*ਡਿਸਟ੍ਰਿਕਟ ਗਵਰਨਰ ਲਾਇਨ ਬੱਚਾਜੀਵੀ ਨੇ ਵੰਡੇ ਨਿਯੁਕਤੀ ਪੱਤਰ*

0
24

ਫਗਵਾੜਾ 25 ਸਤੰਬਰ(ਸਾਰਾ ਯਹਾਂ/ਸ਼ਿਵ ਕੋੜਾ) ਲਾਇਨਜ ਕਲੱਬ ਫਗਵਾੜਾ ਵਿਸ਼ਵਾਸ ਵਲੋਂ ਇੰਸਟਾਲੇਸ਼ਨ ਸੈਰੇਮਨੀ ਅਤੇ ਚਾਰਟਰ ਨਾਈਟ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਰਿਜਨ ਚੇਅਰਮੈਨ ਲਾਇਨ ਚਮਨ ਲਾਲ ਅਤੇ ਜੋਨ ਚੇਅਰਮੈਨ ਲਾਇਨ ਇੰਦਰਜੀਤ ਦਾ ਅਧਿਕਾਰਤ ਦੌਰਾ ਵੀ ਕਰਵਾਇਆ ਗਿਆ। ਜਿਸ ਵਿਚ ਲਾਇਨਜ 321-ਡੀ ਦੇ ਡਿਸਟ੍ਰਿਕਟ ਗਵਰਨਰ ਲਾਇਨ ਰਛਪਾਲ ਸਿੰਘ ਬੱਚਾਜੀਵੀ ਬਤੌਰ ਮੁੱਖ ਮਹਿਮਾਨ ਮੌਜੂਦ ਰਹੇ। ਉਹਨਾਂ ਨੇ ਕਲੱਬ ਦੀਆਂ ਸਮਾਜ ਸੇਵੀ ਗਤੀਵਿਧੀਆਂ ਦੀ ਸ਼ਲਾਘਾ ਕਰਦਿਆਂ ਹਾਜਰ ਮੈਂਬਰਾਂ ਨੂੰ ਪਿੰਨਾਂ ਲਗਾ ਕੇ ਸਨਮਾਨਤ ਕੀਤਾ। ਇਸ ਦੌਰਾਨ ਇੰਸਟਾਲੇਸ਼ਨ ਅਫਸਰ ਵਜੋਂ ਪਹੁੰਚੇ ਵਾਈਸ ਡਿਸਟ੍ਰਿਕਟ ਗਵਰਨਰ-2 ਲਾਇਨ ਜੀ.ਐਸ. ਭਾਟੀਆ ਵਲੋਂ ਸਾਲ 2024-25 ਲਈ ਕਲੱਬ ਦੇ ਨਵੇਂ ਬਣੇ ਪ੍ਰਧਾਨ ਲਾਇਨ ਹਰਵਿੰਦਰਜੀਤ ਸਿੰਘ ਅਤੇ ਉਹਨਾਂ ਦੀ ਟੀਮ ਨੂੰ ਸਹੁੰ ਚੁਕਵਾਈ ਗਈ। ਨਾਲ ਹੀ ਨਵੇਂ ਮੈਂਬਰ ਲਾਇਨ ਨਗਿੰਦਰ ਸਿੰਘ ਨੂੰ ਵੀ ਸਹੁੰ ਚੁਕਾ ਕੇ ਕਲੱਬ ਵਿਚ ਸ਼ਾਮਲ ਕਰਵਾਇਆ ਡਿਸਟ੍ਰਿਕਟ ਗਵਰਨਰ ਲਾਇਨ ਰਛਪਾਲ ਸਿੰਘ ਬੱਚਾਜੀਵੀ ਨੇ ਜਿੱਥੇ ਰਿਜਨ ਚੇਅਰਮੈਨ ਲਾਇਨ ਚਮਨ ਲਾਲ ਜੋਨ ਚੇਅਰਮੈਨ ਲਾਇਨ ਇੰਦਰਜੀਤ ਲਾਇਨ ਸੁਸ਼ੀਲ ਸ਼ਰਮਾ ਨੂੰ ਡੀ.ਸੀ.ਐਸ. (ਪ੍ਰੋਜੈਕਟ) ਅਤੇ ਲਾਇਨ ਬਲਵਿੰਦਰ ਸਿੰਘ ਨੂੰ ਡਿਸਟ੍ਰਿਕਟ ਚੇਅਰਮੈਨ (ਸਪੋਰਟਸ) ਦੇ ਨਿਯੁਕਤੀ ਪੱਤਰ ਦਿੱਤੇ ਉੱਥੇ ਹੀ ਲਾਇਨ ਚਮਨ ਲਾਲ ਅਤੇ ਲਾਇਨ ਬਲਵਿੰਦਰ ਸਿੰਘ ਨੂੰ ਐਮ.ਜੇ.ਐਫ. ਬਣਨ ‘ਤੇ ਸ਼ੁੱਭ ਇੱਛਾਵਾਂ ਵੀ ਦਿੱਤੀਆਂ। ਉਹਨਾਂ ਨੇ ਕਿਹਾ ਕਿ ਲਾਇਨਜ ਕਲੱਬ ਫਗਵਾੜਾ ਵਿਸ਼ਵਾਸ ਲਾਇਨਜ ਇੰਟਰਨੈਸ਼ਨਲ 321-ਡੀ ਦੀਆਂ ਅਜਿਹੀਆਂ ਚੋਣਵੀਂਆਂ ਕਲੱਬਾਂ ਵਿਚ ਸ਼ੁਮਾਰ ਹੈ ਜੋ ਇਕ ਹੀ ਸਮੇਂ ਵਿਚ ਚਾਰ-ਚਾਰ ਪ੍ਰੋਜੈਕਟ ਕਰ ਸਕਦੀਆਂ ਹਨ। 

NO COMMENTS