*ਡਿਪਟੀ ਕਮਿਸ਼ਨਰ ਨੇ ਬਲਾਕ ਮਾਨਸਾ ਦੇ ਵੱਖ ਵੱਖ ਪਿੰਡਾਂ ਵਿਚ ਮਗਨਰੇਗਾ ਸਕੀਮ ਅਧੀਨ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ*

0
6

ਮਾਨਸਾ, 17 ਮਾਰਚ  (ਸਾਰਾ ਯਹਾਂ/  ਮੁੱਖ ਸੰਪਾਦਕ)  : ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਮਗਨਰੇਗਾ ਸਕੀਮ ਤਹਿਤ ਬਲਾਕ ਮਾਨਸਾ ਦੇ ਪਿੰਡ ਮਾਨਸਾ ਖੁਰਦ ਵਿਖੇ ਈਕੋ ਪਾਰਕ, ਬਲਾਕ ਭੀਖੀ ਦੇ ਪਿੰਡ ਬੱਪੀਆਣਾ ਵਿਖੇ ਫਿਲਟਰ ਮੀਡੀਆ, ਕਿਸ਼ਨਗੜ੍ਹ ਫਰਮਾਹੀ ਵਿਖੇ ਖਾਲਾਂ ਦੀ ਸਫਾਈ, ਮੂਲਾ ਸਿੰਘ ਵਾਲਾ ਵਿਖੇ ਖਾਲਾਂ ਦੀ ਮੈਨਟੇਨੈਂਸ, ਢੈਪਈ ਵਿਖੇ ਛੱਪੜ ਦੀ ਪੁਟਾਈ ਅਤੇ ਸੜਕ ਦੀਆਂ ਬਰਮਾਂ, ਅਤਲਾ ਕਲਾਂ ਵਿਖੇ ਛੱਪੜ ਦੀ ਪੁਟਾਈ ਦੇ ਕੰਮਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਟੀ. ਬੈਨਿਥ, ਜ਼ਿਲ੍ਹਾ ਨੋਡਲ ਅਫ਼ਸਰ ਮਗਨਰੇਗਾ ਸ਼੍ਰੀ ਮਨਦੀਪ ਸਿੰਘ, ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਭੀਖੀ ਸ਼੍ਰੀ ਤੇਜਿੰਦਰ ਪਾਲ ਸਿੰਘ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਮਗਨਰੇਗਾ ਸਕੀਮ ਅਧੀਨ ਚੱਲ ਰਹੇ ਕੰਮਾਂ ਦੇ 7 ਰਜਿਸਟਰ, ਕੰਮ ਦੀਆਂ ਫਾਈਲਾਂ ਅਤੇ ਲਾਭਪਾਤਰੀਆਂ ਦੇ ਜ਼ੋਬ ਕਾਰਡਾਂ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਮਗਨਰੇਗਾ ਲੇਬਰ ਮਗਨਰੇਗਾ ਦੀਆਂ ਹਦਾਇਤਾਂ ਅਨੁਸਾਰ ਕੰਮ ਮੁਕੰਮਲ ਕਰਨ ਲਈ ਕਿਹਾ ਤਾਂ ਜੋ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਦਾਇਗੀ ਕੀਤੀ ਜਾ ਸਕੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਈ ਵੀ ਵਿਅਕਤੀ ਇੱਕ ਦੂਜੇ ਦੀ ਥਾਂ ’ਤੇ ਕੰਮ ਨਾ ਕਰੇ।
ਉਨ੍ਹਾਂ ਦੱਸਿਆ ਗਿਆ ਕਿ ਕੰਮ ਕਰ ਰਹੀ ਲੇਬਰ ਦੀ ਅਦਾਇਗੀ ਸਰਕਾਰ ਵੱਲੋਂ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਤਬਦੀਲ ਕਰ ਦਿੱਤੀ ਗਈ ਹੈ। ਉਨ੍ਹਾਂ ਹਾਜ਼ਰ ਸਟਾਫ ਨੂੰ ਹਦਾਇਤ ਕੀਤੀ ਕਿ ਲੇਬਰ ਦੀ ਹਾਜ਼ਰੀ ਐਨ.ਐਮ.ਐਮ.ਐਸ. ਐਪ ਰਾਹੀਂ ਦਰੁੱਸਤ ਲਗਾਈ ਜਾਵੇ। ਵੱਧ ਤੋਂ ਵੱਧ ਕੰਮ ਮਗਨਰੇਗਾ ਸਕੀਮ ਅਧੀਨ ਚਲਾਏ ਜਾਣ ਤਾਂ ਜੋ ਲੇਬਰ ਦਾ ਜੀਵਨ ਪੱਧਰ ਉੱਚਾ ਕੀਤਾ ਜਾ ਸਕੇ ਅਤੇ ਪਿੰਡਾਂ ਵਿੱਚ ਸਥਾਈ ਸੰਪਤੀਆਂ ਦੀ ਉਸਾਰੀ ਵੀ ਕੀਤੀ ਜਾਵੇ।
ਉਹਨਾਂ ਗ੍ਰਾਮ ਰੋਜ਼ਗਾਰ ਸੇਵਕਾਂ ਨੂੰ ਹਦਾਇਤ ਕੀਤੀ ਕਿ ਰਿਕਾਰਡ ਨੂੰ ਸਮੇਂ ਸਿਰ ਅਪਡੇਟ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਜ਼ੋਬ ਕਾਰਡਾਂ ਵਿੱਚ ਐਂਟਰੀਆਂ ਸਮੇਂ ਸਿਰ ਅਪਡੇਟ ਕੀਤੀਆਂ ਜਾਣ ਤਾਂ ਜੋ ਲਾਭਪਾਤਰੀਆਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ।

NO COMMENTS