*ਡਾਕਟਰ ਭੀਮ ਰਾਓ ਅੰਬੇਦਕਰ ਕ੍ਰਿਕਟ ਟੂਰਨਾਮੈਂਟ ਦਾ ਫਾਈਨਲ ਮੈਚ ਦਾ ਉਦਘਾਟਨੀ ਸਮਾਰੋਹ ਅਤੇ ਇਨਾਮ ਵੰਡ ਸਮਾਰੋਹ ਏਕਨੂਰ ਵੈਲਫੇਅਰ ਐਸੋਸੀਏਸ਼ਨ ਦੀ ਪੰਜਾਬ ਪ੍ਰਧਾਨ ਸਮਾਜ ਸੇਵਿਕਾ ਜੀਤ ਦਹੀਆ ਵੱਲੋਂ ਕੀਤਾ*

0
209

08 ਅਪ੍ਰੈਲ ਬੁਢਲਾਡਾ:-(ਸਾਰਾ ਯਹਾਂ/ਅਮਨ ਮਹਿਤਾ)ਡਾਕਟਰ ਭੀਮ ਰਾਓ ਅੰਬੇਦਕਰ ਜੀ ਕ੍ਰਿਕਟ ਕਲੱਬ ਸਮੂਹ ਬੁਢਲਾਡਾ ਨਿਵਾਸੀਆਂ(ਮਾਨਸਾ) ਦੇ ਸਹਿਯੋਗ ਨਾਲ ਕਰਵਾਏ ਗਏ ਨਿਰੋਲ ਕਾਸਕੋ ਕਿ੍ਕਟ ਟੂਰਨਾਮੈਂਟ ਦੇ ਫਾਈਨਲ ਮੈਚ ਦਾ ਉਦਘਾਟਨੀ ਸਮਾਰੋਹ ਅਤੇ ਇਨਾਮ ਵੰਡ ਸਮਾਰੋਹ ਏਕਨੂਰ ਵੈਲਫੇਅਰ ਐਸੋਸੀਏਸ਼ਨ ਦੀ ਪੰਜਾਬ ਪ੍ਰਧਾਨ ਸਮਾਜ ਸੇਵਿਕਾ ਜੀਤ ਦਹੀਆ ਵੱਲੋਂ ਕੀਤਾ ਗਿਆ।ਤਿੰਨ ਰੋਜ਼ਾ ਚੱਲੇ ਇਸ ਕਿ੍ਕਟ ਟੂਰਨਾਂਮੈਂਟ ਦੇ ਫਾਈਨਲ ਦਾ ਉਦਘਾਟਨ ਜੀਤ ਦਹੀਆ ਵੱਲੋਂ ਰਿੱਬਨ ਕੱਟ ਕੇ ਕੀਤਾ ਗਿਆ ਸੀ।ਇਸ ਕ੍ਰਿਕਟ ਟੂਰਨਾਮੈਂਟ ਵਿਚ ਬੜੇ ਹੀ ਰੌਚਕ ਅਤੇ ਕਈ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ ਅਤੇ ਦਰਸ਼ਕਾਂ ਨੇ ਇਸ ਦਾ ਖ਼ੂਬ ਆਨੰਦ ਮਾਣਿਆ।ਇਸ ਕਿ੍ਕਟ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿੱਚ ਬੁਢਲਾਡਾ ਵਾਰਡ ਨੰਬਰ 6 ਦੀ ਟੀਮ ਨੇ ਫਫੜੇ ਭਾਈਕੇ ਦੀ ਟੀਮ ਨੂੰ ਹਰਾਇਆ।ਜਿਸ ਤੋਂ ਬਾਅਦ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ।ਇਸ ਮੌਕੇ ਏਕਨੂਰ ਵੈਲਫੇਅਰ ਐਸੋਸੀਏਸ਼ਨ ਦੀ ਪੰਜਾਬ ਪ੍ਰਧਾਨ ਸਮਾਜ ਸੇਵਿਕਾ ਜੀਤ ਦਹੀਆ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਅਤੇ ਵਿਦੇਸ਼ਾਂ ਵਿਚ ਜਾਣ ਦੀ ਥਾਂ ਪੰਜਾਬ ਵਿੱਚ ਰਹਿ ਕੇ ਖੇਡਾਂ ਵਿੱਚ ਜ਼ੋਰ ਦੇਣ ਅਤੇ ਰੁਜ਼ਗਾਰ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ।4-4 ਓਵਰਾਂ ਦੇ ਹੋਏ ਆਖ਼ਰੀ ਮੈਚ ਵਿੱਚ ਫਫੜੇ ਭਾਈਕੇ ਦੀ ਟੀਮ ਨੇ 39 ਰਨਾਂ ਦਾ ਟੀਚਾ ਦਿੱਤਾ। ਜਿਸਨੂੰ ਬੁਢਲਾਡਾ ਵਾਰਡ ਨੰਬਰ 6 ਦੀ ਟੀਮ ਨੇ ਹਾਸਲ ਕਰ ਲਿਆ ਅਤੇ ਨਿਰੋਲ ਕਾਸਕੋ ਕਿ੍ਕਟ ਟੂਰਨਾਮੈਂਟ ਦੀ ਚੈਂਪੀਅਨ ਬਣੀ।ਇਸ ਮੌਕੇ ਬੁਢਲਾਡਾ ਵਾਰਡ ਨੰਬਰ 6 ਦੀ ਟੀਮ ਨੂੰ ਪਹਿਲਾਂ ਸਥਾਨ ਪ੍ਰਾਪਤ ਕਰਨ ਉੱਤੇ 21000/- ਅਤੇ ਟਰਾਫ਼ੀ, ਫਫੜੇ ਭਾਈਕੇ ਨੂੰ ਦੂਸਰਾ ਸਥਾਨ ਹਾਸਲ ਕਰਨ’ਤੇ 11000/- ਅਤੇ ਟਰਾਫ਼ੀ,ਮੈਨ ਆਫ਼ ਦੀ ਸੀਰੀਜ਼-2100/- ਅਤੇ ਟਰਾਫ਼ੀ ਮਨੀ ਬੁਢਲਾਡਾ,ਬੈਸਟ ਬੈਟਸਮੈਨ-ਸੁਰਿਦਰ ਫਫੜੇ 1100/- ਅਤੇ ਟਰਾਫ਼ੀ,ਬੈਸਟ ਬੋਲਰ-ਗੁਰਪ੍ਰੀਤ ਗਿਆਨੀ ਬੁਢਲਾਡਾ ਨੂੰ 1100/- ਅਤੇ ਟਰਾਫ਼ੀ ਦੇ ਇਨਾਮ ਨਾਲ ਨਿਵਾਜਿਆ ਗਿਆ।ਇਸ ਮੌਕੇ ਡਾਕਟਰ ਭੀਮ ਰਾਓ ਅੰਬੇਦਕਰ ਕਲੱਬ ਬੁਢਲਾਡਾ ਵੱਲੋਂ ਮੈਂਬਰ ਜੀਵਨ ਸਿੰਘ, ਗੁਰਪ੍ਰੀਤ ਸਿੰਘ ਮਾਣਾ, ਗੁਰਦੀਪ ਸਿੰਘ ਹੈਪੀ, ਭੂਸ਼ਨ ਕੁਮਾਰ, ਜਤਿੰਦਰ ਸਿੰਘ, ਰਜਿੰਦਰ,ਸੁੱਖੀ, ਏਕਨੂਰ ਵੈਲਫੇਅਰ ਐਸੋਸੀਏਸ਼ਨ ਦੀ ਪੰਜਾਬ ਪ੍ਰਧਾਨ ਸਮਾਜ ਸੇਵਿਕਾ ਜੀਤ ਦਹੀਆ, ਬਿੱਕਰ ਸਿੰਘ ਮੰਘਾਣੀਆ, ਰਜਿੰਦਰ ਕੌਰ ਫਫੜੇ ਭਾਈਕੇ, ਏਕਨੂਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਮੀਡੀਆ ਇੰਚਾਰਜ ਦਵਿੰਦਰ ਸਿੰਘ ਕੋਹਲੀ ਆਦਿ ਨੇ ਇਨਾਮ ਵੰਡ ਸਮਾਰੋਹ ਵਿਚ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਕੇ ਵਧਾਈ ਦਿੱਤੀ।

NO COMMENTS