*ਡਿੱਗੇ ਮਕਾਨਾਂ,ਨਰਮੇ ਦੇ ਮੁਆਵਜ਼ੇ ਅਤੇ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਪ੍ਰਸ਼ਾਸਨ ਨਾਲ ਕੀਤੀ ਪੈਨਲ ਮੀਟਿੰਗ*

0
9

ਮਾਨਸਾ (ਸਾਰਾ ਯਹਾਂ/ ਮੁੱਖ ਸੰਪਾਦਕ ) : ਭਾਰੀ ਬਾਰਸ਼ ਕਾਰਨ ਡਿੱਗੇ ਮਕਾਨਾਂ , ਨਰਮੇ ਦਾ ਮੁਆਵਜ਼ਾ ਅਤੇ ਕੱਚੇ ਪਲਾਟਾਂ ਦੀ
ਮਾਲਕੀ ਦੇ ਸਰਟੀਫਿਕੇਟ ਜਾਰੀ ਕਰਨ ਆਦਿ ਮੰਗਾਂ ਨੂੰ ਲੈ ਕੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਸਾਥੀ
ਸੀਤਾ ਰਾਮ ਗੋਬਿੰਦਪੁਰਾ , ਜਰਨੈਲ ਸਿੰਘ ਸਰਦੂਲਗੜ੍ਹ ਅਤੇ ਸੁਖਦੇਵ ਸਿੰਘ ਮਾਨਸਾ ਦੀ ਅਗਵਾਈ ਹੇਠ ਜੀ. ਏ.
ਸ੍ਰ.ਹਰਜਿੰਦਰ ਸਿੰਘ ਜੱਸਲ ਸਮੇਤ ਸਬੰਧਤ ਅਧਿਕਾਰੀਆਂ ਨਾਲ ਪੈਨਲ ਮੀਟਿੰਗ ਕੀਤੀ ਗਈ ਪੜਾਅ ਦਰ ਸਬੰਧਤ
ਮੰਗਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੰਗਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਇਸ ਸਮੇਂ ਪੰਜਾਬ ਖੇਤ ਮਜ਼ਦੂਰ ਸਭਾ ਦੇ
ਸੂਬਾ ਮੀਤ ਪ੍ਰਧਾਨ ਸਾਥੀ ਕ੍ਰਿਸ਼ਨ ਚੌਹਾਨ ਨੇ ਕਿਹਾ ਕੇ ਚਿੱਟੇ ਮੱਛਰ ਕਾਰਨ ਨਰਮੇ ਦੀ ਬਰਬਾਦ ਹੋਈ ਫਸਲ ਦਾ
ਮੁਆਵਜ਼ਾ ਜਾਰੀ ਨਾ ਕਰਨ, ਦਲਿਤਾਂ ਮਜਦੂਰਾਂ ਦੇ ਸਮੁੱਚੇ ਕਰਜਾ ਮਾਫੀ ਅਤੇ ਮਾਈਕਰੋਫਾਈਨਾਂਸ ਕੰਪਨੀਆਂ
ਦੁਆਰਾ ਧੱਕੇਸ਼ਾਹੀ ਅਤੇ ਕਰਜ਼ਾ ਮਾਫੀ ਆਦਿ ਮੰਗਾਂ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੂੰਹ ਨਾ ਖੋਲਣਾ
ਆਪ ਸਰਕਾਰ ਦਾ ਮਜ਼ਦੂਰ ਵਿਰੋਧੀ ਚਿਹਰਾ ਨੰਗਾ ਹੋ ਰਿਹਾ ਹੈ ਸੰਘਰਸ਼ ਦੌਰਾਨ ਜਾਇਜ਼ ਅਤੇ ਹੱਕੀ ਮੰਗਾਂ ਨੂੰ ਲੈ ਕੇ
ਪੰਜਾਬ ਦੀਆਂ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਲੜੇ ਸੰਘਰਸ਼ ਤਹਿਤ ਮੰਨੀਆਂ ਮੰਗਾਂ ਮੰਨ ਕੇ ਲਾਗੂ ਨਾ
ਕਰਨਾ ਆਪ ਸਰਕਾਰ ਦਾ ਦਲਿਤ ਮਜ਼ਦੂਰ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ ਇਸ ਸਮੇਂ ਉਨ੍ਹਾਂ ਪੰਚਾਇਤੀ
ਜ਼ਮੀਨਾਂ ਵਿੱਚ 1/3 ਹਿੱਸੇਦਾਰੀ , ਮਨਰੇਗਾ ਵਿੱਚ ਹੋ ਰਹੇ ਘਪਲੇ ਨੂੰ ਰੋਕਣ , ਕੱਟੇ ਗਏ ਕਾਰਡ ਬਹਾਲ ਕਰਨ ਅਤੇ
ਉਸਾਰੀ ਕਾਮਿਆਂ ਲਈ ਬੈਠਣ ਦਾ ਪ੍ਰਬੰਧ, ਲਾਭ ਪਾਤਰੀ ਕਾਪੀਆਂ ਰਾਹੀਂ ਮਿਲਣ ਵਾਲੀ ਸ਼ਗਨ ਸਕੀਮ , ਵਜ਼ੀਫਾ
ਆਦਿ ਸਹੂਲਤਾਂ ਦੇਣ , ਘੱਟੋ ਘੱਟ ਉਜਰਤ 700 ਰੁਪਏ ਅਤੇ ਦਸ ਮਰਲੇ ਦਾ ਪਲਾਟ , ਮਕਾਨ ਉਸਾਰੀ ਕਰਨ
ਲਈ ਗਰਾਂਟ ਦੇਣ ਦੀ ਮੰਗ ਕੀਤੀ ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਤਿੱਖੇ ਸੰਘਰਸ਼ ਦੀ ਚੇਤਾਵਨੀ ਦਿਤੀ । ਇਸ
ਸਮੇਂ ਸਾਥੀ ਚੌਹਾਨ ਨੇ ਕਿਹਾ ਕੇ 10-11ਅਤੇ 12 ਅਕਤੂਬਰ ਨੂੰ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਸੱਦੇ ਤੇ ਮੁੱਖ
ਮੰਤਰੀ ਪੰਜਾਬ ਦੇ ਪੁਤਲੇ ਸਾੜਨ ਦਾ ਐਲਾਨ ਕੀਤਾ । ਮੀਟਿੰਗ ਦੌਰਾਨ ਕਪੂਰ ਸਿੰਘ ਕੋਟਲੱਲੂ, ਬੰਬੂ ਸਿੰਘ , ਲਾਭ
ਮੰਢਾਲੀ , ਨਰਿੰਦਰ ਕੌਰ, ਸੁਖਦੇਵ ਸਿੰਘ ਬਘੇਲਾ ਸਰਦੂਲਗੜ੍ਹ ਅਤੇ ਹਰਪ੍ਰੀਤ ਮਾਨਸਾ ਸ਼ਾਮਲ ਸਨ ।

NO COMMENTS