ਮਾਨਸਾ, 06 ਫਰਵਰੀ :(ਸਾਰਾ ਯਹਾਂ/ਵਿਨਾਇਕ ਸ਼ਰਮਾ)
ਸਥਾਨਕ ਐਸ.ਡੀ.ਕੇ.ਐਲ.ਡੀ.ਏ.ਵੀ. ਪਬਲਿਕ ਸਕੂਲ ਵਿਖੇ ਗਰਲਜ ਕਾਉਂਸਿਲ ਵੱਲੋਂ ਸਾਲ 2024-25 ਦਾ ਕਾਰਜਕਾਲ ਪੂਰਾ ਹੋਣ ਉਪਰੰਤ ‘ਸਮਾਪਨ ਤੋਂ ਸ੍ਰਿਜਨ ‘ਸਮਾਰੋਹ ਕਰਵਾਇਆ ਗਿਆ। ਜਿਸ ਦੌਰਾਨ ਗਰਲਜ ਕਾਉਂਸਿਲ ਵੱਲੋਂ ਸਾਲ ਦੌਰਾਨ ਕੀਤੇ ਗਏ ਕੰਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਮੌਕੇ ਗਰਲਜ ਕਾਉਂਸਿਲ ਵੱਲੋਂ ਵਾਈਸ ਪ੍ਰੈਜ਼ੀਡੈਂਟ ਹਿਤਿਕਾ ਨੇ ਹਾਊਸ ਦੇ ਮੈਂਬਰਾਂ ਵੱਲੋਂ ਸਾਲ ਭਰ ਕੀਤੇ ਗਏ ਸਮਾਜ ਸੇਵੀ ਕਾਰਜਾਂ ਅਤੇ ਕਾਉਂਸਿਲ ਵੱਲੋਂ ਕੀਤੇ ਦਾਨ ਅਤੇ ਹੋਰ ਕੰਮਾਂ ਸਬੰਧੀ ਮੌਜੂਦਾ ਨੂੰ ਵਿਸਥਾਰ ਨਾਲ ਜਾਣੂ ਕਰਵਾਇਆ।
ਡੀ ਏ ਵੀ ਗਰਲਜ ਕਾਉਂਸਿਲ ਵਿੱਚ 1 ਪ੍ਰੈਜੀਡੈਂਟ ਅਤੇ 1 ਵਾਇਸ ਪ੍ਰੈਜੀਡੈਂਟ ਸਮੇਤ 22 ਮੈਂਬਰ ਸਨ। ਜਿਨ੍ਹਾਂ ਵੱਲੋਂ ਇੱਕ ਵਧੀਆ ਟੀਮ ਦੀ ਮਿਸਾਲ ਪੇਸ਼ ਕਰਦਿਆਂ ਸੌਂਪੀ ਗਈ ਜਿੰਮੇਵਾਰੀ ਨੂੰ ਬਾਖੂਬੀ ਨਿਭਾਇਆ। ਇਸ ਟੀਮ ਦੇ ਇੰਚਾਰਜ਼ ਰਮਨਦੀਪ ਕੌਰ ਅਤੇ ਹਰਦੀਪ ਕੌਰ ਨੇ ਬਖੂਬੀ ਕੰਮ ਨੂੰ ਚਲਾਇਆ।
ਪ੍ਰਿੰਸੀਪਲ ਸ਼੍ਰੀ ਵਿਨੋਦ ਰਾਣਾ ਜੀ ਨੇ ਦੱਸਿਆ ਕਿ ਸਕੂਲ ਵਿਖੇ ਇਸ ਗਰਲਜ ਕਾਉਂਸਿਲ ਦੀ ਸ਼ੁਰੂਆਤ ਪਹਿਲੀ ਵਾਰ ਕੀਤੀ ਗਈ। ਜਿਸ ਦਾ ਉਦੇਸ਼ ਵਿਦਿਆਰਥਣਾਂ ਨੂੰ ਪੜ੍ਹਾਈ ਦੇ ਨਾਲ-ਨਾਲ ਇੱਕ ਜ਼ਿੰਮੇਵਾਰ ਨਾਗਰਿਕ ਬਣਾਉਣਾ ਹੈ ਤਾਂ ਜੋ ਉਨ੍ਹਾਂ ਵਿੱਚ ਲੋੜਵੰਦਾਂ ਦੀ ਮਦਦ ਕਰਨ ਦੀ ਭਾਵਨਾ ਦਾ ਸੰਚਾਰ ਹੋ ਸਕੇ।
ਪ੍ਰਿਸੀਪਲ ਵੱਲੋਂ ਗਰਲਜ ਕਾਉਂਸਿਲ ਵੱਲੋਂ ਇੱਕ ਸਾਲ ਦੌਰਾਨ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਸਕੂਲੀ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।