*ਡਾ:ਮੀਆਂ ਨੇ ਬੁਢਲਾਡਾ ਹਲਕੇ ਵਿੱਚ ਚੋਣ ਮੁੰਹਿਮ ਵਿੱਚ ਲਿਆਂਦੀ ਤੇਜੀ*

0
88

ਬੁਢਲਾਡਾ 30 ਜਨਵਰੀ (ਸਾਰਾ ਯਹਾਂ/ ਅਮਨ ਮਹਿਤਾ) ਰਿਜਰਵ ਵਿਧਾਨ ਸਭਾ ਹਲਕਾ ਬੁਢਲਾਡਾ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਡਾ: ਰਣਵੀਰ ਕੌਰ ਮੀਆਂ ਨੇ ਚੋਣ ਮੁੰਹਿਮ ਤੇਜ ਕਰ ਦਿੱਤੀ ਹੈ। ਉਨ੍ਹਾਂ ਨੇ ਪਿੰਡ ਕਣਕਵਾਲ ਚਹਿਲਾਂ, ਗੁੜੱਦੀ, ਬੀਰੋਕੇ ਕਲਾਂ ਵਿਖੇ ਦਰਜਨਾਂ ਦੇ ਕਰੀਬ ਨੁੱਕੜ ਮੀਟਿੰਗਾਂ ਕੀਤੀਆਂ ਅਤੇ ਉਨ੍ਹਾਂ ਨੇ ਚੰਨੀ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਅਤੇ ਲੋਕਾਂ ਤੋਂ ਸਾਥ ਮੰਗਿਆ। ਮੀਆਂ ਨੇ ਕਿਹਾ ਕਿ ਉਸ ਦਾ ਮਕਸਦ ਹਲਕੇ ਵਿੱਚੋਂ ਬੇਰੁਜਗਾਰੀ ਖਤਮ ਕਰਨਾ ਅਤੇ ਰੁਜਗਾਰ ਦੇ ਨਵੇਂ ਮੌਕੇ ਪੈਦਾ ਕਰਨਾ, ਸਿਹਤ ਸਹੂਲਤਾਂ ਅਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਯਤਨ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਐਡਵੋਕੇਟ ਸਰਪੰਚ ਗੁਰਵਿੰਦਰ ਸਿੰਘ, ਯੂਥ ਕਾਂਗਰਸੀ ਆਗੂ ਬਾਦਲ ਸਿੰਘ ਬਾਹਮਣਵਾਲਾ, ਗੁਰਮੀਤ ਸਿੰਘ ਗੀਤੂ, ਗੁਰਵਿੰਦਰ ਸਿੰਘ ਪੱਪੂ ਦਰਸ਼ਨ ਸਿੰਘ ਦਰਾ, ਪ੍ਰਧਾਨ ਗੁਰਮੇਲ ਸਿੰਘ ਮੇਲਾ, ਨੰਬਰਦਾਰ ਬੂਟਾ ਸਿੰਘ, ਗੁਰਤੇਜ ਸਿੰਘ ਦਲਿਓ ਕਾਂਗਰਸੀ ਆਗੂ, ਅਮਨਦੀਪ ਸੀਪਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ।

NO COMMENTS