*ਡਾ ਨਰਿੰਦਰ ਭਾਰਗਵ ਜੋ ਮੌਜੂਦਾ ਸਮੇ SSP ਵਿਜੀਲੈਂਸ ਜੋਨ ਬਠਿੰਡਾ ਤੈਨਾਤ ਹਨ । ਅਜ IPS ਕੈਡਰ ਵਿੱਚ ਪਰਮੋਟ ਹੋ ਗਏ ਹਨ*

0
336

ਮਾਨਸਾ 06ਅਪ੍ਰੈਲ (ਸਾਰਾ ਯਹਾਂ/ਮੁੱਖ ਸੰਪਾਦਕ)ਮਾਨਸਾ ਜਿਲੇ ਦੇ ਸਾਬਕਾ SSP ਡਾ ਨਰਿੰਦਰ ਭਾਰਗਵ ਜੋ ਮੌਜੂਦਾ ਸਮੇ SSP ਵਿਜੀਲੈਂਸ ਜੋਨ ਬਠਿੰਡਾ ਤੈਨਾਤ ਹਨ । ਅਜ IPS ਕੈਡਰ ਵਿੱਚ ਪਰਮੋਟ ਹੋ ਗਏ ਹਨ । ਉਹਨਾ ਦੁਆਰਾ ਮਾਨਸਾ ਜਿਲੇ ਵਿੱਚ SSP ਵਜੋ ਤੈਨਾਤੀ ਦੁਰਾਣ ਇਮਾਨਦਾਰੀ , ਦੇਲਾਰਾਨਾ ਅਤੇ ਤਨਦੇਹੀ ਨਾਲ ਨਿਭਾਈ ਡਿਉਟੀ ਲਈ ਮਾਨਸਾ ਵਾਸੀ ਯਾਦ ਕਰਦੇ ਹਨ । ਉਹਨਾ ਕਰੋਨਾ ਦੁਰਾਣ ਜਿਥੇ ਕਰੋਨਾ ਮਹਾਮਾਰੀ ਤੇ ਕਾਬੂ ਪਾਉਣ ਵਿਚ ਮਾਨਸਾ ਜਿਲੇ ਨੂੰ ਦੇਸ਼ ਭਰ ਵਿੱਚ ਅਵਲ ਰਖੇ ਉੱਥੇ ਹੀ ਧਰਾਤਲ ਤੇ ਕੰਮ ਕਰਦੇ ਉਸ ਸਮੇ ਕਿਸਾਨਾ ਦੀਆ ਸਬਜੀਆ ਅਤੇ ਫਸਲਾ ਨੰ ਖੇਤਾ ਵਿੱਚੋ ਜਾਕੇ ਚਕਵਾਏ। ਇਸ ਤੋ ਇਲਾਵਾ ਉਹਨਾ ਵਲੋ ਸਮਾਜਿਕ, ਧਾਰਮਿਕ, ਕਿਸਾਨ ਜੰਥੇਬੰਦੀਆ ਨੂੰ ਹਮੇਸ਼ਾ ਨਾਲ ਲਾ ਕੇ ਮਾਨਸਾ ਜਿਲੇ ਵਿੱਚ ਬੇਹਤਰੀਨ ਪ੍ਰਸ਼ਾਸਨ ਦਿੱਤਾ ਉਹਨਾ ਦੇ IPS ਕੈਡਰ ਵਿੱਚ ਪਰਮੋਟ ਹੋਣ ਤੇ ਮਾਨਸਾ ਜਿਲੇ ਦੇ ਲੌਕਾ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਉਹਨਾ ਦੇ IPS ਕੈਡਰ ਵਿਚ ਪਰਮੋਟ ਹੌਣ ਤੇ ਗੁਰਲਾਭ ਸਿੰਘ ਮਾਹਲ ਐਡਵੋਕੇਟ ਆਗੂ ਸੰਵਿਧਾਨ ਬਚਾਉ ਮੰਚ, ਵਿਕਰਮਜੀਤ ਮੋਫਰ ਚੇਅਰਮੈਨ ਜਿਲ਼ਾ ਪਰਿਸ਼ਦ, ਬਲਵਿੰਦਰ ਸਿੰਘ ਕਾਕਾ ਸਾਬਕਾ ਪ੍ਰਧਾਨ ਨਗਰ ਕੌਂਸਲ, ਪ੍ਰਧਾਨ ਸਰੰਪਚ ਯੂਨੀਅਨ ਜਗਦੀਪ ਸਿੰਘ, ਸਰੰਪਚ ਪਰਮਜੀਤ ਸਿੰਘ, ਗੁਰਵਿੰਦਰ ਸਿੰਘ ਬੀਰੋਕੇ,ਬਲਦੇਵ ਸਿੰਘ ਰੜ, , ਕਿਸ਼ਨ ਚੰਦ ਗਰਗ ਪ੍ਰਧਾਨ ਬਾਰ ਐਸੋਸੀਏਸ਼ਨ ਮਾਨਸਾ , ਪਰਮਿੰਦਰ ਸਿੰਘ ਬੈਹਣੀਵਾਲ ਪ੍ਰਧਾਨ ਲੀਗਲ ਸੈਲ ਕਾਂਗਰਸ, ਪਿਥੀਪਾਲ ਸਿੰਘ ਸਿੱਧੂ ਮੈਂਬਰ ਡਿਸਪਲੇਨ ਕੰਮੇਟੀ ਪੰਜਾਬ ਅਤੇ ਹਰਿਆਣਾ ਬਾਰ ਐਸੋਸੀਏਸ਼ਨ, ਲਲਿਤ ਸ਼ਰਮਾ ,ਜਸਪਾਲ ਸਰਮਾ ਬਹਿਮਣ ਸਭਾ ਨੇ ਖੁਸ਼ੀ ਪ੍ਰਗਟਾਈ ਜਾਰੀ ਕਰਤਾ ਗੁਰਲਾਭ ਸਿੰਘ ਮਾਹਲ 9815427114

NO COMMENTS