*ਡਿਪਟੀ ਮੇਅਰ ਨੂੰ ਥੱਪੜ ਮਾਰਨ ਵਾਲੇ S.H.O ਖਿਲਾਫ ਕੇਸ ਦਰਜ*

0
5

ਮੋਗਾ (ਸਾਰਾ ਯਹਾਂ/ਬਿਊਰੋ ਰਿਪੋਰਟ ) : ਨਗਰ ਨਿਗਮ ਦੇ ਡਿਪਟੀ ਮੇਅਰ ਅਸ਼ੋਕ ਕੁਮਾਰ ਧਮੀਜਾ ਨੂੰ ਥੱਪੜ ਮਾਰਨ ਵਾਲੇ ਥਾਣੇਦਾਰ ਖਿਲਾਫ ਕੇਸ ਦਰਜ ਹੋ ਗਿਆ ਹੈ। ਥਾਣਾ ਡਿਵੀਜ਼ਨ-5, ਲੁਧਿਆਣਾ ਪੁਲਿਸ ਦੇ ਐਸਐਚਓ ਸਬ-ਇੰਸਪੈਕਟਰ ਕੁਲਦੀਪ ਸਿੰਘ ਨੇ ਵੀਰਵਾਰ ਨੂੰ ਡਿਪਟੀ ਮੇਅਰ ਅਸ਼ੋਕ ਕੁਮਾਰ ਧਮੀਜਾ ਨੂੰ ਥੱਪੜ ਮਾਰ ਦਿੱਤਾ ਸੀ।

ਮਾਮਲਾ ਭਖਣ ਮਗਰੋਂ ਅੱਜ ਸਵੇਰੇ ਖ਼ਿਲਾਫ਼ ਥਾਣਾ ਸਿਟੀ ਵਿੱਚ ਸਬ-ਇੰਸਪੈਕਟਰ ਕੁਲਦੀਪ ਸਿੰਘ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਥਾਣੇਦਾਰ ਖ਼ਿਲਾਫ਼ ਕਾਰਵਾਈ ਲਈ ਰਾਤ ਇੱਕ ਵਜੇ ਵਿਧਾਇਕ ਧਰਨੇ ‘ਤੇ ਬੈਠ ਗਏ। ਇਹ ਧਰਨਾ ਤੜਕੇ 3 ਵਜੇ ਤੱਕ ਚੱਲਿਆ। ਇਸ ਮਗਰੋਂ ਪੁਲਿਸ ਨੇ ਆਪਣੇ ਹੀ ਅਧਿਕਾਰੀ ਖਿਲਾਫ ਕੇਸ ਦਰਜ ਕਰ ਲਿਆ।

ਦੱਸ ਦਈਏ ਕਿ ਸਬ ਇੰਸਪੈਕਟਰ ਕੁਲਦੀਪ ਸਿੰਘ ਨੇ ਵੀਰਵਾਰ ਨੂੰ ਸ਼ਾਮ ਕਰੀਬ 5 ਵਜੇ ਇੱਥੇ ਕਬਾੜ ਬਾਜ਼ਾਰ ਵਿੱਚ ਚੋਰੀ ਦਾ ਮੋਟਰਸਾਈਕਲ ਬਰਾਮਦ ਕਰਨ ਲਈ ਛਾਪਾ ਮਾਰਿਆ ਸੀ। ਇਸ ਦੌਰਾਨ ਐਸਐਚਓ ਨੇ ਤੈਸ਼ ’ਚ ਨਗਰ ਨਿਗਮ ਡਿਪਟੀ ਮੇਅਰ ਅਸ਼ੋਕ ਕੁਮਾਰ ਧਮੀਜਾ ਨੂੰ ਥੱਪੜ ਮਾਰਨ ਨਾਲ ਹਜ਼ੂਮ ਇਕੱਠਾ ਹੋ ਗਿਆ। ਲੋਕ ਦੇਰ ਰਾਤ ਤੱਕ ਕਾਰਵਾਈ ਦੀ ਮੰਗ ਨੂੰ ਲੈ ਕੇ ਡਟੇ ਰਹੇ ਤੇ ਦੇਰ ਰਾਤ ਨੂੰ ਸਥਾਨਕ ਹਾਕਮ ਧਿਰ ਵਿਧਾਇਕ ਡਾ. ਹਰਜੋਤ ਕਮਲ ਵੀ ਲੋਕਾਂ ਨਾਲ ਧਰਨੇ ਉੱਤੇ ਆ ਬੈਠੇ।

ਸਥਾਨਕ ਪੁਲਿਸ ਅਧਿਕਾਰੀ ਦੋਵਾਂ ਧਿਰਾਂ ਵਿੱਚ ਦੇਰ ਰਾਤ ਸਮਝੌਤਾ ਕਰਵਾਉਣ ਲਈ ਕੋਸ਼ਿਸਾਂ ਕਰਦੇ ਰਹੇ। ਸੂਤਰਾਂ ਮੁਤਾਬਕ ਐਸਐਚਓ ਨੇ ਕਥਿਤ ਤੌਰ ਉੱਤੇ ਮੁਆਫ਼ੀ ਵੀ ਮੰਗ ਲਈ। ਇਸ ਮਾਮਲੇ ਨੇ ਸਿਆਸੀ ਰੰਗਤ ਲੈ ਲੈਣ ਬਾਅਦ ਅੱਜ ਸਵੇਰੇ ਥਾਣਾ ਸਿਟੀ ਪੁਲੀਸ ਨੇ ਐਸਐਚਓ ਖ਼ਿਲਾਫ਼ ਆਈਪੀਸੀ ਦੀ ਧਾਰਾ 323/341/506 ਧਰਾਵਾਂ ਤਹਿਤ ਐਫ਼ਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

NO COMMENTS