*ਡੀਏਵੀ ਸਕੂਲ ਵਿੱਚ ਲੋਕ ਨਾਚ ਮੁਕਾਬਲੇ ਦਾ ਆਯੋਜਨ*

0
44

ਮਾਨਸਾ (ਸਾਰਾ ਯਹਾਂ/ਜੋਨੀ ਜਿੰਦਲ ): ਡੀਏਵੀ ਸਕੂਲ ਮਾਨਸਾ ਦੀ ਸਟੂਡੈਂਟ ਕੌਂਸਲ ਅਧੀਨ ਛੇਵੀਂ ਅਤੇ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਦੇ ਅੰਤਰ ਹਾਊਸ ਫੋਕ ਡਾਂਸ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਨੋਵਲਟੀ ਹਾਊਸ ਦੇ ਵਿਦਿਆਰਥੀ ਜੇਤੂ ਰਹੇ।ਮੁਕਾਬਲੇ ਵਿੱਚ ਛੇਵੀਂ ਜਮਾਤ ਦੇ 21 ਬੱਚਿਆਂ ਅਤੇ ਸੱਤਵੀਂ ਜਮਾਤ ਦੇ 20 ਬੱਚਿਆਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ।ਹਰੇਕ ਪ੍ਰਤੀਯੋਗੀ ਦੀ ਪਛਾਣ ਕਰਨ ਲਈ ਟੋਕਨ ਨੰਬਰ ਦਿੱਤੇ ਗਏ।ਸਕੂਲ ਅਧਿਆਪਕਾ ਸ੍ਰੀਮਤੀ ਪ੍ਰਭਜੋਤ ਕੌਰ ਅਤੇ ਨਿੰਦਰ ਕੌਰ ਨੇ ਮੁਕਾਬਲੇ ਵਿੱਚ ਮੁੱਖ ਜੱਜ ਕੀ ਭੂਮਿਕਾ ਨਿਭਾਈ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਵਿਨੋਦ ਰਾਣਾ ਨੇ ਬੱਚਿਆਂ ਨੂੰ ਅਜਿਹੇ ਮੁਕਾਬਲਿਆਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕਰਦੇ ਹੋਏ ਦੱਸਿਆ ਕਿ ਭਾਰਤੀ ਲੋਕ ਨਾਚ ਸਾਡੇ ਸੱਭਿਆਚਾਰ ਦੀ ਸਭ ਤੋਂ ਵੱਖਰੀ ਪਛਾਣ ਹੈ।ਭਾਰਤ ਵਿੱਚ ਧਰਮ ਅਤੇ ਸੱਭਿਆਚਾਰ ਦਾ ਇੱਕ ਮਹੱਤਵਪੂਰਨ ਹਿੱਸਾ ਰਿਹਾ ਹੈ। ਲੋਕ ਨਾਚਾਂ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਬਹੁਤ ਹੀ ਆਸਾਨ ਹੋਣ ਦੇ ਨਾਲ-ਨਾਲ ਊਰਜਾ ਨਾਲ ਭਰਪੂਰ ਹੁੰਦੇ ਹਨ ਅਤੇ ਇਹ ਕਿਸੇ ਵੀ ਉਮਰ ਵਿੱਚ ਸਿੱਖੇ ਜਾ ਸਕਦੇ ਹਨ। ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਇਹ ਬਹੁਤ ਹੀ ਸਧਾਰਨ ਅਤੇ ਸਮਾਜਿਕ ਤਰੀਕਾ ਹੈ। ਪ੍ਰਿੰਸੀਪਲ ਨੇ ਮੁਕਾਬਲੇ ਦੇ ਸਫਲ ਆਯੋਜਨ ਲਈ ਹਾਊਸ ਕੋਆਰਡੀਨੇਟਰ ਮੈਡਮ ਜੋਤੀ ਬਾਂਸਲ ਨੂੰ ਵਧਾਈ ਦਿੱਤੀ ਅਤੇ ਜੇਤੂ ਹਾਊਸ ਦੇ ਵਿਦਿਆਰਥੀਆਂ ਅਤੇ ਇੰਚਾਰਜ ਮੈਡਮ ਹਰਦੀਪ ਕੌਰ ਨੂੰ ਟਰਾਫੀ ਦੇ ਕੇ ਸਨਮਾਨਿਤ ਕੀਤਾ।

NO COMMENTS