਆ ਗਿਆ ਅਤੇ ਉਨ੍ਹਾਂ ਨੂੰ ਅੱਗੇ ਵੀ ਇਸ ਤਰ੍ਹਾਂ ਦੀਆਂ ਪ੍ਰਤੀਯੋਗਤਾਵਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਸਕੂਲ ਪ੍ਰਿੰਸੀਪਲ ਸ੍ਰੀ ਵਿਨੋਦ ਰਾਣਾ ਨੇ ਦੱਸਿਆ ਕਿ ਜਿੱਥੇ ਵਿਦਿਆਰਥੀਆਂ ਵਿੱਚ ਵਿਗਿਆਨਕ ਰੁਚੀ ਨੂੰ ਵਿਕਸਤ ਕਰਨ ਦੇ ਉਦੇਸ਼ ਨਾਲ ਲਗਾਏ ਗਏ ਇਸ ਮੇਲੇ ਦਾ ਮਾਧਿਅਮ ਨਾਲ ਵਿਭਿੰਨ ਪ੍ਰਕਾਰਾਂ ਦੀ ਪ੍ਰੇਰਨਾ ਮਿਲਦੀ ਹੈ। ਉੱਥੇ ਸਾਇੰਸ ਮੇਲੇ ਵਿਦਿਆਰਥੀਆਂ ਵਿੱਚ ਵਿਗਿਆਨਕ ਪ੍ਰਤਿਭਾ ਦੀ ਖੋਜ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਜੇਤੂ ਟੀਮਾਂ ਨੂੰ ਟਰਾਫ਼ੀਆਂ ਨਾਲ ਸਨਮਾਨਿਤ ਵੀ ਕੀਤਾ ਗਿਆ।

NO COMMENTS