*ਡੀਏਵੀ ਸਕੂਲ ਵਿੱਚ ਵਾਦ-ਵਿਵਾਦ ਮੁਕਾਬਲੇ* 

0
60

ਮਾਨਸਾ 29 ਅਕਤੂਬਰ (ਸਾਰਾ ਯਹਾਂ/ਵਿਨਾਇਕ ਸ਼ਰਮਾ) ਸਥਾਨਕ ਸ਼ਹਿਰ ਦੇ ਡੀਏਵੀ ਸਕੂਲ ਵਿੱਚ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਾਦ-ਵਿਵਾਦ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ 11ਵੀਂ ਜਮਾਤ ਦੇ 10 ਅਤੇ 12ਵੀਂ ਜਮਾਤ ਦੇ 11 ਵਿਦਿਆਰਥੀਆਂ ਨੇ ਭਾਗ ਲਿਆ। 11ਵੀਂ ਜਮਾਤ ਲਈ ਬਹਿਸ ਮੁਕਾਬਲੇ ਦਾ ਵਿਸ਼ਾ ਸੀ *ਇਜ਼ ਸੋਸ਼ਲ ਮੀਡੀਆ ਗਿਵਿੰਗ ਯੂ ਬਰਾਈਟ ਰੋਟ* ਅਤੇ 12ਵੀਂ ਜਮਾਤ ਲਈ *ਡਜ਼ ਮਨੀ ਮੇਕ ਅਸ ਹੈਪੀਅਰ*। ਇਸ ਵਿੱਚ ਦੋ ਵਿਰੋਧੀ ਵਿਚਾਰਾਂ ਦੇ ਸਮਰਥਕ ਆਪਣੀ ਦਲੀਲ ਪੇਸ਼ ਕਰਦੇ ਹਨ ਅਤੇ ਦੂਜੇ ਦੀਆਂ ਦਲੀਲਾਂ ਦਾ ਖੰਡਨ ਕਰਦੇ ਹਨ। ਇਸ ਮੁਕਾਬਲੇ ਵਿੱਚ ਜੱਜ ਦੀ ਭੂਮਿਕਾ ਸਕੂਲ ਦੇ ਅਧਿਆਪਕ ਸ਼੍ਰੀ ਅਰੁਣ ਅਰੋੜਾ ਅਤੇ ਸ਼੍ਰੀਮਤੀ ਪਦਮਾ ਮੌਰਿਆ ਨੇ ਨਿਭਾਈ।ਇਸ ਮੁਕਾਬਲੇ ਵਿੱਚ 11ਵੀਂ ਆਰਟਸ ਦਾ ਵਿਦਿਆਰਥੀ ਚੰਦਨ ਅਤੇ 12ਵੀਂ ਜਮਾਤ ਦੀ ਕਾਮਰਸ ਦੀ ਵਿਦਿਆਰਥਣ ਕੀਰਤੀ ਜੇਤੂ ਰਹੇ। ਇਹ ਮੁਕਾਬਲਾ. ਵਾਦ-ਵਿਵਾਦ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਸ਼੍ਰੀ ਵਿਨੋਦ ਰਾਣਾ ਵੱਲੋਂ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਪਲੱਸ ਟੂ ਨਾਨ-ਮੈਡੀਕਲ ਦੀ ਵਿਦਿਆਰਥਣ ਆਕਾਸ਼ਦੀਪ ਕੌਰ ਨੂੰ ਬੈਸਟ ਭਾਸ਼ਣ ਕੌਸ਼ਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

NO COMMENTS