*ਡਾ ਸ਼ੇਰ ਜੰਗ ਸਿੰਘ ਸਿੱਧੂ ਨੂੰ ਗਣਤੰਤਰ ਦਿਵਸ ਮੌਕੇ ਸਿਹਤ ਪਰਿਵਾਰ ਤੇ ਭਲਾਈ ਮੰਤਰੀ ਵੱਲੋਂ ਕੀਤਾਂ ਗਿਆ ਸਨਮਾਨਿਤ*

0
117

ਮਾਨਸਾ  (ਸਾਰਾ ਯਹਾਂ/  ਮੁੱਖ ਸੰਪਾਦਕ) : ਮਾਨਸਾ ਦੇ ਭਾਰਤ ਦੇ 74ਵੇ ਗਣਤੰਤਰਤਾ ਦਿਵਸ ਮੌਕੇ 26 ਜਨਵਰੀ 2023 ਨੂੰ ਜ਼ਿਲ੍ਹਾ ਪੱਧਰੀ ਸਮਾਗਮ ਸਮੇਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ ਬਲਬੀਰ ਸਿੰਘ ਵੱਲੋਂ ਮਾਨਸਾ ਦੇ ਸੀਨੀਅਰ ਮਸ਼ਹੂਰ ਸਰਜਨ ਅਤੇ ਉਘੇ ਸਮਾਜ ਸੇਵੀ ਡਾ ਸ਼ੇਰ ਜੰਗ ਸਿੰਘ ਸਿੱਧੂ ਨੂੰ ਉਹਨਾਂ ਦੁਆਰਾ ਕੀਤੇ ਗਏ ਸਮਾਜ ਭਲਾਈ ਲਈ ਕੀਤੇ ਹੋਏ ਕੰਮਾਂ ਨੂੰ ਮੁੱਖ ਰੱਖਦਿਆਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਡਾ ਸਾਹਿਬ ਨੇ ਜਿਥੇ ਸਮੇਂ ਸਮੇਂ ਸਿਰ ਗਰੀਬ ਮਰੀਜ਼ਾਂ ਲਈ ਫਰੀ ਮੈਡੀਕਲ ਕੈਂਪ ਲਗਾਏ ਅਤੇ ਬਾਕੀ ਸੰਸਥਾਵਾਂ ਦੀ ਮੈਡੀਕਲ ਜਾਂਚ ਕੈਂਪ ਲਗਵਾਉਣ ਵਿਚ ਮਦਦ ਕੀਤੀ ਅਤੇ ਉਹਨਾਂ ਦੁਆਰਾ ਹਰ ਸਾਲ ਧੁੰਦ ਦੇ ਮੌਸਮ ਵਿਚ ਵੈਹੀਕਲਾਂ ਤੇ ਰਿਫਲੈਕਟਰ ਲਗਾਏ ਜਾਂਦੇ ਹਨ ਤਾਂ ਜ਼ੋ ਸੜਕੀ ਦੁਰਘਟਨਾਵਾਂ ਤੋਂ ਕੀਮਤੀ ਮਨੁੱਖੀ ਜਾਨਾਂ ਬਚ ਸਕਣ ਅਤੇ ਕੜਕੇ ਦੀ ਠੰਢ ਕਾਰਨ ਹਰ ਸਾਲ ਦਸੰਬਰ ਮਹੀਨੇ ਵਿੱਚ ਲੋੜਬੰਦ ਵਿਅਕਤੀਆਂ ਨੂੰ ਗਰਮ ਕੰਬਲ ਵੰਡੇ ਜਾਂਦੇ ਹਨ। ਅਤੇ ਡਾ ਸਾਹਿਬ ਮੈਡੀਕਲ ਐਸੋਸੀਏਸ਼ਨ ਜਰਨਲ ਸਕੱਤਰ ਹਨ ਅਤੇ ਇਸ ਤੋਂ ਪਹਿਲਾਂ ਉਹ ਐਸੋਸੀਏਸ਼ਨ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ ਅਤੇ ਰੋਟਰੀ ਕਲੱਬ ਮਾਨਸਾ ਗ੍ਰੇਟਰ ਦੇ ਵੀ ਕਲੱਬ ਟ੍ਰੇਨਰ ਹਨ ਅਤੇ ਇਸ ਕਲੱਬ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਹਨ।ਡਾ ਸਿੱਧੂ ਮਾਨਸਾ ਵਿਖੇ ਸਮਾਜ ਭਲਾਈ ਕੰਮਾਂ ਵਿੱਚ ਅੱਗੇ ਵਾਇਸ ਆਫ ਸੰਸਥਾ ਦੇ ਵੀ ਸਰਗਰਮ ਮੈਂਬਰਾਂ ਵਿਚੋਂ ਇਕ ਹਨ ਇਹ ਸੰਸਥਾ ਮਾਨਸਾ ਦੀਆਂ ਬਹੁਤ ਸਾਰੀਆਂ ਗੰਭੀਰ ਸਮੱਸਿਆਵਾਂ ਸਮੇਂ ਸਮੇਂ ਪ੍ਰਸ਼ਾਸਨ ਦੀ ਨਿਗ੍ਹਾ ਵਿਚ ਲਿਆਉਂਦੇ ਹਨ। ਅਤੇ ਡਾ ਸਾਹਿਬ ਵਰਲਡ ਹਿਊਮਨ ਰਾਇਟ ਫੈਡਰੇਸ਼ਨ ਮਾਨਸਾ ਦੇ ਵੀ ਮੈਂਬਰ ਹਨ ਅਤੇ ਸਾਡੇ (ਅਦਾਰੇ ਸਾਰਾ ਯਹਾਂ ਪੰਜਾਬੀ ਨਿਊਜ਼ ) ਵਲੋਂ ਡਾ ਸ਼ੇਰ ਜੰਗ ਸਿੰਘ ਨੂੰ ਸਨਮਾਨ ਮਿਲਣ ਤੇ ਬਹੁਤ ਬਹੁਤ ਸ਼ੁਭਕਾਮਨਾਵਾਂ ਅਤੇ ਅਤੇ ਅਜਿਹੇ ਵਿਅਕਤੀ ਦਾਂ ਸਨਮਾਨ ਹੋਣਾ ਜ਼ੋ ਸਮਾਜ ਦੇ ਕੰਮਾਂ ਲਈ ਲੋਕਾਂ ਦੇ ਨਾਲ ਖੜਦੇ ਹਨ।

NO COMMENTS