ਡਾ. ਅਮਿਤ ਗੋਇਲ ਬਣੇ ਟੇਬਲ ਟੈਨਿਸ ਦੇ ਚੈਂਪੀਅਨ

0
36

ਮਾਨਸਾ 18, ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ) ਇੰਡੀਅਨ ਮੈਡੀਕਲ ਐਸੋਸੀਏਸ਼ਨ ਮਾਨਸਾ ਦੇ ਜਨਰਲ ਸਕੱਤਰ ਡਾ. ਸ਼ੇਰਜੰਗ ਸਿੰਘ ਸਿੱਧੂ ਨੇ ਦੱਸਿਆ ਕਿ ਮਿਤੀ 17 ਜਨਵਰੀ ਨੂੰ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਦੀ ਅਗਵਾਈ ਵਿੱਚ, ਆਈ.ਐਮ.ਏ. ਮਾਨਸਾ ਦੇ ਸਪੋਰਟਸ ਡਾਇਰੈਕਟਰ ਡਾ. ਵਿਸ਼ਾਲ ਗਰਗ ਦੁਆਰਾ ਮਾਨਸਾ ਕਲੱਬ ਮਾਨਸਾ ਵਿੱਚ ਟੇਬਲ ਟੈਨਿਸ, ਬੈਡਮਿੰਟਨ ਅਤੇ ਸ਼ਤਰੰਜ ਦੇ ਮੁਕਾਬਲੇ ਕਰਵਾਏ ਗਏ। ਟੇਬਲ ਟੈਨਿਸ ਦੇ ਸਿੰਗਲਜ਼ ਵਿੱਚ ਡਾ. ਅਮਿੱਤ ਗੋਇਲ ਪਹਿਲੇ ਅਤੇ ਡਾ. ਤੇਜਿੰਦਰਪਾਲ ਸਿੰਘ ਰੇਖੀ ਦੂਸਰੇ ਸਥਾਨ ਤੇ ਰਹੇ ਜਦੋਂ ਕਿ ਟੇਬਲ ਟੈਨਿਸ ਡਬਲਜ਼ ਵਿੱਚ ਡਾ. ਅਮਿੱਤ ਗੋਇਲ ਅਤੇ ਡਾ. ਰਮੇਸ਼ ਕਟੌਦੀਆ ਦੀ ਟੀਮ ਨੇ ਪਹਿਲਾ ਅਤੇ ਡਾ. ਸੁਨੀਤ ਗੋਇਲ ਅਤੇ ਡਾ. ਚਤਰ ਸਿੰਘ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਮੈਚਰ ਰੈਫਰੀ ਦੀ ਭੂਮਿਕਾ ਸ਼੍ਰੀ ਕੇਵਲ ਗਰਗ ਪ੍ਰਧਾਨ ਸੀਨੀਅਰ ਸਿਟੀਜਨ ਐਸੋਸੀਏਸ਼ਨ ਬੁਢਲਾਡਾ ਅਤੇ ਜਨਰਲ ਸਕੱਤਰ ਜਿਲ੍ਹਾ ਟੇਬਲ ਟੈਨਿਸ ਐਸੋਸੀਏਸ਼ਨ ਮਾਨਸਾ ਅਤੇ ਸ਼੍ਰੀ ਵਾਸੂ ਬਾਂਸਲ ਨੇ ਬਾਖੂਬੀ ਨਿਭਾਈ।

          ਬੈਡਮਿੰਟਨ ਦੇ ਮੈਚਾਂ ਵਿੱਚ ਡਾ. ਸੋਹਣ ਲਾਲ ਅਰੋੜਾ ਅਤੇ ਡਾ. ਗੁਰਜੀਵਨ ਸਿੰਘ ਚਹਿਲ ਦੀ ਟੀਮ ਜੇਤੂ ਰਹੀ ਜਦੋਂ ਕਿ ਡਾ. ਨਿਸ਼ਾਨ ਸਿੰਘ ਅਤੇ ਡਾ. ਹਰਪਾਲ ਸਿੰਘ ਸਰਾਂ ਦੀ ਟੀਮ ਦੂਸਰੇ ਸਥਾਨ ਤੇ ਰਹੀ। ਸ਼ਤਰੰਜ ਦੇ  ਮੁਕਾਬਲਿਆਂ ਵਿੱਚ ਡਾ. ਨਿਸ਼ਾਨ ਸਿੰਘ ਪਹਿਲੇ ਸਥਾਨ ਤੇ ਰਹੇ ਅਤੇ ਡਾ. ਤੇਜਿੰਦਰਪਾਲ ਸਿੰਘ ਰੇਖੀ ਅਤੇ ਡਾ. ਇੰਦਰਪਾਲ ਸਿੰਘ ਦੂਸਰੇ ਸਥਾਨ ਤੇ ਰਹੇ। ਡਾ. ਪ੍ਰਸ਼ੋਤਮ ਜਿੰਦਲ, ਡਾ. ਰਾਜੀਵ ਸਿੰਗਲਾ, ਡਾ. ਗੁਰਿੰਦਰ ਮੋਹਨ ਸਿੰਘ ਅਤੇ ਡਾ. ਤਰਲੋਕ ਸਿੰਘ ਨੇ ਵੀ ਵਧੀਆ ਖੇਡ ਦਾ ਮੁਜਾਹਰਾ ਕੀਤਾ। ਜੇਤੂ ਖਿਡਾਰੀਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ। ਅੰਤ ਵਿੱਚ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਅਤੇ ਜਨਰਲ ਸਕੱਤਰ

ਡਾ. ਸ਼ੇਰਜੰਗ ਸਿੰਘ ਸਿੱਧੂ ਨੇ ਆਈ.ਐਮ.ਈ. ਲੀਗ ਦੇ ਸਾਰੇ ਖਿਡਾਰੀਆਂ ਦਾ ਅਤੇ ਮਾਨਸਾ ਕਲੱਬ ਦੇ ਪ੍ਰਧਾਨ ਐਡਵੋਕੇਟ ਆਰ.ਸੀ. ਗੋਇਲ ਦਾ ਧੰਨਵਾਦ ਕੀਤਾ ਅਤੇ ਡਾ. ਵਿਸ਼ਾਲ ਗਰਗ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ ਜਿੰਨ੍ਹਾਂ ਨੇ ਡਾਕਟਰਾਂ ਦੇ ਤਨਾਣਪੂਰਨ ਅਤੇ ਰੁਝੇਵਿਂਆਂ ਭਰੀ ਜਿੰਦਗੀ ਵਿੱਚੋਂ ਕੁਝ ਫੁਰਸਤ ਦੇ ਪਲ ਉਨ੍ਹਾਂ ਦੀ ਸਿਹਤ ਲਈ ਕਢਵਾਏ। ਅੰਤ ਵਿੱਚ ਸਪੋਰਟਸ ਮੀਟ ਅਮਿੱਟ ਯਾਦਾਂ ਛੱਡਦੀ ਹੋਈ ਯਾਦਗਾਰੀ ਹੋ ਨਿਬੜੀ।

NO COMMENTS