*ਡਾ.ਸ਼ਿਆਮਾ ਪ੍ਰਸ਼ਾਦ ਮੁੱਖਰਜੀ ਜੀ ਦੇ ਜਨਮ ਦਿਵਸ ਤੇ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਖੂਨਦਾਨ ਕੈਂਪ ਅਤੇ ਸੈਮੀਨਾਰ ਕਰਵਾਇਆ ਗਿਆ*

0
4

ਮਾਨਸਾ (ਸਾਰਾ ਯਹਾਂ/ ਮੁੱਖ ਸੰਪਾਦਕ ): ਡਾ.ਸ਼ਿਆਮਾ ਪ੍ਰਸ਼ਾਦ ਮੁੱਖਰਜੀ ਜੀ ਦੇ 121 ਵੇ ਜਨਮ ਦਿਵਸ ਦੇ ਸਬੰਧ ਵਿੱਚ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਸਰਬ-ਸਾਝਾਂ ਸ਼ਹੀਦ ਉਧਮ ਸਿੰਘ ਕਲੱਬ ਹੀਰਕੇ ਦੇ ਸ਼ਹਿਯੋਗ ਨਾਲ ਪਿੰਡ ਹੀਰਕੇ ਵਿਖੇ ਖੂਨਦਾਨ ਕੈਂਪ ਲਾਇਆ ਗਿਆ।ਯੁਵਕ ਸੇਵਾਵਾਂ ਕਲੱਬ ਹੀਰਕੇ ਦੇ ਸਹਿਯੋਗ ਨਾਲ ਲਾਏ ਗਏ ਇਸ ਕੈਂਪ ਵਿੱਚ ਮਾਨਸਾ ਦੇ ਸਰਾਂ ਬਲੱਡ ਬੈਂਕ ਵੱਲੋਂ ਡਾ.ਗੁਰਪ੍ਰੀਤ ਸਿੰਘ ਦੀ ਟੀਮ ਵੱਲੋਂ ਬਲੱਡ ਇੱਕਤਰ ਕੀਤਾ ਗਿਆ।ਉਹਨਾਂ ਦੱਸਿਆ ਕਿ ਉਹਨਾਂ ਦੇ ਬਲੱਡ ਬੈਂਕ ਵੱਲੋਂ ਲੋੜਵੰਦ ਨੂੰ ਬਲੱਡ ਦੀ ਜਰੂਰਤ ਸਮੇਂ ਬਲੱਡ ਦਿੱਤਾ ਜਾਂਦਾ ਹੈ ਅਤੇ ਸਰਕਾਰੀ ਨਿਯਮਾਂ ਅੁਨਸਾਰ ਹੀ ਟੈਸਟ ਦੀ ਫੀਸ ਲਈ ਜਾਂਦੀ ਹੈ ਬਲਕਿ ਜੇਕਰ ਕੋਈ ਗਰੀਬ ਹੈ ਤਾਂ ਉਹ ਫੀਸ ਘੱਟ ਜਾਂ ਮੁਆਫ ਵੀ ਕਰ ਦਿੱਤੀ ਜਾਂਦੀ ਹੈ।
ਇਸ ਮੋਕੇ ਕਰਵਾਏ ਗਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਨੇ ਦੱਸਿਆ ਕਿ ਡਾ.ਸ਼ਿਆਮਾ ਪ੍ਰਸ਼ਾਦ ਮੁੱਖਰਜੀ ਇੱਕ ਬਹੁਤ ਵੱਡੇ ਸਿਖਿਆਵਾਦੀ ਉਹਨਾਂ ਸਿਖਿਆ ਦੇ ਵਿਕਾਸ ਲਈ ਬਹੁਤ ਕੰਮ ਕੀਤਾ ਅਤੇ ਉਹਨਾਂ ਨੂੰ ਸਬ ਤੋਂ ਛੋਟੀ ਉਮਰ ਦਾ ਬੰਗਾਲ ਦੀ ਯੂਨੀਵਰਸਟੀ ਦਾ ਵਾਈਸ ਚਾਂਸਲਰ ਬਣਨ ਦਾ ਮਾਣ ਪ੍ਰਾਪਤ ਹੋਇਆ।ਉਹਨਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਾਲ 2016 ਵਿੱਚ ਪੈਂਡੂ/ਸ਼ਹਿਰੀ ਵਿਕਾਸ ਲਈ ਉਹਨਾਂ ਦੇ ਨਾਮ ਤੇ ਚਲ ਰਹੀ ਸਕੀਮ ਸ਼ਿਆਮਾ ਪ੍ਰਸ਼ਾਦ ਮੁੱਖਰਜੀ ਰਅਰਬਨ ਵਿਕਾਸ ਮਿਸ਼ਨ ਸਫਲਤਾ ਪੂਰਵਕ ਚਲ ਰਹੀ ਹੈ ਜਿਸ ਵਿੱਚ ਪਿੰਡਾਂ ਦਾ ਵੀ ਸ਼ਹਿਰ ਦੀ ਤਰਾਂ ਵਿਕਾਸ ਅਤੇ ਨੋਜਵਾਨਾਂ ਨੂੰ ਸਕਿੱਲ ਅਪ ਟਰੇਨਿੰਗ ਨਾਲ ਜੋੜਿਆ ਜਾਂਦਾ ਹੈ।ਉਹਨਾਂ ਨੋਜਵਾਨਾਂ ਨੂੰ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਹਿੱਤ ਦਰੱਖਤ ਲਾਉਣ ਅਤੇ ਪਾਣੀ ਦੀ ਬੱਚਤ ਕਰਨ ਸਬੰਧੀ ਵੀ ਸ਼ਹਿਯੋਗ ਦੇਣ ਦੀ ਅਪੀਲ ਕੀਤੀ।
ਨੋਜਵਾਨਾਂ ਨੂੰ ਸੰਬੋਧਨ ਕਰਦਿਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਲੇਖਾ ਪ੍ਰੋਗਰਾਮ ਅਧਿਕਾਰੀ ਡਾ.ਸੰਦੀਪ ਘੰਡ ਨੇ ਸਮੂਹ ਖੂਨਦਾਨੀਆਂ ਨੂੰ ਖੂਨਦਾਨ ਕਰਨ ਤੇ ਵਧਾਈ ਦਿੱਤੀ ਉਹਨਾਂ ਕਿਹਾ ਕਿ ਖੂਨਦਾਨ ਨੂੰ ਸਭ ਤੋਂ ਵੱਡਾ ਦਾਨ ਮੰਨਿਆ ਗਿਆ ਹੈ ਅਤੇ ਕੋਈ ਵੀ ਰਿਸ਼ਟ-ਪੁਸ਼ਟ ਵਿਅਕਤੀ ਜਿਸ ਦੀ ੳਮੁਰ 18 ਤੋਂ 55 ਸਾਲ ਦੇ ਵਿਚਕਾਰ ਹੈ ਉਹ ਖੂਨਦਾਨ ਕਰ ਸਕਦਾ ਹੈ।ਉਹਨਾਂ ਇਹ ਵੀ ਦੱਸਿਆ ਕਿ ਸਾਇੰਸ ਨੇ ਬੇਸ਼ਕ ਇੰਨੀ ਤਰੱਕੀ ਕਰ ਲਈ ਹੈ ਪਰ ਅਜੇ ਤੱਕ ਮਨੁੱਖੀ ਬਲੱਡ ਦਾ ਬਦਲ ਨਹੀ ਮਿਲਿਆ ਅਤੇ ਬਲੱਡ ਦੀ ਲੋੜ ਖੂਨਦਾਨ ਕੈਂਪ ਲਾਕੇ ਹੀ ਪੂਰੀ ਕੀਤੀ ਜਾ ਸਕਦੀ ਹੈ।ਡਾ.ਘੰਡ ਨੇ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਧਰਤੀ ਦੇ ਪਾਣੀ ਦਾ ਪੱਧਰ ਦਿਨੋ ਦਿਨ ਨੀਵਾਂ ਹੁੰਦਾ ਜਾ ਰਿਹਾ ਹੈ ਇਸ ਲਈ ਮੀਹ ਦੇ ਪਾਣੀ ਨੂੰ ਇੱਕਠਾ ਕਰਕੇ ਉਸ ਨੂੰ ਧਰਤੀ ਵਿੱਚ ਭੇਜਣ ਹਿੱਤ ਸੋਕਪਿੱਟ ਬਣਾਏ ਜਾਣ ਜਿਸ ਲਈ ਜਿਲ੍ਹਾ ਪ੍ਰੀਸ਼ਦ ਮਾਨਸਾ ਅਤੇ ਮਗਨਰੇਗਾ ਦੇ ਅਧਿਕਾਰੀਆਂ ਨਾਲ ਸਪੰਰਕ ਕੀਤਾ ਜਾ ਸਕਦਾ ਹੈ।ਉਹਨਾਂ ਕਿਹਾ ਕਿ ਇਸ ਸਬੰਧੀ ਜਿਲੇ ਦੇ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਪਾਣੀ ਦੀ ਬੱਚਤ ਕਰਨ ਸਬੰਧੀ ਵੱਖ ਵੱਖ ਵਿਭਾਗਾਂ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਮੁਹਿੰਮ ਸਫਲਤਾ ਪੂਰਵਕ ਚਲ ਰਹੀ ਹੈ।
ਸਰਬਸਾਝਾਂ ਸ਼ਹੀਦ ਉਧਮ ਸਿੰਘ ਕਲੱਬ ਹੀਰਕੇ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਅਤੇ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਵਲੰਟੀਅਰ ਮਨੋਜ ਕੁਮਾਰ,ਮਨਪ੍ਰੀਤ ਕੌਰ ਅਤੇ ਮੰਜੂ ਰਾਣੀ ਵੱਲੋਂ ਇਸ ਮੋਕੇ ਪਿੰਡ ਦੀਆਂ ਸਾਝੀਆਂ ਥਾਵਾਂ ਤੇ ਪਾਣੀ ਦੀ ਬੱਚਤ ਅਤੇ ਉਸ ਦੀ ਸਚੁੱਜੀ ਵਰਤੋਂ ਕਰਨ ਸਬੰਧੀ ਸਟਿੱਕਰ ਵੀ ਲਗਾਏ ਗਏ।
ਇਸ ਖੂਨਦਾਨ ਕੈਂਪ ਨੂੰ ਲਾਉਣ ਅਤੇ ਖੂਨਦਾਨੀਆਂ ਨੂੰ ਪ੍ਰੇਰਿਤ ਕਰਨ ਹਿੱਤ ਕਲੱਬ ਦੇ ਆਗੂ ਤੋਤਾ ਸਿੰਘ ਹੀਰਕੇ,ਗੁਰਪ੍ਰੀਤ ਸਿੰਘ,ਅਮਨਦੀਪ ਸਿੰਘ,ਮਨਿੰਦਰ ਸ਼ਰਮਾਂ,ਸੁਬੇਗ ਸਿੰਘ,ਰਜਿੰਦਰ ਸਿੰਘ,ਸੁਖਵੰਤ ਸਿੰਘ,ਕੁਲਦੀਪ ਸਿੰਘ ਬੰਟੀ ਅਰਸ਼ਦੀਪ ਸਿੰਘ,ਯਾਦਵਿੰਦਰ ਸਿੰਘ.ਅਮਨਦੀਪ ਸਿੰਘ ਕਾਲਾ ਨੇ ਆਪਣਾ ਯੋਗਦਾਨ ਪਾਇਆ ਅਤੇ ਖੁਦ ਖੂਨਦਾਨ ਵੀ ਕੀਤਾ।

NO COMMENTS