ਮਾਨਸਾ 09 ਫਰਵਰੀ (ਸਾਰਾ ਯਹਾਂ/ਮੁੱਖ ਸੰਪਾਦਕ) ਬਾਬਾ ਸਾਹਿਬ ਨੇ ਕਿਹਾ ਸੀ , ਮੈਂ ਦੁਨੀਆ ਦੇ ਸਾਰੇ ਧਰਮਾਂ ਬਾਰੇ ਪੜ੍ਹਾਈ ਕੀਤੀ ਅਤੇ ਹੁਣ, ਯਕੀਨਨ ਮੈਂ ਇੱਕ ਆਖਰੀ ਨਿਰਨੇ, (ਯੁਕਤਿ) ਤੇ ਪਹੁੰਚ ਗਿਆ ਹਾਂ, ਇਸ ਉੱਤੇ ਹੀ ਭਰੋਸਾ ਕੀਤਾ ਜਾ ਸਕਦਾ ਹੈ, ਨਾਂ ਕਿ ਕਿਸੇ ਨੇ ਉਸ ਦੇ ਬਾਰੇ ਕੀ ਕਿਹਾ ਹੈ, ਉਹ ਕਿਹੜਾ ਧਰਮ ਅਪਣਾਉਣਾ ਚਾਹੁੰਦੇ ਸਨ, ਇਸ ਦੇ ਸਬੰਧ ਵਿੱਚ ਵੱਖ ਵੱਖ ਲਿਖਾਰੀਆਂ ਅਤੇ ਹੋਰ ਲੋਕਾਂ ਦੁਆਰਾ ਉਪਲਭਦ ਦਸਤਾਵੇਜਾਂ ਨਾਲ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਡਾ. ਅੰਬੇਡਕਰ ਸਿੱਖ ਧਰਮ ਅਪਣਾਉਣਾ ਚਾਹੁੰਦੇ ਸਨ, ਪਰ ਕੁੱਝ ਸਿੱਖ ਅਤੇ ਹਿੰਦੂ ਆਗੂਆਂ ਦੇ ਰੋਕਣ ਕਾਰਨ ਉਹਨਾਂ ਨੇ ਸਿੱਖ ਨਹੀਂ ਧਰਮ ਅਪਣਾ ਸਕੇ।
ਸਾਡਾ ਮੰਨਣਾ ਹੈ ਇਹ ਡਾ. ਅੰਬੇਡਕਰ ਦੇ ਅਕਸ਼ ਨੂੰ ਢਾਹ ਲਾਉਣ ਅਤੇ ਖਾਸ ਨੇਤਾਵਾਂ ਦੇ ਅੱਗੇ ਗੋਡੇ ਟੇਕ ਦੇਣਾ ਵਾਲਾ, ਹੋਰਾਂ ਨੇਤਾਵਾਂ ਨੂੰ ਤਾਕਤਵਰ ਅਤੇ ਡਾ. ਅੰਬੇਡਕਰ ਨੂੰ ਕਮਜ਼ੋਰ ਨੇਤਾ ਸਿੱਧ ਕਰ ਦੇਣ ਦੀ ਕੋਸ਼ਿਸ਼ ਕਰਨ ਵਾਲਾ ਨਿਹਾਇਤ ਗਲਤ ਪ੍ਰਚਾਰ ਦਾ ਹਿੱਸਾ ਕਿਹਾ ਜਾ ਸਕਦਾ ਹੈ।
ਡਾ. ਅੰਬੇਡਕਰ ਆਪਣੇ ਦ੍ਰਿੜ ਇਰਾਦੇ ਸਬੰਧੀ ਬਿਆਨ ਕਰਦੇ ਭਾਸ਼ਨਾਂ ਦੌਰਾਨ ਕਈ ਵਾਰ ਕਿਹਾ ਕਰਦੇ ਸਨ, “ਮੈਂ ਕੋਈ ਕੱਚੀ ਮਿੱਟੀ ਦਾ ਬਣਿਆ ਡਲ਼੍ਹਾ ਨਹੀਂ ਜੋ ਮਾਮੂਲੀ ਪਾਣੀ ਪੈ ਜਾਣ ਨਾਲ ਖੁਰ ਜਾਵਾਂਗਾ! ਮੈਂ ਇੱਕ ਅਜਿਹਾ ਭਾਰੀ ਪੱਧਰ ਹਾਂ ਜਿਸ ਨੂੰ ਦੇਖ ਕੇ ਨਦੀਆਂ ਵੀ ਰਾਹ ਬਦਲ ਲੈਂਦੀਆਂ ਹਨ”! ਅਜਿਹਾ ਉਹਨਾਂ ਨੇ ਅਨੇਕਾਂ ਬਾਰ ਕਰ ਕੇ ਵੀ ਦਿਖਾਇਆ।
ਡਾ. ਅੰਬੇਡਕਰ ਦੀ ਸ਼ਖ਼ਸੀਅਤ ਦੀ ਉਧਾਰਨ 1930 ਵਿੱਚ ਲੰਡਨ ਦੇ ਪਹਿਲੀ ਗੋਲਮੇਜ਼ ਕਾਨਫਰੰਸ ਵਿੱਚ ਦਿੱਤੇ ਭਾਸ਼ਨ ਦੀ ਦਿੱਤੀ ਜਾ ਸਕਦੀ ਹੈ। ਜਿਸ ਵਿੱਚ ਭਾਰਤ ਦੇ ਵੱਡੇ ਵੱਡੇ ਰਾਜੇ, ਰਜਵਾੜੇ, ਨਵਾਬ, ਅਮੀਰ, ਨੇਤਾ, ਕਾਰਖਾਨੇਦਾਰ, ਕਾਰੋਬਾਰੀ, ਬੁੱਧੀਜੀਵੀ ਅਤੇ ਅੰਗਰੇਜ ਸਰਕਾਰ ਦੇ ਵੱਡੇ ਨੁਮਾਇੰਦੇ ਹਾਜ਼ਰ ਸਨ। ਕਾਨਫਰੰਸ ਦੀ ਪ੍ਰਧਾਨਗੀ ਵਿਸ਼ਵ ਦਾ ਸਭ ਤੋਂ ਤਾਕਤਵਰ ਮਨੁੱਖ ਇੰਗਲੈਂਡ ਪ੍ਰਧਾਨਮੰਤਰੀ ਰਾਮਸੇ ਮੈਕਡੋਨਾਲਡ ਕਰ ਰਹੇ ਸਨ। ਜਿਸ ਦਾ ਦੁਨੀਆਂ ਦੇ ਅੱਧੇ ਦੇਸ਼ਾਂ ਉੱਤੇ ਰਾਜ ਸੀ ਅਤੇ ਐਨਾ ਵੱਡਾ ਰਾਜ ਕਿ ਜਿਸ ਰਾਜ ਵਿਚ ਕਦੇ ਵੀ ਸੂਰਜ ਛੁੱਪਦਾ ਨਹੀਂ ਸੀ। ਅਜਿਹੀ ਸਭਾ ਵਿੱਚ ਮਹਿਜ 38-39 ਸਾਲ ਦੀ ਉਮਰ ਵਿੱਚ ਉਹਨਾ ਦੇ ਦਿੱਤੇ ਭਾਸ਼ਨ ਨੇ ਦੁਨੀਆਂ ਦੇ ਸਭ ਤੋਂ ਤਾਕਤਵਰ ਮਨੁੱਖ ‘ਰਾਮਸੇ ਮੈਕਡੋਨਾਲਡ’ ਦੀ ਨੀਂਦ ਉਡਾ ਦਿੱਤੀ ਸੀ ਕਿ ਉਹ ਉਸ ਰਾਤ ਨੂੰ ਸੌਂ ਨਹੀਂ ਸਕਿਆ ਉਹ ਰਾਤ ਭਰ ਸ਼ਿਗਾਰ ਪੀਂਦਾ ਆਪਣੀ ਬਾਲਕੋਨੀ ਵਿੱਚ ਘੁੰਮਦਾ ਰਿਹਾ, ਘਰ ਵਾਲਿਆਂ ਦੁਆਰਾ ਇਸ ਦਾ ਕਾਰਨ ਪੁੱਛਣ ਤੇ ਉਸ ਦਾ ਜਵਾਬ ਸੀ ਮੇਰੇ ਰਾਜ ਵਿੱਚ ਮੈਂ ਨਹੀਂ ਜਾਣਦਾ ਸੀ, ਕਿਸ ਤਰਾਂ ਨਾਲ ਨਾਂਇਨਸਾਫੀ ਹੋ ਰਹੀ ਹੈ, ਅੱਜ ਡਾ. ਅੰਬੇਡਕਰ ਨੇ ਮੇਰੀਆਂ ਅੱਖਾਂ ਖੋਲ ਦਿੱਤੀਆਂ ਹਨ।”
ਅਗਲੀ ਗੱਲ ਕਰੀਏ, ਤਾਂ ਇਹ ਪਹਿਲਾਂ ਤੋਂ ਹੀ ਤਹਿ ਸੀ ਕਿ 1946 ਦੀਆਂ ਚੋਣਾਂ ਦੇ ਬਾਅਦ ਬਣੀ ਸੰਸਦ ਨੇ ਭਾਰਤ ਦਾ ਨਵਾਂ ਸੰਵਿਧਾਨ ਬਣਾਉਣਾ ਸੀ। ਕਾਂਗਰਸ ਸਭ ਤੋਂ ਸ਼ਕਤੀਸ਼ਾਲੀ ਸੰਗਠਨ ਸੀ, ਉਹ ਚਾਹੁੰਦੇ ਸਨ ਕਿ ਨਵੇਂ ਸੰਵਿਧਾਨ ਬਣਾਉਣ ਵਿੱਚ ਕੋਈ ਹੋਰ ਦਖਲ ਨਾਂ ਦੇਵੇ ਅਤੇ ਇਸ ਰਾਹੀਂ ਉਹ ਭਵਿੱਖ ਦੇ ਭਾਰਤ ਵਿੱਚ ਆਪਣੀਆਂ ਸਾਰੀਆਂ ਮਨਮਰਜੀਆਂ ਪੂਰੀਆਂ ਕਰਨੀਆਂ ਚਾਹੁੰਦੇ ਸਨ। ਕਾਂਗਰਸੀਆਂ ਨੇ ਅਤੇ ਉਹਨਾਂ ਨਾਲ ਜੁੱੜੇ ਗੁਜਰਾਤੀ ਮਾਰਵਾੜੀ, ਸੇਠਾਂ, ਵੱਡੇ ਵੱਡੇ ਕਾਰਖਾਨੇਦਾਰਾਂ, ਰਾਜੇ, ਰਜਵਾੜਿਆਂ ਅਤੇ ਹੋਰ ਅਮੀਰਾਂ ਚੋਣਾਂ ਜਿੱਤਣ ਲਈ ਪਾਣੀ ਵਾਂਗ ਧਨ ਵਹਾ ਕੇ ਕਾਂਗਰਸ ਦੇ ਮਜਬੂਤ ਨੇਤਾ ਨੂੰ ਚੁੱਣ-ਚੁੱਣ ਕੇ ਸੰਸਦ ਵਿੱਚ ਪਹੁੰਚਾਇਆ ਸੀ। ਉਹਨਾਂ ਦਾ ਸਭ ਤੋਂ ਮੁੱਖ ਨਿਸ਼ਾਨਾ ਡਾ. ਅੰਬੇਡਕਰ ਨੂੰ ਸੰਸਦ ਵਿੱਚ ਦਾਖਲ ਹੋਣ ਤੋਂ ਰੋਕਣਾ ਵੀ ਸੀ। ਉਹਨਾਂ ਨੇ ਹਰ ਡਗ ਵਰਤ ਕੇ ਡਾ. ਅੰਬੇਡਕਰ ਨੂੰ ਇਸ ਦੇ ਇਕ ਸਮੇਂ ਰਹੇ ਸਹਾਇਕ ਦੇ ਕੋਲੋਂ ਹੀ ਹਰਵਾ ਦਿੱਤਾ ਸੀ। ਬਾਬਾ ਸਾਹਿਬ ਅਤੇ ਉਸ ਦੇ ਸਮਾਜ ਨੇ ਹਾਰ ਨਹੀਂ ਮੰਨੀ, ਬੰਗਾਲ ਤੋਂ ਚੁੱਣੇ ਸ਼ਾਂਸਦ ਜੋਗੇਂਦਰ ਨਾਥ ਮੰਡਲ ਨੇ ਅਸਤੀਫਾ ਦਿੱਤਾ ਅਤੇ ਉਸ ਦੇ ਹਲਕੇ ਤੋਂ ਜਿੱਤ ਕੇ ਉਹ ਸੰਸਦ ਦਿੱਚ ਦਾਖਲ ਹੋ ਗਏ ਸਨ।
ਇਸ ਤੋਂ ਪਹਿਲਾਂ ਕਾਂਗਰਸ ਦੇ ਤਾਕਤਵਰ ਨੇਤਾ ਬਲਵਭਾਈ ਪਟੇਲ ਨੇ ਕਹਿ ਦਿੱਤਾ ਸੀ ਕਿ ਭਾਰਤ ਦੀ ਸੰਸਦ ਦੀਆਂ ਖਿੜਕੀਆਂ ਹੀ ਨਹੀਂ, ਰੋਸ਼ਨਦਾਨ ਵੀ ਬੰਦ ਕਰ ਦਿੱਤੇ ਹਨ, ਹੁਣ ਕਿਸੇ ਵੀ ਤਰਾਂ ਡਾ. ਅੰਬੇਡਕਰ ਸੰਸਦ ਵਿੱਚ ਦਾਖਲ ਨਹੀਂ ਹੋ ਸਕਦਾ। ਡਾ. ਅੰਬੇਡਕਰ ਸੰਸਦ ਵਿੱਚ ਦਾਖਲ ਵੀ ਹੋਏ, ਕਾਨੂੰਨ ਮੰਤਰੀ ਵੀ ਬਣੇ, ਨਵਾਂ ਸੰਵਿਧਾਨ ਬਣਾਉਣ ਵਾਲੀ ਸਭਾ ਦੇ ਮੁਖੀ ਵੀ ਬਣੇ। ਇਹ ਉਹ ਸਮਾਂ ਸੀ ਜਦੋਂ ਉਹਨਾ ਦੇ ਸ਼ੰਘਰਸ਼ ਅੱਗੇ ਗੋਡੇ ਟੇਕਣਾ ਸਰਬਸ਼ਕਤੀਮਾਨ ਕਾਂਗਰਸ ਦੀ ਮਜਬੂਰੀ ਬਣ ਗਈ ਸੀ। ਜਿਸ ਇਲਾਕੇ ਵਿੱਚੋਂ ਉਹ ਜਿੱਤ ਕੇ ਆਏ ਸਨ ਬਟਵਾਰੇ ਕਾਰਨ ਉਹ ਹਲਕਾ ਪਾਕਿਸਤਾਨ ਵਿੱਚ ਜਾਣ ਬਾਅਦ ਡਾ. ਅੰਬੇਡਕਰ ਸੰਸਦ ਮੈਂਬਰ ਨਹੀਂ ਰਹੇ ਸਨ ਤਾਂ ਕਾਂਗਰਸ ਦੀ ਮਜਬੂਰੀ ਬਣੀ ਕਿ ਉਹਨਾਂ ਨੂੰ ਬੰਬੇ ਤੋਂ ਰਾਜਸਭਾ ਦਾ ਮੈਂਬਰ ਬਣਾ ਕੇ ਸੰਸਦ ਵਿੱਚ ਲਿਆਉਣਾ ਪਿਆ ਸੀ।
ਇਕ ਹੋਰ ਗੱਲ ਸਾਂਝੀ ਕਰਨੀ ਵੀ ਜਰੂਰੀ ਹੈ, ਭਾਰਤ ਦਾ ਹਿੰਦੂ ਧਰਮ ਭਾਰਤੀ ਦੇ ਅਛੂਤਾਂ ਦੇ ਗੁਲਾਮੀ, ਜਾਤੀਵਾਦੀ ਵਿਤਕਰੇ, ਉੱਚਨੀਚ ਅਤੇ ਅਨੇਕਾਂ ਅਸਮਾਨਤਾਵਾਂ ਦਾ ਜਨਮ ਦਾਤਾ ਹੈ, ਬਾਰ ਬਾਰ ਬਾਬਾ ਸਾਹਿਬ ਨੇ ਇਹ ਕਿਹਾ ਹੈ। ਹਿੰਦੂ ਧਰਮ ਦੇ ਗ੍ਰੰਥਾਂ, ਸਮ੍ਰਿਤੀ ਅਤੇ ਹੋਰ ਦਸਤਵੇਜ਼ਾਂ ਦੇ ਉਹਨਾਂ ਨੇ ਜਿਕਰ ਵੀ ਕੀਤਾ ਹੈ। ਡਾ. ਅੰਬੇਡਕਰ ਨੇ 1927 ਵਿੱਚ ਹਿੰਦੂ ਧਰਮ ਦੇ ਕਾਨੂੰਨਾਂ ਦੀ ਕਿਤਾਬ ਮਨੁਸਮ੍ਰਿਤੀ ਨੂੰ ਜਲ਼ਾਕੇ ਵੀ ਭਾਰਤੀ ਜਨਤਾ ਨੂੰ ਇਸ ਦਾ ਸੰਦੇਸ਼ ਦਿੱਤਾ ਸੀ।
ਹਿੰਦੂ ਧਰਮ ਦੇ ਇਸ ਕਰੂਪ ਚਿਹਰੇ ਨੂੰ ਸੁਧਾਰ ਕੇ ਮਾਨਵ ਸਮਾਨਤਾ ਸਥਾਪਿਤ ਕਰਨ ਲਈ ਪਿੱਛਲੇ 2000 ਸਾਲਾਂ ਤੋਂ ਅਨੇਕਾ ਮਾਨਵ ਸਮਾਨਤਾਵਾਦ ਦੇ ਪਥ ਦੇ ਰਾਹੀ, ਧਰਮ, ਧਰਮ ਗੁਰੂ, ਸੰਤ, ਸਮਾਜ ਸੇਵੀ ਅਤੇ ਹੋਰ ਰਹਿਬਰ ਕੋਸ਼ਿਸ਼ ਕਰਦੇ ਰਹੇ ਤਾਂ ਕਿ ਭਾਰਤ ਦੇ ਅਛੂਤ ਸਮਾਜ ਨੂੰ ਦਿਲ ਕੰਬਾਊ ਜੁਲਮਾਂ ਤੋਂ ਛੁਟਕਾਰਾ ਦਿਵਾ ਕੇ ਇਕ ਚੰਗੇ ਸਮਾਜ ਦੀ ਸਥਾਪਨਾ ਕੀਤੀ ਜਾ ਸਕੇ। ਕੁੱਝ ਕੁੱਝ ਪੰਥਾਂ, ਰਹਿਬਰਾਂ ਦੀਆਂ ਕੋਸ਼ਿਸ਼ਾਂ ਸਫਲ ਵੀ ਹੋਈਆਂ, ਸਧਾਰ ਦੇਖਣ ਨੂੰ ਮਿਲੇ। ਪਰ ਇਸ ਕੰਮ ਵਿੱਚ ਜੋ ਸਫਲਤਾ ਡਾ. ਅੰਬੇਡਕਰ ਨੂੰ ਮਿਲੀ ਉਸ ਦੇ ਅੱਗੇ ਸਾਰੇ ਛੋਟੇ ਪੈ ਜਾਂਦੇ ਹਨ।
1950 ਵਿੱਚ ਭਾਰਤ ਦੀ ਅਬਾਦੀ ਲਗਭਗ 35 ਕਰੋੜ ਸੀ, ਇਸ ਦੇ ਵਿੱਚ 7 ਕਰੋੜ ਲੋਕ ਉਹ ਸਨ ਜਿਹਨਾਂ ਅਛੂਤ ਅਪਵਿੱਤਰ ਮੰਨ ਕੇ ਉਹਨਾਂ ਦੇ ਸਾਰੇ ਮੁੱਢਲੇ ਮਨੁੱਖੀ ਅਧਿਕਾਰ ਖੋਹ ਕੇ ਉਹਨਾਂ ਦੇ ਵਿਕਾਸ ਦੇ ਸਾਰੇ ਰਾਹ ਹਿੰਦੂ ਕਾਨੂੰਨਾਂ ਰਾਹੀਂ 2000 ਸਾਲਾਂ ਤੱਕ ਬੰਦ ਕਰਕੇ ਰੱਖੇ ਹੋਏ ਸਨ। ਉਲੰਘਣਾ ਕਰਨ ਤੇ ਸਰੀਰ ਦੇ ਅੰਗ ਕੱਟ ਦੇਣਾ, ਜੀਭ ਕੱਟ ਦੇਣੀ, ਕੰਨਾਂ ਵਿੱਚ ਸ਼ੀਸ਼ਾ ਢਾਲ ਕੇ ਪਾ ਦੇਣਾ, ਚਰਖ਼ ਪੂਜਾ ਦੇ ਨਾਮ ਤੇ ਕਿਸੇ ਵੀ ਇਮਾਰਤ ਦੀ ਬੁਨਿਆਦ ਵਿੱਚ ਰਿਸ਼ਟ ਪੁਸ਼ਟ ਅਛੂਤ ਜਿੰਦਾ ਦਫਨ ਕਰ ਦੇਣਾ ਵਰਗੇ ਹਿੰਦੂ ਧਰਮੀ ਲੋਕਾਂ ਦੁਆਰਾ ਕਰਮ ਕਰਨਾ ਵਰਗੇ ਬਹੁਤ ਸਾਰੇ ਕਾਨੂੰਨਾਂ ਨੂੰ ਲਾਗੂ ਕਰਕੇ ਰਖਣਾ ਆਮ ਜਿਹੀ ਗੱਲ ਸੀ । ਅਜਿਹੇ ਹਾਲਾਤਾਂ ਵਿੱਚੋਂ ਕੱਢ ਕੇ ਉਹਨਾਂ 7 ਕਰੋੜ ਲੋਕਾਂ ਨੂੰ ਆਮ ਮਨੁੱਖੀ ਅਧਿਕਾਰ ਦੇ ਕੇ ਵਿਕਾਸ ਦੇ ਰਾਹ ਖੋਲ੍ਹ ਦੇਣ ਦਾ ਕੰਮ ਕਰਨ ਵਾਲੇ ਸਮੁੱਚੇ ਭਾਰਤ ਵਿੱਚ ਇਕੋ ਇਕ ਮਨੁੱਖ ਕੇਵਲ ਬਾਬਾ ਸਾਹਿਬ ਹੀ ਹੋਏ ਹਨ, ਉਹਨਾਂ ਦੇ ਇਸ ਕਰਮ ਦੇ ਅੱਗੇ ਸਾਰੇ ਛੋਟੇ ਪੈ ਜਾਂਦੇ ਹਨ। 26 ਜਨਵਰੀ 1950 ਨੂੰ ਭਾਰਤ ਦੇ ਨਵੇਂ ਸੰਵਿਧਾਨ ਲਾਗੂ ਹੋ ਜਾਣ ਨਾਲ 7 ਕਰੋੜ ਲੋਕਾਂ ਨੂੰ ਮਾਨਵ ਸਮਾਨਤਾ ਅਧਾਰਿਤ ਮੁੱਢਲੇ ਮਨੁੱਖੀ ਅਧਿਕਾਰ ਹਾਸਲ ਹੋਏ, ਵਿਕਾਸ ਦੇ ਰਾਹ ਖੁੱਲ੍ਹੇ।
ਅੱਜ ਬਾਬਾ ਸਾਹਿਬ ਦੇ ਬਣਾਏ ਸੰਵਿਧਾਨ ਦੇ ਅਛੂਤ ਸਮਾਜ ਤੋਂ ਅਨੁਸੂਚਿਤ ਵਰਗ ਬਣੇ ਸਮਾਜ ਲਈ ਵਿਕਾਸ ਦੇ ਰਾਹ ਖੁੱਲ਼ ਗਏ ਹਨ ਉਸ ਨਾਲ ਦਲਿਤ ਸਮਾਜ ਦੇ ਲੋਕ ਐਨੂੰ ਕੂ ਤਾਂ ਅਜ਼ਾਦ ਹੋ ਹੀ ਗਏ ਹਨ ਜਿਸ ਦੇ ਮਰਜੀ ਨੂੰ ਉਹ ਗੁਰੂ ਮੰਨੀ ਜਾਣ, ਜਿਸ ਦੇ ਮਰਜੀ ਪੈਰੋਕਾਰ ਬਣ ਜਾਣ, ਜਿਹੜੇ ਮਰਜੀ ਧਰਮ ਨੂੰ ਮੰਨ ਲੈਣ, ਜਿੰਨਾ ਮਰਜੀ ਪੜ੍ਹਨ ਅਤੇ ਤਰੱਕੀ ਕਰ ਲੈਣ। ਪਰ ਜੇ ਕਰ ਐਨੀਆਂ ਰਹਿਮਤਾਂ ਦੇਣ ਵਾਲੇ ਮਨੁੱਖ ਵੱਲ ਪਿੱਠ ਕਰ ਲੈਣਾ ਅਤੇ ਦਿਖਾਏ ਰਾਹ ਨੂੰ ਛੱਡ ਕੇ ਆਪਣੇ ਆਪ ਨੂੰ ਜਿਆਦਾ ਸਮਝਦਾਰ ਮੰਨ ਆਪਣੇ ਰਾਹ ਚਲਣਾ ਹੈ ਜਾ ਉਸ ਦੇ ਦਿਖਾਏ ਰਾਹ ਉੱਤੇ ਵੀ ਸ਼ੱਕ ਕਰਨਾ ਹੈ ਤਾਂ ਅਜਿਹੇ ਮਨੁੱਖ ਦੇ ਲਈ ਵਰਤਣ ਵਾਲੇ ਵਰਤਣ ਵਾਲੇ ਸ਼ਬਦ ਲਭਣਾ ਵੀ ਕਠਿਨ ਕੰਮ ਬਣ ਜਾਂਦਾ ਹੈ, ਕਿ ਉਹ ਕਿਸ ਪੱਧਰ ਦੇ ਇਨਸਾਨ ਹਨ।
ਅੱਜ ਅਨੁਸੂਚਿਤ ਵਰਗ ਵਿੱਚ ਜਨਮ ਦੇ ਬਾਅਦ ਬਾਬਾ ਸਾਹਿਬ ਦੇ ਰਹਿਮਤ ਕਰਨ ਬਣੇ ਡਾਕਟਰ, ਇੰਜੀਨੀਅਰ, ਨੇਤਾ, ਮੰਤਰੀ, ਸਾਂਸਦ, ਵਿਧਾਇਕ ਵੱਡੇ ਕਾਰੋਬਰੀ ਜੀਵਨ ਭਰ ਉਹ ਅਤੇ ਉਨਾਂ ਦੀ ਪਿਛਲੀ ਪੀੜ੍ਹੀ ਅਤੇ ਅਗਲੀ ਪੀੜ੍ਹੀ ਬਾਬਾ ਸਾਹਿਬ ਦੀ ਰਹਿਮਤਾਂ ਮਾਣਕੇ ਮੌਜ ਕਰ ਰਹੇ ਹਨ, ਦੇਖਦੇ ਹਾਂ ਬਹੁਤੇ ਲੋਕ 24 ਘੰਟੇ ਉਸੇ ਹੀ ਪ੍ਰਬੰਧ ਦਾ ਜੇ ਉਹਨਾ ਦੀ ਗੁਲਾਮੀ ਦਾ ਕਾਰਨ ਰਿਹਾ ਹੈ ਜਾਂ ਕਿਸੇ ਹੋਰ ਦਾ ਗੁਣਗਾਣ ਕਰਦੇ ਆਪਣੇ ਚੰਗੇ ਜੀਵਨ ਦਾ ਕਾਰਨ ਮੰਨ ਕੇ ਸ਼ੁਕਰ ਗੁਜਾਰੀ ਕਰਦੇ ਰਹਿੰਦੇ ਹਨ। ਅਣਪੜ੍ਹ ਕਰੇ ਤਾਂ ਅਣਜਾਣ ਮੰਨਿਆ ਜਾ ਸਕਦਾ ਹੈ ਪੜ੍ਹੇ ਲਿਖੇ ਅਤੇ ਉੱਚ ਔਹਦੇਦਾਰ ਅਤੇ ਰਾਸ਼ਟਰਪਤੀ ਤੱਕ ਦੇ ਐਸਸੀ ਐਸਟੀ ਲੋਕ ਇਹ ਕਰਨ, ਉਹਨਾ ਲਈ ਕੀ ਸ਼ਬਦ ਵਰਤੇ ਜਾਣ ਸਮਝਣਾ ਔਖਾ ਹੈ। ਅਜਿਹੇ ਵਰਗ ਦੇ ਲੋਕਾਂ ਦੇ ਭਵਿੱਖ ਦੀਆਂ ਪੀੜ੍ਹੀਆਂ ਨੂੰ ਗੁਲਾਮ ਬਣਨ ਤੋ ਕੋਈ ਨਹੀਂ ਰੋਕ ਸਕਦਾ।
ਭਾਰਤੀ ਅਸਮਾਨਤਾਵਾਦੀ ਲੋਕਾਂ ਦੀ ਕੋਸ਼ਿਸ਼ ਹੋਰਨਾ ਰਹਿਬਰਾਂ ਵਾਂਗ ਡਾ. ਅੰਬੇਡਕਰ ਨੂੰ ਵੀ ਕੇਵਲ ਪੂੱਜਣ ਦੇ ਯੋਗ ਮਨੁੱਖ ਬਣਾਉਣ ਦੀ ਕੋਸ਼ਿਸ਼ ਚਲ ਰਹੀ ਹੈ। ਇਸੇ ਕਾਰਨ ਉਹਨਾਂ ਦੇ ਵਿਚਾਰਾਂ ਅਤੇ ਫਿਲਾਸਫੀ ਨੂੰ ਬੰਦ ਕਿਤਾਬਾਂ ਤੱਕ ਸੀਮਿਤ ਰੱਖ ਕੇ ਅਤੇ ਫੋਟੋਆਂ ਲਾਉਣ ਤੱਕ ਦੇ ਪ੍ਰਚਾਰ ਤੱਕ ਸੀਮਿਤ ਕਰ ਦਿੱਤਾ ਗਿਆ ਹੈ। ਸਰਕਾਰਾਂ ਉਹਨਾਂ ਦਿਖਾਏ ਰਾਹ ਨੂੰ ਸਕੂਲਾਂ ਕਾਲਿਜਾਂ ਦੇ ਸਲੇਬਸਾਂ ਵਿੱਚ ਬਣਦਾ ਯੋਗ ਸਥਾਨ ਨਾਂ ਦੇ ਕੇ ਨਵੀਂ ਪੀੜ੍ਹੀ ਨੂੰ ਉਸ ਦੇ ਦਿਖਾਏ ਰਾਹ ਤੋਂ ਦੂਰ ਰੱਖਣ ਦੀ ਸੋਚੀ ਸਮਝੀ ਚਾਲ ਹੈ। ਇਸ ਦੇ ਕਾਰਨ ਹੀ ਆਏ ਦਿਨ ਬਾਬਾ ਸਾਹਿਬ ਦੀ ਵਿਚਾਰਧਾਰਾ ਤੋਂ ਅਣਜਾਣ ਲੋਕ ਉਹਨਾਂ ਦੇ ਬੁੱਤਾਂ ਦਾ ਅਪਮਾਨ ਕਰਦੇ ਰਹਿੰਦੇ ਹਨ।
ਬਾਬਾ ਸਾਹਿਬ ਨੇ ਲੰਕਾ ਵਿੱਚ ਭਾਸ਼ਨ ਦਿੰਦੇ 1950 ਵਿੱਚ ਕਿਹਾ ਸੀ, ““ਸਿਲੋਨ (ਲੰਕਾ) ਬੌਧ ਧਰਮੀਆਂ ਦਾ ਦੇਸ਼ ਹੈ। ਬੌਧ ਧਰਮ ਅਪਨਾਉਣ ਵਿੱਚ ਹੀ ਅਸਪ੍ਰਸ਼ਤਾ ਦੀ ਮੁਕਤੀ ਦਾ ਮਾਰਗ ਹੈ। ਇਸ ਗੱਲ ਦਾ ਮੈਨੂੰ ਪੂਰਾ ਯਕੀਨ ਹੈ, ਇਸ ਲਈ ਮੈਨੂੰ ਲੱਗਦਾ ਹੈ ਕਿ ਤੁਸੀਂ ਇੱਕ ਤਰ੍ਹਾਂ ਨਾਲ ਸੁਭਾਗਸ਼ਾਲੀ ਦੇਸ਼ ਵਿੱਚ ਰਹਿ ਰਹੇ ਹੋ। ਸਿਲੋਨ ਦੀ ਬੌਧ ਧਰਮੀ ਜਨਤਾ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਕਿ ਅਸਪ੍ਰਸ਼ ਵਰਗ ਦੇ ਬੰਧੂਆਂ ਨੂੰ ਤੁਸੀਂ ਮਨੋਂ ਜੋੜ ਕੇ ਬੌਧ ਧਰਮ ਵਿੱਚ ਸ਼ਾਮਲ ਕਰ ਲਵੋ ਅਤੇ ਅਪਣਾਓ, ਬੱਚਿਆਂ ਦੀ ਤਰ੍ਹਾਂ ਉਹਨਾਂ ਦੇ ਹਿਤਾਂ ਦੀ ਸੁਰੱਖਿਆ ਕਰੋ।”
“ਕੇਵਲ ਸਿਲੋਨ ਦੇ ਬਾਰੇ ਬੋਲਿਆ ਜਾਵੇ ਤਾਂ, ਮੈਂ ਕਹੂੰਗਾ ਕਿ ਸਿਲੋਨ ਬੌਧ ਧਰਮ ਦਾ ਦੇਸ਼ ਹੋਣ ਕਾਰਨ ਇੱਥੇ ‘ਅਸਪ੍ਰਸ਼ਤਾ ਦਾ ਸੰਗਠਨ’ ਬਣਾ ਕੇ ਤੁਹਾਨੂੰ ਇੱਥੇ ਅਲੱਗ ਹੋ ਕੇ ਸੰਗਠਿਤ ਹੋਣ ਦੀ ਜ਼ਰੂਰਤ ਨਹੀਂ ਹੈ। ਭਾਰਤ ਵਿੱਚ ਸ਼ਡਿਊਲਡ ਕਾਸਟਸ ਫੇਡਰੇਸ਼ਨ ਹੈ ਇਸ ਲਈ ਤੁਹਾਨੂੰ ਉਹਨਾਂ ਦੀ ਨਕਲ ਕਰਨ ਦੀ ਜ਼ਰੂਰਤ ਨਹੀਂ। ਬੌਧ ਧਰਮੀ ਦੇਸ਼ ਵਿੱਚ ਆਪਣੇ ਆਪ ਨੂੰ ਅਸਪ੍ਰਸ਼ ਸਮਝਣ ਦੀ ਕੋਈ ਜ਼ਰੂਰਤ ਨਹੀਂ। ਕੀ ਤੁਸੀਂ ਆਪਣਾ ਆਪ ਨੂੰ ਅਸਪ੍ਰਸ਼ ਸਮਝੋਗੇ? ਕੀ ਇਹ ਤੁਹਾਡੀ ਇਹੀ ਪਛਾਣ ਹੋਣੀ ਚਾਹੀਦੀ ਹੈ? – ਇਸ ਬਾਰੇ ਸੋਚਣ ਵਰਗੇ ਹਾਲਾਤ ਹੁਣ ਪੈਦਾ ਹੋ ਗਏ ਹਨ। ਸਾਨੂੰ ਸਿਆਸੀ ਅਧਿਕਾਰ ਮਿਲਣ, ਵਿਧਾਨ ਸਭਾ ਵਿੱਚ ਸਾਨੂੰ ਜਗ੍ਹਾ ਮਿਲੇ ਅਤੇ ਸਮਾਜ ਸਾਡੇ ਨਾਲ ਸਮਾਨਤਾ ਦਾ ਵਿਵਹਾਰ ਹੋਵੇ ਇਸ ਲਈ ਭਾਰਤ ਵਿੱਚ ਅਸੀਂ ਇੱਕ ਲੰਬੀ ਸਿਆਸੀ ਲੜਾਈ ਲੱੜ ਰਹੇ ਹਾਂ। ਸਾਨੂੰ ਅਜੇ ਸਫਲਤਾ ਨਹੀਂ ਮਿਲੀ ਹੈ। ਇਸਦਾ ਮਤਲਬ ਇੱਥੇ ਸਿਆਸੀ ਸੰਘਰਸ਼ ਤੋਂ ਸਾਨੂੰ ਅਜੇ ਮੁਕਤੀ ਨਹੀਂ ਮਿਲੀ।
ਪਿਛਲੇ 35 ਵਰ੍ਹਿਆਂ ਤੋਂ ਮੇਰੀ ਇਹ ਸਿਆਸੀ ਲੜਾਈ ਚੱਲ ਰਹੀ ਹੈ। ਇਸ ਲੜਾਈ ਵਿੱਚ ਮੈਨੂੰ ਉੱਚ ਵਰਣੀ ਹਿੰਦੂਆਂ ਨਾਲ ਲੋਹਾ ਲੈਣਾ ਪਿਆ। ਇਸ ਦੌਰਾਨ ਮੈਂ ਦੁਨੀਆ ਦੇ ਸਾਰੇ ਧਰਮਾਂ ਬਾਰੇ ਪੜ੍ਹਾਈ ਕੀਤੀ ਅਤੇ ਹੁਣ, ਯਕੀਨਨ ਮੈਂ ਇੱਕ ਆਖਰੀ ਨਿਰਨੇ, (ਯੁਕਤਿ) ਤੇ ਪਹੁੰਚ ਗਿਆ ਹਾਂ। ਯੁਕਤਿ ਇਹ ਹੈ ਕਿ ਬੌਧ ਧਰਮ ਦੇ ਇਲਾਵਾ ਅਸਪ੍ਰਸ਼ਾਂ ਲਈ ਮੁਕਤੀ ਦਾ ਹੋਰ ਰਾਹ ਨਹੀਂ ਹੈ। ਕੇਵਲ ਬੌਧ ਧਰਮ ਵਿੱਚ ਹੀ ਅਸਪ੍ਰਿਸ਼ਤਾ ਦੇ ਨਿਰਵਾਣ ਦਾ ਚਿਰਕਾਲੀਨ ਉਪਾਇ ਹੈ। ਜੇ ਤੁਸੀਂ ਸਮਾਨਤਾ ਦੇ ਸਿਧਾਂਤ ਚਾਹੁੰਦੇ ਹੋ ਅਤੇ ਆਰਥਿਕ ਗੁਲਾਮੀ ਤੋਂ ਮੁਕਤੀ ਚਾਹੁੰਦੇ ਹੋ ਤਾਂ ਬੌਧਵਾਦ ਦੇ ਇਲਾਵਾ ਹੋਰ ਕਿਤੇ ਨਹੀਂ।”