ਫਗਵਾੜਾ 10 ਦਸੰਬਰ (ਸਾਰਾ ਯਹਾਂ/ਸ਼ਿਵ ਕੋੜਾ) ਡਾ. ਬੀ.ਆਰ ਅੰਬੇਡਕਰ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਪਿੰਡ ਗੰਢਵਾਂ ਵਲੋਂ ਬਲੱਡ ਸੈਂਟਰ ਆਫ ਅਰਥੋਨੋਵਾ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਬਾਬਾ ਸਾਹਿਬ ਡਾ. ਬੀ.ਆਰ ਅੰਬੇਡਕਰ ਜੀ ਦੇ ਪ੍ਰੀ-ਨਿਰਵਾਣ ਦਿਵਸ ਨੂੰ ਸਮਰਿਪਤ ਦੂਸਰਾ ਖੂਨਦਾਨ ਕੈਂਪ ਪਿੰਡ ਗੰਢਵਾਂ ਵਿਖੇ ਲਗਾਇਆ ਗਿਆ, ਇਸ ਮੌਕੇ ਮਨਜੀਤ ਮਾਨ ਸਰਪੰਚ, ਹਰਵਿੰਦਰ ਕੁਮਾਰ ਪੰਚ, ਇਕਬਾਲ ਸਿੰਘ ਗੰਢਮ ਪੰਚ, ਹਰਜੀਤ ਸਿੰਘ ਪੰਚ, ਦਰਸ਼ਨਾ ਪੰਚ, ਰਾਣੀ ਪੰਚ, ਰਾਜ ਰਾਣੀ ਪੰਚ, ਤੀਰਥ ਕੌਰ ਪੰਚ, ਜਸਵਿੰਦਰ ਕੁਮਾਰ ਸਾਬਕਾ ਸਰਪੰਚ, ਮਨਜਿੰਦਰ ਕੁਮਾਰ ਫਰਾਂਸ, ਮਨਦੀਪ ਕੁਮਾਰ ਯੂ.ਐਸ.ਏ., ਮਨਜਿੰਦਰ ਕੁਮਾਰ ਅਤੇ ਹੋਰ ਮੋਹਤਬਰ ਵਿਅਕਤੀ ਹਾਜਰ ਸਨ। ਇਸ ਮੌਕੇ ਡਾ. ਬੀ.ਆਰ ਅੰਬੇਡਕਰ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਗੰਢਵਾਂ ਅਤੇ ਗੁਰੂ ਰਵਿਦਾਸ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਕਮੇਟੀ ਮੈਂਬਰ ਵੀ ਹਾਜਰ ਸਨ। ਇਸ ਖੂਨਦਾਨ ਕੈਂਪ ਵਿਚ 40 ਦੇ ਕਰੀਬ ਲੋਕਾਂ ਨੇ ਭਾਗ ਲਿਆ ਅਤੇ ਖੂਨਦਾਨ ਕੀਤਾ। ਸਮੂਹ ਗ੍ਰਾਮ ਪੰਚਾਇਤ ਪਿੰਡ ਗੰਢਵਾਂ ਅਤੇ ਸਮੂਹ ਕਮੇਟੀ ਮੈਂਬਰ ਅੰਬੇਡਕਰ ਸੁਸਾਇਟੀ ਗੰਢਵਾਂ ਵਲੋਂ ਖੂਨਦਾਨ ਕਰਨ ਵਾਲੇ ਨੌਜਵਾਨਾਂ, ਵਿਅਕਤੀਆਂ ਅਤੇ ਔਰਤਾਂ ਦਾ ਸਨਮਾਨ ਕੀਤਾ ਗਿਆ ਅਤੇ ਤਹਿਦਿਲੋ ਧੰਨਵਾਦ ਕੀਤਾ ਗਿਆ। ਇਸ ਵਿਸ਼ੇਸ਼ ਮੌਕੇ ਤੇ ਪਿੰਡ ਗੰਢਵਾਂ ਦੇ ਨੌਜਵਾਨ ਰੋਹਿਤ ਕੁਮਾਰ ਦਾ ਪਾਵਰ ਲਿਫਟਿੰਗ ਵਿੱਚ ਜਿਲ੍ਹਾ ਪੱਧਰ ਤੇ ਗੋਲਡ ਮੈਡਲ ਅਤੇ ਸਟੇਟ ਪੱਧਰ ਤੇ ਸਿਲਵਰ ਮੈਡਲ ਲੈ ਕੇ ਆਉਣ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ।