ਡਾਕਟਰ ਭੀਮਰਾਓ ਅੰਬੇਦਕਰ ਦੇ ਜਨਮ ਦਿਵਸ ਮੌਕੇ ਬੁੱਤ ਤੇ ਪਹਿਨਾਇਆ ਹਾਰ

0
18

ਬੁਢਲਾਡਾ 14 ਅਪਰੈਲ(ਸਾਰਾ ਯਹਾ, ਬਲਜੀਤ ਸ਼ਰਮਾ): ਹਲਕਾ ਵਿਧਾਇਕ ਪਿ੍ੰਸੀਪਲ ਬੁੱਧ ਰਾਮ ਨੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੇ ਬੁੱਤ ਤੇ ਹਾਰ ਪਹਿਨਾ ਕੇ ਉਨ੍ਹਾਂ ਦਾ ਜਨਮ ਦਿਵਸ ਮਨਾਇਆ । ਇਸ ਮੌਕੇ ਉਨ੍ਹਾਂ ਕਿਹਾ ਕਿ ਬਾਬਾ ਸ਼ਾਹਿਬ ਦੇ ਪੂਰੇ ਜੀਵਨ ਭਰ ਦੇ ਸੰਘਰਸ਼ ਦੇ ਸਿੱਟੇ ਵਜੋਂ ਹੇਠਲੇ ਵਰਗ ਵਿੱਚ ਚੇਤਨਤਾ ਵਧੀ ਹੈ, ਪੜ੍ਹਨ ਲਿਖਣ ਦਾ ਸ਼ੌਕ ਪੈਦਾ ਹੋਇਆ ਹੈ ਅਤੇ ਸਮਾਜ ਵਿੱਚ ਬੇਇਨਸਾਫ਼ੀਆਂ ਖ਼ਿਲਾਫ਼ ਬੋਲਣ ਦਾ ਹੌਸਲਾ ਵਧਿਆ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਤੇ ਗ਼ਰੀਬਾਂ ਦੇ ਰਾਸ਼ਨ ਕਾਰਡ ਕੱਟ ਦਿੱਤੇ ਹਨ ਜੋ ਸੰਕਟ ਦੇ ਮੌਕੇ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਕਰੋਨਾ ਦੇ ਚਲਦਿਆ ਕੱਟੇ ਰਾਸ਼ਨ ਕਾਰਡ ਤੇ ਵੀ ਰਾਸਨ ਦਿੱਤਾ ਜਾਵੇ। ਅੱਜ ਪਿੰਡਾਂ ਵਿਚ ਸਰਕਾਰੀ ਤੌਰ ਤੇ ਭੇਜੇ ਗਏ ਪੈਕੇਟ ਸਿਰਫ ਕੁੱਝ ਵੋਟਰਾਂ ਦਾ ਇੱਕ ਪ੍ਰਤੀਸ਼ਤ ਹੀ ਮਿਲ ਰਿਹਾ ਹੈ ਇਸ ਨੂੰ ਵਧਾ ਕੇ 20 ਫੀਸਦੀ ਕੀਤਾ ਜਾਵੇ। ਲੋੜਵੰਦਾਂ ਦੀ ਪੈਨਸ਼ਨ ਦੀ ਕਰ ਦੁੱਗਣੀ ਕੀਤੀ ਜਾਵੇ ਅਤੇ ਹਰ ਮਹੀਨੇ ਪੈਨਸ਼ਨ ਦੇਣਾ ਯਕੀਨੀ ਬਣਾਇਆ ਜਾਵੇ। ਕਣਕ ਦੀ ਵਾਢੀ ਸਬੰਧੀ ਬੋਲਦਿਆਂ ਕਿਹਾ ਕਿ ਇੱਕ ਕਿਸਾਨ ਨੂੰ ਇੱਕ ਟਰਾਲੀ ਇੱਕ ਦਿਨ ਵਿੱਚ ਲਿਆਉਣਾ ਗ਼ਲਤ ਹੈ। ਕੋਈ ਵਧੀਆ ਨੀਤੀ ਬਣਾਈ ਜਾਵੇ ਜਿਸ ਨਾਲ ਆੜ੍ਹਤੀਆਂ ਕਿਸਾਨਾਂ ਅਤੇ ਮਜ਼ਦੂਰਾਂ ਦੇ ਸਮਾਜਿਕ ਰਿਸ਼ਤੇ ਵਿਚ ਤਰੇੜ ਨਾ ਆਵੇ। ਅੰਤ ਵਿੱਚ ਹਲਕਾ ਵਿਧਾਇਕ ਨੇ ਸਾਰੇ ਭਾਰਤ ਵਾਸੀਆਂ ਨੂੰ ਡਾਕਟਰ ਭੀਮਰਾਓ ਅੰਬੇਦਕਰ ਜੀ ਦੇ ਜਨਮ ਦਿਨ ਦੀ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਨਾਲ ਜਰਨੈਲ ਸਿੰਘ ਦਫਤਰ ਇੰਚਾਰਜ , ਸਤੀਸ਼ ਸਿੰਗਲਾ, ਦਰਸ਼ਨ ਸੋਢੀ, ਨਾਜ਼ਰ ਸਿੰਘ ਸੋਨੀ, ਕਰਤਾਰ ਸਿੰਘ, ਹਰਬੰਸ ਸ਼ਰਮਾ ਆਦਿ ਹਾਜ਼ਰ ਸਨ।

NO COMMENTS