*ਡੀਏਵੀ ਪਬਲਿਕ ਸਕੂਲ ਦੇ ਈਕੋ ਕਲੱਬ ਵੱਲੋਂ ਬਾਗਬਾਨੀ ਦੀਆਂ ਤਕਨੀਕਾਂ ਬਾਰੇ ਸੈਮੀਨਾਰ*

0
5

23 ਜਨਵਰੀ (ਸਾਰਾ ਯਹਾਂ/ਵਿਨਾਇਕ ਸ਼ਰਮਾ) ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ (MOEFCC) ਦੇ ਵਾਤਾਵਰਨ ਸਿੱਖਿਆ ਪ੍ਰੋਗਰਾਮ ਤਹਿਤ, ਈਕੋ ਕਲੱਬ ਨਾਲ ਸਬੰਧਤ *ਬਾਗਬਾਨੀ ਤਕਨੀਕਾਂ* ਬਾਰੇ ਇੱਕ ਸੈਮੀਨਾਰ ਡੀ.ਏ.ਵੀ ਸਕੂਲ, ਮਾਨਸਾ ਵਿਖੇ ਪ੍ਰਿੰਸੀਪਲ ਸ਼੍ਰੀ ਵਿਨੋਦ ਰਾਣਾ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਜਿਸ ਵਿੱਚ ਬੱਚਿਆਂ ਨੂੰ ਬਾਗਬਾਨੀ ਨਾਲ ਸਬੰਧਤ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ। ਬਾਗਬਾਨੀ ਦੀ ਮਹੱਤਤਾ, ਬਾਗਬਾਨੀ ਦੀ ਸ਼ੁਰੂਆਤ, ਮਿੱਟੀ ਦੀ ਬਣਤਰ, ਮਿੱਟੀ ਦੀ ਪਰੋਫਾਈਲ, ਪੌਦਿਆਂ ਦੀ ਚੋਣ ਅਤੇ ਪ੍ਰਸਾਰ, ਹਾਈਡ੍ਰੋਪੋਨਿਕ ਖੇਤੀ ਰਾਹੀਂ ਪਾਣੀ ਦੀ ਰੀਸਾਈਕਲਿੰਗ, ਬੀਜ ਉਗਣ ਦੀ ਪ੍ਰਕਿਰਿਆ, ਕਟਾਈ, ਗ੍ਰਾਫਟਿੰਗ, ਸਿੰਚਾਈ ਅਤੇ ਸਿੰਚਾਈ ਤਕਨੀਕ, ਮਲਚਿੰਗ ਅਤੇ ਛਾਂਟੀ, ਬਗੀਚੇ ਦੇ ਡਿਜ਼ਾਈਨ ਵਰਗੇ ਵਿਸ਼ੇ , ਪੌਦਿਆਂ ਦੀ ਚੋਣ ਵਿੱਚ ਮੁਹਾਰਤ ਹਾਸਲ ਕਰਨ ਆਦਿ ਦੇ ਨਾਲ-ਨਾਲ ਵੱਖ-ਵੱਖ ਗਤੀਵਿਧੀਆਂ ਬਾਰੇ ਚਰਚਾ ਕੀਤੀ ਗਈ। ਬੱਚਿਆਂ ਨੇ ਰੇਨ ਵਾਟਰ ਹਾਰਵੈਸਟਿੰਗ ਅਤੇ ਕੱਪੜਾ ਉਤਪਾਦਨ ਆਦਿ ਵਿਸ਼ਿਆਂ ‘ਤੇ ਮਾਡਲ ਪੇਸ਼ ਕੀਤੇ।ਬੱਚਿਆਂ ਨੇ ਰੇਨ ਵਾਟਰ ਹਾਰਵੈਸਟਿੰਗ ਦਾ ਮਾਡਲ ਪੇਸ਼ ਕੀਤਾ ਅਤੇ ਦੱਸਿਆ ਕਿ ਕਿਵੇਂ ਬਰਸਾਤੀ ਪਾਣੀ ਨੂੰ ਵਹਿਣ ਦੀ ਬਜਾਏ ਇਕੱਠਾ ਕੀਤਾ ਜਾਂਦਾ ਹੈ ਅਤੇ ਇਸ ਦੀ ਵਰਤੋਂ ਬਾਅਦ ਵਿੱਚ ਕੀਤੀ ਜਾਂਦੀ ਹੈ। ਬੱਚਿਆਂ ਦੁਆਰਾ *ਕਪੜਾ ਉਤਪਾਦਨ* ਮਾਡਲ ਦੀ ਪੇਸ਼ਕਾਰੀ ਵਿੱਚ, ਉਹਨਾਂ ਨੂੰ ਕਪਾਹ ਤੋਂ ਕੱਪੜੇ ਦੇ ਉਤਪਾਦਨ ਤੱਕ ਦੇ ਵੱਖ-ਵੱਖ ਪੜਾਵਾਂ ਬਾਰੇ ਜਾਗਰੂਕ ਕੀਤਾ ਗਿਆ।

 ਸਕੂਲ ਦੇ ਪਿ੍ੰਸੀਪਲ ਸ੍ਰੀ ਵਿਨੋਦ ਰਾਣਾ ਨੇ ਸੈਮੀਨਾਰ ਦੇ ਸਫ਼ਲ ਉਦੇਸ਼ ਲਈ ਸਕੂਲ ਦੇ ਈਕੋ ਕਲੱਬ ਦੇ ਮੈਂਬਰਾਂ ਸ੍ਰੀ ਮੋਨਿਕਾ ਮਿੱਤਲ (ਕੋਆਰਡੀਨੇਟਰ), ਸਨੇਹਾ ਰਾਣੀ ਅਤੇ ਬਲਜਿੰਦਰ ਕੌਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਕੂਲ ਵਿਚ ਪਹਿਲਾਂ ਵੀ ਅਜਿਹੇ ਸੈਮੀਨਾਰ ਹੁੰਦੇ ਰਹੇ ਹਨ ਅਤੇ ਭਵਿੱਖ ਵਿੱਚ ਵੀ ਹੁੰਦੇ ਰਹਿਣਗੇ।

NO COMMENTS