ਮਾਨਸਾ (ਸਾਰਾ ਯਹਾਂ/ ਜੋਨੀ ਜਿੰਦਲ ): ਡੀਏਵੀ ਸਕੂਲ ਮਾਨਸਾ ਵਿੱਚ ਪਹਿਲੀ ਤੇ ਦੂਜੀ ਕਲਾਸ ਦੇ ਵਿਦਿਆਰਥੀਆਂ ਦੇ ਲਈ ਨੈਤਿਕ ਸਿੱਖਿਆ ਅਤੇ ਆਮ ਗਿਆਨ ਵਿਸ਼ੇ ਉਤੇ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਬੱਚਿਆਂ ਨੇ ਬਹੁਤ ਉਤਸੁਕਤਾ ਨਾਲ ਭਾਗ ਲਿਆ। ਇਸ ਪ੍ਰਤਿਯੋਗਿਤਾ ਵਿੱਚ ਬੱਚਿਆਂ ਤੋਂ ਇਨ੍ਹਾਂ ਦੋਨਾਂ ਵਿਸ਼ੇ ਤੇ ਆਧਾਰਿਤ ਹੀ ਪ੍ਰਸ਼ਨ ਪੁੱਛੇ ਗਏ। ਇਸ ਗਤੀਵਿਧੀ ਦੇ ਲਈ ਚਾਰ ਚਾਰ ਟੀਮਾਂ ਚੁਣੀਆਂ ਗਈਆਂ। ਹਰੇਕ ਟੀਮ ਵਿਚ ਪੰਜ ਪੰਜ ਮੈਂਬਰ ਸਨ। ਇਸ ਮੌਕੇ ਉੱਤੇ ਸਕੂਲ ਪ੍ਰਿੰਸੀਪਲ ਸ੍ਰੀ ਵਿਨੋਦ ਰਾਣਾ ਨੇ ਬੱਚਿਆਂ ਨੂੰ ਅੱਗੇ ਵੀ ਇਸ ਤਰ੍ਹਾਂ ਦੀਆਂ ਪ੍ਰਤੀਯੋਗਤਾਵਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਇਸ ਪ੍ਰਤੀਯੋਗਤਾ ਵਿੱਚ ਭਾਗ ਲੈਣ ਨਾਲ ਬੱਚਿਆ ਵਿੱਚੋਂ ਪ੍ਰਤੀਸੰਪਰਦਾ ਅਤੇ ਟੀਮ ਭਾਵਨਾ ਦਾ ਵਿਕਾਸ ਹੁੰਦਾ ਹੈ। ਇਸ ਲਈ ਬੱਚਿਆਂ ਨੂੰ ਇਸ ਤਰ੍ਹਾਂ ਦੀਆਂ ਪ੍ਰਤੀਯੋਗਤਾਵਾਂ ਵਿਚ ਭਾਗ ਲੈਣ ਲਈ ਸੰਕੋਚ ਨਹੀਂ ਕਰਨਾ ਚਾਹੀਦਾ।