*ਡੀਏਵੀ ਸਕੂਲ ਵਿੱਚ ਨਵੇਂ ਸੈਸ਼ਨ 2024-2025 ਦੀ ਸ਼ੁਰੂਆਤ ਹਵਨ ਅਤੇ ਪੂਜਾ ਪਾਠ ਦੇ ਪ੍ਰੋਗਰਾਮ ਨਾਲ*

0
21

04 ਅਪ੍ਰੈਲ(ਸਾਰਾ ਯਹਾਂ/ਵਿਨਾਇਕ ਸ਼ਰਮਾ) ਸਥਾਨਕ ਸ਼ਹਿਰ ਦੇ ਡੀਏਵੀ ਸਕੂਲ ਵਿੱਚ ਨਵੇਂ ਸੈਸ਼ਨ 2024-2025 ਦੀ ਸ਼ੁਰੂਆਤ ਹਵਨ ਅਤੇ ਪੂਜਾ ਪਾਠ ਦੇ ਪ੍ਰੋਗਰਾਮ ਨਾਲ ਹੋਈ।  ਸਕੂਲ ਸੁਪਰਵਾਈਜ਼ਰ ਮੈਡਮ ਮਨਜੀਤ ਕੌਰ ਧਾਲੀਵਾਲ ਦੀ ਅਗਵਾਈ ਹੇਠ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਹਵਨ ਕੁੰਡ ਵਿੱਚ ਮੰਤਰ ਜਾਪ ਕਰਵਾਇਆ ਗਿਆ ਅਤੇ ਨਵੇਂ ਸੈਸ਼ਨ ਦੀ ਸਫਲਤਾ ਲਈ ਅਰਦਾਸ ਕੀਤੀ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਵਿਨੋਦ ਰਾਣਾ ਨੇ ਦੱਸਿਆ ਕਿ ਨਵੇਂ ਡੀਏਵੀ ਸੰਸਥਾਵਾਂ ਵਿੱਚ ਸੈਸ਼ਨ ਦੀ ਹਵਨ ਪੂਜਾ ਨਾਲ  ਸ਼ੁਰੂਆਤ ਕਰਨ ਦੀ ਪਰੰਪਰਾ ਹੈ।  ਡੀਏਵੀ ਸੰਸਥਾਵਾਂ ਆਧੁਨਿਕ ਸਿੱਖਿਆ ਅਤੇ ਭਾਰਤੀ ਸੱਭਿਆਚਾਰ ਦਾ ਸੁਮੇਲ ਹਨ।  ਆਪਣੇ ਬੱਚਿਆਂ ਨੂੰ ਦੇਸ਼ ਦੀ ਸੱਭਿਅਤਾ ਅਤੇ ਸੱਭਿਆਚਾਰ ਨਾਲ ਜੋੜੀ ਰੱਖਣ ਦੇ ਮੰਤਵ ਨਾਲ ਸਕੂਲ ਵਿੱਚ ਸਮੇਂ-ਸਮੇਂ ‘ਤੇ ਹਵਨ  ਕਰਵਾਏ ਜਾਂਦੇ ਹਨ।  ਜਿਨ੍ਹਾਂ ਬੱਚਿਆਂ ਦਾ ਜਨਮ ਦਿਨ ਅਪ੍ਰੈਲ ਮਹੀਨੇ ਵਿੱਚ ਆਉਂਦਾ ਹੈ, ਉਨ੍ਹਾਂ ਨੂੰ ਯੱਗ ਵਿੱਚ ਵਿਸ਼ੇਸ਼ ਤੌਰ ‘ਤੇ ਬੁਲਾਇਆ ਗਿਆ ਅਤੇ ਉਨ੍ਹਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਗਈਆਂ।

NO COMMENTS