ਡਾ: ਧਰਮਿੰਦਰ ਸਪੋਲੀਆਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਸੈਨੇਟ ਮੈਂਬਰ ਲਗਾਏ ਜਾਣ ਤੇ ਮੁਲਾਜ਼ਮਾਂ ਵਿੱਚ ਖੁਸ਼ੀ ਦੀ ਲਹਿਰ

0
61

ਮਾਨਸਾ ,16 ਜੁਲਾਈ (ਸਾਰਾ ਯਹਾ/ਬਲਜੀਤ ਸ਼ਰਮਾਂ) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾਕਟਰ ਧਰਮਿੰਦਰ ਸਿੰਘ ਸਪੋਲੀਆਂ ਨੂੰ ਸੈਨੇਟ ਮੈਂਬਰ ਲਗਾਏ ਜਾਣ ਤੇ ਪਾਵਰਕਾਮ ਦੇ ਮੁਲਾਜ਼ਮਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਜਿੰਨਾਂ ਦੀ ਮਿਹਨਤ ਸਦਕਾ ਪਾਵਰਕਾਮ ਵਿੱਚ ਕੰਮ ਕਰਦੇ 281/13 ਵਾਲੇ 1000 ਲਾਈਮੈਨਾਂ ਨੂੰ ਰੈਗੂਲਰ ਕਰਵਾਇਆ ਗਿਆ। ਇਸ ਸਮੇਂ ਮੁਲਾਜ਼ਮਾਂ ਨੇ ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਸਭਾ ਮੈਂਬਰ ਮਹਾਂਰਾਣੀ ਪਰਨੀਤ ਕੌਰ ਦੀ ਪ੍ਰੰਸਸ਼ਾ ਕਰਦਿਆਂ ਧੰਨਵਾਦ ਵੀ ਕੀਤਾ ਗਿਆ।

          ਇਸ ਮੌਕੇ ਤੇ ਇੰਪਲਾਈਜ਼ ਫੈਡਰੇਸ਼ਨ ਦੇ ਸਰੱਕਲ/ਜੋਨ ਪ੍ਰਧਾਨ ਬਲਦੇਵ ਸਿੰਘ ਮੰਢਾਲੀ, ਗੁਰਦਰਸ਼ਨ ਸਿੰਘ ਸ਼ੂਸ਼ੀ ਟਾਹਲੀਆਂ (ਮੰਡਲ ਪ੍ਰਧਾਨ ਮਾਨਸਾ), ਵਰਿੰਦਰ ਲਾਡੀ ਸੱਕਤਰ, ਸੁਖਪ੍ਰੀਤ ਸਿੰਘ ਕੈਸ਼ੀਅਰ, ਸਤਵੀਰ ਹਨੀ, ਗੁਰਦਿੱਤ ਸਿੰਘ, ਅਮਰੀਕ ਸਿੰਘ, ਸੁਰੇਸ਼ ਕੁਮਾਰ ਸਰਦੂਲਗੜ੍ਹ, ਹਾਕਮ ਸਿੰਘ ਝੁਨੀਰ, ਜਗਜੋਤ ਸਿੰਘ ਜੇ.ਈ. ਮੀਤ ਪ੍ਰਧਾਨ, ਅਮ੍ਰਿੰਤਪਾਲ ਸਿੰਘ ਜੋਈਆਂ, ਕਰਤਾਰ ਸਿੰਘ ਸੀਨੀਅਰ ਆਗੂ ਨੇ ਨਵ ਨਿਯੁਕਤ ਪਟਿਆਲਾ ਯੂਨੀਵਰਸਿਟੀ ਦੇ ਸੈਨੇਟ ਮੈਂਬਰ ਡਾ: ਧਰਮਿੰਦਰ ਸਿੰਘ ਸਪੋਲੀਆਂ ਨੂੰ ਵਧਾਈ ਦਿੱਤੀ ਗਈ ਅਤੇ ਮੁਲਾਜ਼ਮਾਂ ਦੀਆਂ ਰਹਿੰਦੀਆਂ ਮੰਗਾਂ ਪੈਬੈਡ ਅਤੇ ਪੈ ਕਮਿਸ਼ਨਰ ਦੀ ਰਿਪੋਰਟ ਜਲਦੀ ਲਾਗੂ ਕਰਾਉਣ ਲਈ ਕੈਪਟਨ ਅਮਰਿੰਦਰ ਸਿੰਘ ਅਤੇ ਮਹਾਂਰਾਣੀ ਪਰਨੀਤ ਕੌਰ ਅਤੇ ਕੈਪਟਨ ਸੰਦੀਪ ਸਿੰਘ ਸਿੱਧੂ (ਓ.ਐਸ.ਡੀ.), ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕਰਕੇ ਮੁਲਾਜ਼ਮਾਂ ਦੀ ਮੰਗਾਂ ਹੱਲ ਕਰਵਾਈਆਂ ਜਾਣ।

NO COMMENTS