*ਡਾ.ਹਰਵਿੰਦਰ ਸਿੰਘ ਸਿੱਧੂ ਨੇ ਮੁੱਖ ਖੇਤੀਬਾੜੀ ਅਫਸਰ ਮਾਨਸਾ ਦੀ ਅਸਾਮੀ ਦਾ ਚਾਰਜ ਸੰਭਾਲਿਆ*

0
79

ਮਾਨਸਾ, 01 ਜੁਲਾਈ:(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)
ਡਾ.ਹਰਵਿੰਦਰ ਸਿੰਘ ਨੇ ਮੁੱਖ ਖੇਤੀਬਾੜੀ ਅਫਸਰ, ਮਾਨਸਾ ਦਾ ਚਾਰਜ ਸੰਭਾਲਿਆ। ਡਾ.ਹਰਵਿੰਦਰ ਸਿੰਘ ਨੇ ਵੱਖ—ਵੱਖ ਜ਼ਿਲਿ੍ਹਆਂ ਵਿੱਚ ਕਰੀਬ 25 ਸਾਲ ਬਤੌਰ ਖੇਤੀਬਾੜੀ ਵਿਕਾਸ ਅਫਸਰ ਅਤੇ ਬਲਾਕ ਖੇਤੀਬਾੜੀ ਅਫ਼ਸਰ ਵਜੋਂ ਕੰਮ ਕੀਤਾ। ਉਹ ਵਿਭਾਗ ਵਿੱਚ ਸਾਲ 2000 ਵਿੱਚ ਬਤੌਰ ਖੇਤੀਬਾੜੀ ਵਿਕਾਸ ਅਫ਼ਸਰ ਦੀ ਅਸਾਮੀ ’ਤੇ ਭਰਤੀ ਹੋਏ।  ਉਨ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਐਮ.ਐਸ.ਸੀ. (ਐਗਰੀਕਲਚਰ) ਦੀ ਡਿਗਰੀ ਕੀਤੀ।
ਉਨ੍ਹਾਂ ਇਸ ਮੌਕੇ ਦਫਤਰ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨੀ ਦੇ ਕੰਮ ਨੂੰ ਵੱਧ ਤੋਂ ਵੱਧ ਤਰਜੀਹ ਦਿੱਤੀ ਜਾਵੇ ਅਤੇ ਫੀਲਡ ਵਿੱਚ ਜਾ ਕੇ ਕਿਸਾਨਾਂ ਦੀ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ। ਉਨ੍ਹਾਂ ਇੰਨਪੁਟਸ ਡੀਲਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਮਿਆਰੀ ਦਵਾਈਆਂ/ਖਾਦਾਂ/ਬੀਜ ਦਾ ਉਚਿਤ ਪ੍ਰਬੰਧ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਕੋਈ ਸਮੱਸਿਆ ਨਾ ਆਵੇ। ਉਨ੍ਹਾਂ ਮੌਕੇ ’ਤੇ ਹਾਜਰ ਕਿਸਾਨ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਕਿਸਾਨੀ ਨਾਲ ਸਬੰਧਤ ਸਾਰੇ ਕੰਮ ਪਹਿਲ ਦੇ ਅਧਾਰ ’ਤੇ ਕੀਤੇ ਜਾਣਗੇ।   ਇਸ ਮੌਕੇ ਖੇਤੀਬਾੜੀਵਿਭਾਗ  ਦੇ ਅਧਿਕਾਰੀਆਂ/ਕਰਮਚਾਰੀਆਂ ਤੋਂ ਇਲਾਵਾ ਕਿਸਾਨ ਆਗੂ ਸ੍ਰੀ ਨਿਰਮਲ ਸਿੰਘ ਮੌਜੀਆ, ਸ੍ਰੀ ਸੁਰਜੀਤ ਸਿੰਘ ਮਾਖਾ, ਸ੍ਰੀ ਜਗਜੀਤ ਸਮਾਓ ਅਤੇ ਇਨਪੁਟਸ ਡੀਲਰਾਂ ਦੇ ਨੁਮਾਇੰਦੇ ਸ੍ਰੀ ਪ੍ਰਗਟ ਸਿੰਘ ਚਹਿਲ, ਸ੍ਰੀ ਭੀਮ ਸੈਨ, ਸ੍ਰੀ ਕਮਲ ਗੋੋਇਲ ਆਦਿ ਹਾਜ਼ਰ ਸਨ।

NO COMMENTS