*ਡੀਏਵੀ ਸਕੂਲ ਵਿੱਚ ਇੰਟਰ ਹਾਊਸ ਨੁੱਕੜ ਨਾਟਕ ਮੁਕਾਬਲੇ ਦਾ ਆਯੋਜਨ* 

0
91

ਮਾਨਸਾ 24 ਜੁਲਾਈ (ਸਾਰਾ ਯਹਾਂ/ਵਿਨਾਇਕ ਸ਼ਰਮਾ)ਡੀਏਵੀ ਸਕੂਲ ਮਾਨਸਾ ਵਿਖੇ ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਅੰਤਰ ਹਾਊਸ ਨੁੱਕੜ ਨਾਟਕ ਮੁਕਾਬਲਾ ਕਰਵਾਇਆ ਗਿਆ। ਕਿਸੇ ਵਿਸ਼ੇਸ਼ ਵਿਸ਼ੇ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇਹ ਗਲੀ ਦੇ ਕਿਸੇ ਵੀ ਕੋਨੇ ਜਾਂ ਕਿਸੇ ਹੋਰ ਖਾਲੀ ਥਾਂ ‘ਤੇ ਖੇਡਿਆ ਜਾ ਸਕਦਾ ਹੈ। ਇਸ ਦੇ ਲਈ ਪਾਤਰਾਂ ਤੋਂ ਵਿਸ਼ੇਸ਼ ਪੁਸ਼ਾਕਾਂ ਦੀ ਕੋਈ ਉਮੀਦ ਨਹੀਂ ਹੈ। ਸਕੂਲ ਵਿੱਚ ਕਰਵਾਏ ਗਏ ਨੁੱਕੜ ਨਾਟਕ ਮੁਕਾਬਲੇ ਦਾ ਵਿਸ਼ਾ ਵਾਤਾਵਰਨ ਸੀ। ਇਸ ਨਾਟਕ ਮੁਕਾਬਲੇ ਵਿੱਚ ਅਥਰਵਵੇਦ, ਯਜੁਰਵੇਦ, ਸਾਮਵੇਦ ਅਤੇ ਰਿਗਵੇਦ ਦੇ ਚਾਰੇ ਹਾਊਸਾਂ ਦੇ ਵਿਦਿਆਰਥੀਆਂ ਨੇ ਆਪਣੀ ਕਲਾ ਨੂੰ ਬਹੁਤ ਹੀ ਖੂਬਸੂਰਤੀ ਨਾਲ ਪੇਸ਼ ਕੀਤਾ ਅਤੇ ਪਿੰ੍ਸੀਪਲ ਸ਼੍ਰੀ ਵਿਨੋਦ ਰਾਣਾ ਨੇ ਵੀ ਬੱਚਿਆਂ ਨੂੰ ਨੁੱਕੜ ਨਾਟਕ ਕਰਨ ਲਈ ਪ੍ਰੇਰਿਤ ਕੀਤਾ ਜਾਣਕਾਰੀ ਦਿੰਦੇ ਹੋਏ ਸਾਰੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਅਜਿਹੇ ਨਾਟਕਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਹਾਊਸ ਇੰਚਾਰਜ ਬਲਜਿੰਦਰ ਕੌਰ, ਕਲੱਬ ਇੰਚਾਰਜ ਮਧੂਮਿਤਾ ਅਤੇ ਜੇਤੂ ਹਾਊਸ ਸਾਮਵੇਦ ਦੇ ਵਿਦਿਆਰਥੀਆਂ ਨੂੰ ਹਾਊਸ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ

NO COMMENTS