*ਡਾ.ਬੀ.ਆਰ. ਅੰਬੇਦਕਰ ਭਵਨ ਵਿਖੇ ਤ੍ਰੈ ਭਾਸ਼ੀ ਕਵੀ ਦਰਬਾਰ ਲਗਾਇਆ*

0
11

ਮਾਨਸਾ, 29 ਜਨਵਰੀ:(ਸਾਰਾ ਯਹਾਂ/ਮੁੱਖ ਸੰਪਾਦਕ)
ਉਚੇਰੀ ਸਿੱਖਿਆ ਅਤੇ ਭਾਸ਼ਾ ਮੰਤਰੀ ਸ੍ਰ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ  ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ’ਤੇ ਜ਼ਿਲ੍ਹਾ ਭਾਸ਼ਾ ਦਫਤਰ ਮਾਨਸਾ ਵੱਲੋਂ ਡਾ. ਬੀ.ਆਰ ਅੰਬੇਦਕਰ ਭਵਨ ਵਿਖੇ ਤ੍ਰੈ-ਭਾਸ਼ੀ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਕਵੀ ਸੁਖਚਰਨ ਸੱਦੇਵਾਲੀਆ ਅਤੇ ਮੁੱਖ ਮਹਿਮਾਨ ਵਜੋਂ ਸਮਾਜ ਸੇਵੀ ਬਿੱਕਰ ਮਘਾਣੀਆਂ ਅਤੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਗੁਰਮੇਲ ਕੌਰ ਜੋਸ਼ੀ ਸ਼ਾਮਲ ਹੋਏ।
ਹਾਜ਼ਰੀਨ ਦਾ ਸੁਆਗਤ ਕਰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ ਨੇ ਭਾਸ਼ਾ ਵਿਭਾਗ ਦੇ ਕਾਰਜਾਂ ਅਤੇ ਸਕੀਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਕਵੀ ਦਰਬਾਰ ਵਿੱਚ ਬਲਰਾਜ ਨੰਗਲ, ਅੰਮ੍ਰਿਤ ਸਮਿਤੋਜ, ਕੁਲਵਿੰਦਰ ਬੱਛੋਆਣਾ, ਸੁਖਵਿੰਦਰ ਰਾਜ, ਹੰਸ ਰਾਜ ਮੋਫਰ,ਯੋਗਿਤਾ ਜੋਸ਼ੀ, ਜਸਵਿੰਦਰ ਚਾਹਲ, ਗੁਰਜੰਟ ਚਾਹਲ, ਰਾਜਿੰਦਰ ਹੈਪੀ, ਜਗਤਾਰ ਲਾਡੀ, ਸਿੰਮੀ ਬਾਂਸਲ,ਪ੍ਰੇਮ ਕੁਮਾਰ ਸ਼ਰਮਾ, ਬਲਵੀਰ ਅਗਰੋਹੀਆ, ਦਿਲਬਾਗ ਰਿਉਂਦ, ਕੁਲਦੀਪ ਦਾਤੇਵਾਸ, ਬੂਟਾ ਸਿੰਘ ਮਾਨ, ਕੁਲਦੀਪ ਚੌਹਾਨ, ਜੋਗਿੰਦਰ ਕੌਰ ਅਗਨੀਹੋਤਰੀ, ਵੀਰਪਾਲ ਕੌਰ, ਬੂਟਾ ਸਿੰਘ ਮਾਨ ਇਕਬਾਲ ਉੱਭਾ ਅਤੇ ਦਰਸ਼ਨ ਜੋਗਾ, ਮਨਜਿੰਦਰ ਮਾਖਾ ਨੇ ਆਪੋ ਆਪਣੀਆਂ ਕਵਿਤਾਵਾਂ ਨਾਲ ਸਰੋਤਿਆਂ ਨੂੰ ਕੀਲਿਆ।
ਕਵੀ ਦਰਬਾਰ ਦਾ ਮੰਚ ਸੰਚਾਲਨ ਜਗਜੀਵਨ ਆਲੀਕੇ ਨੇ ਕੀਤਾ। ਸਭ ਦਾ ਧੰਨਵਾਦ ਕਰਦਿਆਂ ਵਿਭਾਗ ਦੇ ਖੋਜ ਅਫ਼ਸਰ ਸ਼ਾਇਰ ਗੁਰਪ੍ਰੀਤ ਨੇ ਕਿਹਾ ਕਿ ਕਵਿਤਾ ਮਨੁੱਖ ਦੇ ਦੁੱਖ ਸੁੱਖ ਨੂੰ ਦਰਸਾਉਂਦੀ ਹੋਈ ਸਮਾਜ ਨੂੰ ਸੰਵੇਦਨਸ਼ੀਲ ਬਣਾਉਂਦੀ ਹੈ।
ਇਸ ਕਵੀ ਦਰਬਾਰ ਵਿੱਚ ਆਪ ਦੇ ਇਸਤਰੀ ਵਿੰਗ ਦੇ ਪ੍ਰਧਾਨ ਸ੍ਰੀਮਤੀ ਪਰਮਜੀਤ ਕੌਰ, ਇੰਦਰਜੀਤ ਉਭਾ, ਜਗਤਾਰ ਔਲਖ, ਅਮਨਦੀਪ ਵਾਂਦਰ, ਅਮੋਲਕ ਡੇਲੂਆਣਾ, ਪਰਾਗ ਰਾਜ, ਹਰਦੀਪ ਸਿੱਧੂ, ਅੰਮ੍ਰਿਤਪਾਲ ਸਿੰਘ, ਤਰਸੇਮ ਸੇਮੀ ਅਤੇ ਜੀਤ ਦਹੀਆ ਨੇ ਵੀ ਸ਼ਿਰਕਤ ਕੀਤੀ।

NO COMMENTS